Major Incident in Delhi: ਚੁੱਲ੍ਹੇ ਦਾ ਧੂੰਆਂ ਬਣਿਆ ਕਾਲ, 6 ਲੋਕਾਂ ਦੀ ਹੋਈ ਮੌਤ

ਬਾਹਰੀ ਉੱਤਰੀ ਦਿੱਲੀ ਦੇ ਅਲੀਪੁਰ ਇਲਾਕੇ ਵਿੱਚ ਵਾਪਰੀ ਘਟਨਾ ਵਿੱਚ ਮਾਰੇ ਗਏ ਚਾਰ ਲੋਕਾਂ ਵਿੱਚ ਦੋ ਬੱਚੇ ਸ਼ਾਮਲ ਹਨ, ਦੂਜੀ ਘਟਨਾ ਪੱਛਮੀ ਦਿੱਲੀ ਦੇ ਇੰਦਰਪੁਰੀ ਖੇਤਰ ਵਿੱਚ ਹੋਈ।

Share:

ਚੁੱਲ੍ਹੇ ਦੇ ਧੂੰਏਂ ਕਾਰਣ ਲਗਾਤਾਰ ਹਾਦਸੇ ਵਧ ਰਹੇ ਹਨ, ਪਰ ਲੋਕ ਫਿਰ ਵੀ ਇਨ੍ਹਾਂ ਘਟਨਾਵਾਂ ਤੋਂ ਸੇਧ ਨਹੀਂ ਲੈ ਰਹੇ ਹਨ। ਹੁਣ ਦਿੱਲੀ 'ਚ ਦੋ ਵੱਖ-ਵੱਖ ਘਟਨਾਵਾਂ 'ਚ ਚੁੱਲ੍ਹੇ 'ਚੋਂ ਨਿਕਲੀ ਜ਼ਹਿਰੀਲੀ ਗੈਸ ਕਾਰਨ ਦਮ ਘੁੱਟਣ ਕਾਰਨ ਛੇ ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬਾਹਰੀ ਉੱਤਰੀ ਦਿੱਲੀ ਦੇ ਅਲੀਪੁਰ ਇਲਾਕੇ ਵਿੱਚ ਵਾਪਰੀ ਘਟਨਾ ਵਿੱਚ ਮਾਰੇ ਗਏ ਚਾਰ ਲੋਕਾਂ ਵਿੱਚ ਦੋ ਬੱਚੇ ਸ਼ਾਮਲ ਹਨ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਕੇਸ਼ (40), ਲਲਿਤਾ (38), ਉਨ੍ਹਾਂ ਦੇ ਦੋ ਪੁੱਤਰਾਂ ਪੀਯੂਸ਼ (8) ਅਤੇ ਸੰਨੀ (7) ਵਜੋਂ ਹੋਈ ਹੈ। ਰਾਕੇਸ਼ ਪਾਣੀ ਦੇ ਟੈਂਕਰ ਦਾ ਡਰਾਈਵਰ ਸੀ। 

ਖਿੜਕੀ ਦਾ ਸ਼ੀਸ਼ਾ ਤੋੜ ਘਰ ਅੰਦਰ ਵੜੀ ਪੁਲਿਸ

ਐਤਵਾਰ ਸਵੇਰੇ 7 ਵਜੇ ਦੇ ਕਰੀਬ ਅਲੀਪੁਰ ਪੁਲਿਸ ਸਟੇਸ਼ਨ ਨੂੰ ਇੱਕ ਕਾਲ ਆਈ ਜਿਸ ਵਿੱਚ ਦੱਸਿਆ ਗਿਆ ਕਿ ਦਿੱਲੀ ਦੇ ਖੇੜਾ ਕਲਾਂ ਪਿੰਡ ਵਿੱਚ ਇੱਕ ਵਿਅਕਤੀ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੈ। ਇਸ ਤੋਂ ਬਾਅਦ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ। ਪੁਲਿਸ ਨੇ ਦੇਖਿਆ ਕਿ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਪੁਲਿਸ ਮੁਲਾਜ਼ਮਾਂ ਨੇ ਪਹਿਲਾਂ ਖਿੜਕੀ ਦਾ ਸ਼ੀਸ਼ਾ ਤੋੜਿਆ ਅਤੇ ਫਿਰ ਦਰਵਾਜ਼ਾ ਖੋਲਿਆ। ਟੀਮ ਨੂੰ ਕਮਰੇ ਦੇ ਅੰਦਰ ਚਾਰ ਲੋਕ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਫੋਰੈਂਸਿਕ ਟੀਮ ਨੂੰ ਕਮਰੇ ਦੇ ਅੰਦਰ ਕੋਲੇ ਦੀ ਚੁੱਲ੍ਹਾ ਮਿਲਿਆ ਹੈ। 

 

ਨੇਪਾਲ ਦੇ ਰਹਿਣ ਵਾਲੇ ਸਨ ਮ੍ਰਿਤਕ

ਇਸੇ ਤਰ੍ਹਾਂ ਪੱਛਮੀ ਦਿੱਲੀ ਦੇ ਇੰਦਰਪੁਰੀ ਖੇਤਰ ਵਿੱਚ ਕੋਲੇ ਦੀ ਚੁੱਲ੍ਹੇ ਦੇ ਧੂੰਏਂ ਕਾਰਣ ਨੇਪਾਲ ਦੇ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਰਾਮ ਬਹਾਦਰ (57) ਅਤੇ ਅਭਿਸ਼ੇਕ (22) ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਬਹਾਦਰ ਪੇਸ਼ੇ ਤੋਂ ਡਰਾਈਵਰ ਸੀ ਅਤੇ ਅਭਿਸ਼ੇਕ ਘਰੇਲੂ ਨੌਕਰ ਵਜੋਂ ਕੰਮ ਕਰਦਾ ਸੀ। ਦੋਵੇਂ ਤੀਸਰੀ ਮੰਜ਼ਿਲ 'ਤੇ ਆਪਣੇ ਕਮਰੇ ਨੂੰ ਅੰਦਰੋਂ ਤਾਲਾ ਲਗਾ ਕੇ ਸੁੱਤੇ ਹੋਏ ਸਨ।

ਇਹ ਵੀ ਪੜ੍ਹੋ