ਪੁਲਿਸ ਤੇ ਲਾਰੈਂਸ ਦੇ ਗੁਰਗਿਆਂ ਵਿਚਕਾਰ ਚੱਲੀਆਂ ਗੋਲੀਆਂ 

ਦਿੱਲੀ ਦੇ ਵੀਆਈਪੀ ਇਲਾਕੇ 'ਚ ਐਨਕਾਉਂਟਰ। ਸ਼ਾਰਪ ਸੂਟਰਾਂ ਨੇ ਪੁਲਿਸ ਉਪਰ ਚਲਾਈਆਂ ਗੋਲੀਆਂ। ਸਪੈਸ਼ਲ ਸੈੱਲ ਨੇ ਜਵਾਬੀ ਫਾਇਰਿੰਗ ਕਰਕੇ ਆਪਣੀ ਰੱਖਿਆ ਕੀਤੀ। 

Share:

ਹਾਈਲਾਈਟਸ

  • ਲਾਰੈਂਸ ਬਿਸ਼ਨੋਈ
  • ਐਨਕਾਉਂਟਰ
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੱਖਣੀ ਦਿੱਲੀ ਦੇ ਵਸੰਤ ਕੁੰਜ ਵਿੱਚ ਗੋਲੀਬਾਰੀ ਮਗਰੋਂ  ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸ਼ਾਰਪ ਸੂਟਰਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਗੈਂਗਸਟਰਾਂ ਚੋਂ ਇੱਕ ਦੀ ਪਛਾਣ ਅਨੀਸ਼ (23) ਵਜੋਂ ਹੋਈ ਹੈ। ਦੂਜਾ ਸ਼ਾਰਪ ਸੂਟਰ ਹਾਲੇ 15 ਸਾਲਾ ਦਾ ਹੈ। ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਦੇ ਹੋਏ ਦਿੱਲੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਦੋਵਾਂ ਨੇ ਦੱਖਣੀ ਦਿੱਲੀ ਦੇ ਇੱਕ ਪ੍ਰਮੁੱਖ ਹੋਟਲ ਦੇ ਬਾਹਰ ਫਾਇਰਿੰਗ ਕਰਨੀ ਸੀ। ਉਹਨਾਂ ਨੂੰ ਅਜਿਹਾ ਕਰਨ ਲਈ  ਪੰਜਾਬ ਦੀ ਜੇਲ੍ਹ ਵਿੱਚ ਬੰਦ ਅਮਿਤ ਨੇ ਕਿਹਾ ਸੀ। ਅਮਿਤ ਕੈਨੇਡਾ ਵਿੱਚ ਲੁਕੇ  ਲਾਰੈਂਸ ਬਿਸ਼ਨੋਈ ਦੇ ਚਚੇਰੇ ਭਰਾ ਗੈਂਗਸਟਰ ਅਨਮੋਲ ਬਿਸ਼ਨੋਈ ਦੀ ਤਰਫੋਂ ਕੰਮ ਕਰ ਰਿਹਾ ਹੈ। ਲਾਰੈਂਸ ਬਿਸ਼ਨੋਈ ਖ਼ੁਦ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਹੈ। 
 
ਐਨਕਾਉਂਟਰ ਦੌਰਾਨ ਸੱਤ ਗੋਲੀਆਂ ਚੱਲੀਆਂ 
ਆਪ੍ਰੇਸ਼ਨ ਦੌਰਾਨ ਮੁਲਜ਼ਮਾਂ ਨੇ ਪੰਜ ਫਾਇਰ ਕੀਤੇ ਅਤੇ ਜਵਾਬ ਵਿੱਚ ਪੁਲਿਸ ਨੇ ਸਵੈ-ਰੱਖਿਆ ਵਿੱਚ ਦੋ ਰੌਂਦ ਚਲਾਏ। ਜਿਸ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਪੁਲਿਸ ਨੇ ਕਾਬੂ ਕੀਤੇ ਵਿਅਕਤੀਆਂ ਕੋਲੋਂ ਦੋ ਪਿਸਤੌਲ, ਚਾਰ ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ। ਅਨੀਸ਼ ਖਿਲਾਫ  ਡਕੈਤੀ, ਅਸਲਾ ਐਕਟ ਅਤੇ ਜਾਨਲੇਵਾ ਹਮਲੇ ਦੇ ਛੇ ਮਾਮਲੇ ਦਰਜ ਹਨ। ਉਸਦੇ ਨਾਬਾਲਗ ਸਾਥੀ ਉਪਰ ਹਰਿਆਣਾ ਦੇ ਰੋਹਤਕ ਜ਼ਿਲ੍ਹੇ ਵਿੱਚ ਲੁੱਟ ਦਾ ਮੁਕੱਦਮਾ ਦਰਜ ਹੈ। 

ਇਹ ਵੀ ਪੜ੍ਹੋ