ਪ੍ਰਿੰਸੀਪਲ ਦੇ ਜੇਲ੍ਹ ਜਾਣ ਮਗਰੋਂ 142 ਵਿਦਿਆਰਥਣਾਂ ਦੇ ਜਿਣਸ਼ੀ ਸ਼ੋਸ਼ਣ ਦੇ ਰੌਂਗਟੇ ਖੜ੍ਹੇ ਕਰਨ ਵਾਲੇ ਖੁਲਾਸੇ

ਜਾਂਚ ਕਮੇਟੀ ਨੇ 390 ਵਿਦਿਆਰਥਣਾਂ ਦੇ ਬਿਆਨ ਕੀਤੇ ਦਰਜ। 142 ਨਾਬਾਲਗ ਲੜਕੀਆਂ ਦਾ ਖੁਲਾਸਾ - 6 ਸਾਲਾਂ ਤੋਂ ਪ੍ਰਿੰਸੀਪਲ ਕਰਦਾ ਸੀ ਜਿਣਸੀ ਸ਼ੋਸ਼ਣ

Share:

ਹਰਿਆਣਾ ਦੇ ਇੱਕ ਸਰਕਾਰੀ ਸਕੂਲ 'ਚ ਪ੍ਰਿੰਸੀਪਲ ਵੱਲੋਂ ਵਿਦਿਆਰਥਣਾਂ ਦੇ ਜਿਣਸ਼ੀ ਸ਼ੋਸ਼ਣ ਮਾਮਲੇ ਦੀ ਜਾਂਚ ਤੇਜ਼ ਹੋ ਗਈ ਹੈ। ਹਾਲਾਂਕਿ ਇਸ ਮਾਮਲੇ 'ਚ ਮੁਲਜ਼ਮ ਪ੍ਰਿੰਸੀਪਲ ਜੇਲ੍ਹ 'ਚ ਹੈ। ਪ੍ਰੰਤੂ ਇਸਦੀ ਡੂੰਘਾਈ ਤੱਕ ਜਾਂਚ ਕਰਨ ਲਈ ਇੱਕ ਵਿਸ਼ੇਸ਼ ਕਮੇਟੀ ਕੰਮ ਕਰ ਰਹੀ ਹੈ। ਜੀਂਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਮਰਾਨ ਰਜ਼ਾ ਦੀ ਨਿਗਰਾਨੀ ਹੇਠ ਐਸਡੀਐਮ ਦੀ ਅਗਵਾਈ ਵਾਲੀ ਇੱਕ ਜਾਂਚ ਕਮੇਟੀ ਨੇ ਬੁੱਧਵਾਰ ਨੂੰ ਕੁੱਲ 390 ਵਿਦਿਆਰਥਣਾਂ ਦੇ ਬਿਆਨ ਦਰਜ ਕੀਤੇ।  142 ਮਾਮਲਿਆਂ ਵਿੱਚ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। ਵਿਦਿਆਰਥਣਾਂ ਦੇ ਜਿਣਸੀ ਸ਼ੋਸ਼ਣ ਦੇ ਮਾਮਲੇ ਵਿੱਚ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਗਲੇਰੀ ਕਾਰਵਾਈ ਲਈ ਭੇਜਿਆ ਗਿਆ ਹੈ। ਇਨ੍ਹਾਂ 142 ਨਾਬਾਲਗ ਵਿਦਿਆਰਥਣਾਂ ਵਿਚੋਂ ਜ਼ਿਆਦਾਤਰ ਨੇ ਪ੍ਰਿੰਸੀਪਲ ‘ਤੇ ਜਿਣਸੀ ਸ਼ੋਸ਼ਣ ਦਾ ਇਲਜ਼ਾਮ ਲਾਇਆ ਅਤੇ ਰੌਂਗਟੇ ਖੜ੍ਹੇ ਕਰਨ ਵਾਲੇ ਖੁਲਾਸੇ ਕੀਤੇ। 

ਕਮਿਸ਼ਨ ਤੋਂ ਲੈ ਕੇ ਰਾਸ਼ਟਰਪਤੀ ਤੱਕ ਚਿੱਠੀਆਂ 

ਦੱਸ ਦਈਏ ਕਿ ਕਰੀਬ 15 ਵਿਦਿਆਰਥਣਾਂ ਨੇ 31 ਅਗਸਤ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤ ਦੇ ਚੀਫ ਜਸਟਿਸ ਡੀ.ਵਾਈ ਚੰਦਰਚੂੜ, ਰਾਸ਼ਟਰੀ ਮਹਿਲਾ ਕਮਿਸ਼ਨ ਅਤੇ ਰਾਜ ਮਹਿਲਾ ਕਮਿਸ਼ਨ ਸਮੇਤ ਹੋਰਾਂ ਨੂੰ ਪ੍ਰਿੰਸੀਪਲ ਦੀਆਂ ਇਹਨਾਂ ਹਰਕਤਾਂ ਨੂੰ ਲੈ ਕੇ ਚਿੱਠੀਆਂ ਲਿਖੀਆਂ ਸਨ। 13 ਸਤੰਬਰ ਨੂੰ ਹਰਿਆਣਾ ਮਹਿਲਾ ਕਮਿਸ਼ਨ ਨੇ ਚਿੱਠੀ ਦਾ ਨੋਟਿਸ ਲੈਂਦਿਆਂ 14 ਸਤੰਬਰ ਨੂੰ ਕਾਰਵਾਈ ਲਈ ਜੀਂਦ ਪੁਲਿਸ ਨੂੰ ਹਦਾਇਤ ਕੀਤੀ ਸੀ।  ਇਸ ਮਾਮਲੇ ‘ਚ ਪੁਲਿਸ ਦੀ ਕਾਰਵਾਈ ਢਿੱਲੀ ਰਹੀ ਸੀ। 30 ਅਕਤੂਬਰ ਨੂੰ ਪ੍ਰਿੰਸੀਪਲ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ।  4 ਨਵੰਬਰ ਨੂੰ ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਪ੍ਰਿੰਸੀਪਲ ਖਿਲਾਫ ਬਿਆਨ ਦਰਜ ਕਰਾਉਣ ਵਾਲੀਆਂ ਵਿਦਿਆਰਥਣਾਂ ਦੀ ਗਿਣਤੀ ਹੁਣ ਵਧ ਕੇ 142 ਹੋ ਗਈ ਹੈ।

ਇਹ ਵੀ ਪੜ੍ਹੋ