ਮਨੀਪੁਰ ਵਿੱਚ ਫਿਰ ਵਿਗੜੇ ਹਾਲਾਤ, ਅੱਤਵਾਦੀਆਂ ਨੇ ਗੋਲੀਬਾਰੀ ਅਤੇ ਬੰਬ ਨਾਲ ਕੀਤੇ ਹਮਲੇ

100 ਤੋਂ ਵੱਧ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੱਜਣ ਲਈ ਮਜ਼ਬੂਰ ਹੋਣਾ ਪਿਆ ਹੈ। ਸੁਰੱਖਿਆ ਬਲਾਂ ਨੇ ਮੌਕੇ 'ਤੇ ਪਹੁੰਚ ਕੇ ਜਵਾਬੀ ਕਾਰਵਾਈ ਕੀਤੀ ਅਤੇ ਹਮਲਾਵਰਾਂ ਨੂੰ ਗੋਲੀਬਾਰੀ ਰੋਕਣ ਲਈ ਮਜਬੂਰ ਕਰ ਦਿੱਤਾ।

Share:

ਹਾਈਲਾਈਟਸ

  • ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ

ਮਨੀਪੁਰ ਵਿੱਚ ਇਕ ਵਾਰ ਫਿਰ ਤੋਂ ਹਾਲਾਤ ਵਿਗੜਦੇ ਨਜ਼ਰ ਆ ਰਹੇ ਹਨ। ਅੱਤਵਾਦੀਆਂ ਨੇ ਬਿਸ਼ਨੂਪੁਰ ਜ਼ਿਲੇ ਦੇ ਹਾਓਟਕ ਪਿੰਡ 'ਚ ਗੋਲੀਬਾਰੀ ਅਤੇ ਬੰਬ ਨਾਲ ਹਮਲੇ ਕੀਤੇ, ਜਿਸ ਨਾਲ 100 ਤੋਂ ਵੱਧ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੱਜਣ ਲਈ ਮਜ਼ਬੂਰ ਹੋਣਾ ਪਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਮੌਕੇ 'ਤੇ ਪਹੁੰਚ ਕੇ ਜਵਾਬੀ ਕਾਰਵਾਈ ਕੀਤੀ ਅਤੇ ਹਮਲਾਵਰਾਂ ਨੂੰ ਗੋਲੀਬਾਰੀ ਰੋਕਣ ਲਈ ਮਜਬੂਰ ਕਰ ਦਿੱਤਾ। ਅਜੇ ਵੀ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ। ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

ਚਾਰ ਵਿਅਕਤੀ ਲਾਪਤਾ

ਉੱਥੇ ਹੀ ਬਿਸ਼ਨੂਪੁਰ ਅਤੇ ਚੂਰਾਚੰਦਪੁਰ ਜ਼ਿਲ੍ਹਿਆਂ ਦੇ ਪਹਾੜੀ ਇਲਾਕਿਆਂ ਵਿੱਚ ਲੱਕੜਾਂ ਇਕੱਠੀਆਂ ਕਰਨ ਗਏ ਕੁੰਬੀ ਵਿਧਾਨ ਸਭਾ ਹਲਕੇ ਦੇ ਚਾਰ ਵਿਅਕਤੀ ਲਾਪਤਾ ਹੋ ਗਏ ਹਨ। ਪੁਲਿਸ ਦੇ ਅਨੁਸਾਰ ਉਨ੍ਹਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਇਨ੍ਹਾਂ ਦੀ ਪਛਾਣ ਦਾਰਾ ਸਿੰਘ, ਇਬੋਮਚਾ ਸਿੰਘ, ਰੋਮਨ ਸਿੰਘ ਅਤੇ ਆਨੰਦ ਸਿੰਘ ਵਜੋਂ ਹੋਈ ਹੈ। ਇਨ੍ਹਾਂ ਦੇ ਅੱਤਵਾਦੀਆਂ ਵੱਲੋਂ ਫੜੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ 'ਚ ਕੇਂਦਰੀ ਬਲਾਂ ਤੋਂ ਮਦਦ ਮੰਗੀ ਗਈ ਹੈ।

 

ਦਿਸੰਬਰ ਵਿੱਚ ਮਿਲਿਆ ਸੀ ਗੋਲਾ ਬਾਰੂਦ

ਕਾਬਿਲੇ ਗੌਰ ਹੈ ਕਿ ਮਨੀਪੁਰ ਹਿੰਸਾ ਅਸਾਮ ਰਾਈਫਲਜ਼ ਨੇ ਮਣੀਪੁਰ ਪੁਲਿਸ ਦੇ ਨਾਲ ਸਾਂਝੇ ਤਲਾਸ਼ੀ ਮੁਹਿੰਮ ਵਿੱਚ ਦਿਸੰਬਰ ਮਹੀਨੇ ਵਿੱਚ ਇੱਕ ਵੱਡੀ ਹਿੰਸਾ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਸੀ। ਨੋਨੀ ਜ਼ਿਲੇ ਦੇ ਕੋਬਰੂ ਰਿਜ ਤੋਂ ਵੱਡੀ ਮਾਤਰਾ 'ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਸੀ। ਇਨਪੁਟ ਦੇ ਆਧਾਰ 'ਤੇ ਅਸਾਮ ਰਾਈਫਲਜ਼ ਅਤੇ ਮਨੀਪੁਰ ਪੁਲਸ ਦੀ ਇਕ ਸਾਂਝੀ ਟੀਮ ਨੇ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ ਸੀ, ਜਿਸ 'ਚ ਇਸ ਦਾ ਪਰਦਾਫਾਸ਼ ਕੀਤਾ ਗਿਆ ਸੀ। ਸਾਂਝੀ ਤਲਾਸ਼ੀ ਦੌਰਾਨ ਇਕ ਏ.ਕੇ. 56 ਰਾਈਫਲ, ਇਕ ਸਿੰਗਲ ਬੈਰਲ ਬੰਦੂਕ, ਗੋਲਾ ਬਾਰੂਦ, ਛੇ ਗ੍ਰਨੇਡ ਅਤੇ ਜੰਗੀ ਸਮਾਨ ਬਰਾਮਦ ਹੋਇਆ ਸੀ। ਇਸ ਤੋਂ ਪਹਿਲਾਂ 6 ਦਸੰਬਰ ਨੂੰ ਵੀ, ਆਸਾਮ ਰਾਈਫਲਜ਼ ਨੇ ਸੀਮਾ ਸੁਰੱਖਿਆ ਬਲ, ਭਾਰਤੀ ਰਿਜ਼ਰਵ ਬਟਾਲੀਅਨ ਅਤੇ ਚੂਰਾਚੰਦਪੁਰ ਪੁਲਿਸ ਦੇ ਨਾਲ ਇੱਕ ਸੰਯੁਕਤ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਵਿੱਚ ਚੂਰਾਚੰਦਪੁਰ ਜ਼ਿਲੇ ਦੇ ਡੀ ਹਾਓਲੇਨਜੰਗ ਪਿੰਡ ਦੇ ਬਾਹਰਵਾਰ ਹਥਿਆਰ ਅਤੇ ਯੁੱਧ ਵਰਗੇ ਸਟੋਰ ਬਰਾਮਦ ਕੀਤੇ ਸਨ।

ਇਹ ਵੀ ਪੜ੍ਹੋ