Shocked, ashamed: ਪ੍ਰਿਅੰਕਾ ਗਾਂਧੀ ਇਜ਼ਰਾਈਲ ਤੇ ਸੰਯੁਕਤ ਰਾਸ਼ਟਰ ਦੇ ਪ੍ਰਸਤਾਵ ਤੇ ਭਾਰਤ ਦੀ ਗੈਰਹਾਜ਼ਰੀ ਤੇ ਦਿੱਤੀ ਪ੍ਰਤੀਕ੍ਰਿਆ

Shocked, ashamed:ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ (Priyanka Gandhi) ਨੇ ਸ਼ਨੀਵਾਰ ਨੂੰ ਭਾਰਤ ਨੇ ਸੰਯੁਕਤ ਰਾਸ਼ਟਰੀ ਮਹਾਸਭਾ (ਯੂਐਨਜੀਏ) ਵਿੱਚ ਚੱਲ ਰਹੇ ਇਜ਼ਰਾਈਲ-ਹਮਾਸ ਸੰਘਰਸ਼ ਵਿੱਚ ਮਾਨਵਤਾਵਾਦੀ ਯੁੱਧਬੰਦੀ ਦੀ ਮੰਗ ਕਰਨ ਵਾਲੇ ਪ੍ਰਸਤਾਵ ਤੋਂ ਪਰਹੇਜ਼ ਕਰਨ ਦੇ ਕਦਮ ਉੱਤੇ ਆਪਣੀ ਪ੍ਰਤੀਕ੍ਰਿਆ ਦਿੱਤੀ। ਪ੍ਰਿਯੰਕਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਅਤੇ ਹੈਰਾਨ ਕਰਨ ਵਾਲਾ ਫੈਸਲਾ ਹੈ। ਮਹਾਤਮਾ […]

Share:

Shocked, ashamed:ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ (Priyanka Gandhi) ਨੇ ਸ਼ਨੀਵਾਰ ਨੂੰ ਭਾਰਤ ਨੇ ਸੰਯੁਕਤ ਰਾਸ਼ਟਰੀ ਮਹਾਸਭਾ (ਯੂਐਨਜੀਏ) ਵਿੱਚ ਚੱਲ ਰਹੇ ਇਜ਼ਰਾਈਲ-ਹਮਾਸ ਸੰਘਰਸ਼ ਵਿੱਚ ਮਾਨਵਤਾਵਾਦੀ ਯੁੱਧਬੰਦੀ ਦੀ ਮੰਗ ਕਰਨ ਵਾਲੇ ਪ੍ਰਸਤਾਵ ਤੋਂ ਪਰਹੇਜ਼ ਕਰਨ ਦੇ ਕਦਮ ਉੱਤੇ ਆਪਣੀ ਪ੍ਰਤੀਕ੍ਰਿਆ ਦਿੱਤੀ। ਪ੍ਰਿਯੰਕਾ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਅਤੇ ਹੈਰਾਨ ਕਰਨ ਵਾਲਾ ਫੈਸਲਾ ਹੈ। ਮਹਾਤਮਾ ਗਾਂਧੀ ਦੇ ਸ਼ਬਦਾਂ ਦਾ ਹਵਾਲਾ ਦਿੰਦੇ ਹੋਏ ਪ੍ਰਿਯੰਕਾ ਗਾਂਧੀ (Priyanka Gandhi)ਨੇ ਕਿਹਾ ਕਿ ਇੱਕ ਅੱਖ ਦੇ ਬਦਲੇ ਅੱਖ ਪੂਰੀ ਦੁਨੀਆ ਨੂੰ ਅੰਨ੍ਹਾ ਬਣਾ ਦਿੰਦੀ ਹੈ ਅਤੇ ਇੱਕ ਸਟੈਂਡ ਲੈਣ ਤੋਂ ਇਨਕਾਰ ਕਰਨਾ ਪੂਰੇ ਰਾਸ਼ਟਰ ਦੀ ਨਿਯਤ ਤੇ ਸਵਾਲ ਚੱਕਦਾ ਹੈ। ਉਸਨੇ ਕਿਹਾ ਮੈਂ ਹੈਰਾਨ ਅਤੇ ਸ਼ਰਮਿੰਦਾ ਹਾਂ ਕਿ ਸਾਡੇ ਦੇਸ਼ ਨੇ ਗਾਜ਼ਾ ਵਿੱਚ ਜੰਗਬੰਦੀ ਲਈ ਵੋਟਿੰਗ ਤੋਂ ਪਰਹੇਜ਼ ਕੀਤਾ ਹੈ। ਸਾਡੀ ਸਥਾਪਨਾ ਅਹਿੰਸਾ ਅਤੇ ਸੱਚ ਦੇ ਸਿਧਾਂਤਾਂ ਤੇ ਕੀਤੀ ਗਈ ਸੀ। ਜਿਨ੍ਹਾਂ ਸਿਧਾਂਤਾਂ ਲਈ ਸਾਡੇ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜਾਨਾਂ ਦਿੱਤੀਆਂ। ਇਹ ਸਿਧਾਂਤਾਂ ਦਾ ਆਧਾਰ ਬਣਦੇ ਹਨ। ਸੰਵਿਧਾਨ ਜੋ ਸਾਡੇ ਰਾਸ਼ਟਰੀਅਤਾ ਨੂੰ ਪਰਿਭਾਸ਼ਿਤ ਕਰਦਾ ਹੈ। ਉਹ ਭਾਰਤ ਦੀ ਨੈਤਿਕ ਹਿੰਮਤ ਨੂੰ ਦਰਸਾਉਂਦੇ ਹਨ ਜਿਸ ਨੇ ਅੰਤਰਰਾਸ਼ਟਰੀ ਭਾਈਚਾਰੇ ਦੇ ਮੈਂਬਰ ਵਜੋਂ ਇਸ ਦੀਆਂ ਕਾਰਵਾਈਆਂ ਦਾ ਮਾਰਗਦਰਸ਼ਨ ਕੀਤਾ। 

ਹਰ ਰੋਜ ਲੋਕਾਂ ਤੇ ਜੁਲਮ ਹੋ ਰਿਹਾ

ਪ੍ਰਿਯਂਕਾ ਗਾਂਧੀ (Priyanka Gandhi) ਨੇ ਕਿਹਾ ਕਿ ਮਨੁੱਖਤਾ ਦੇ ਹਰ ਕਾਨੂੰਨ ਨੂੰ ਇੱਕ ਪਾਸੇ ਟੰਗ  ਚੁੱਪ-ਚਾਪ ਦੇਖਣ ਤੋਂ ਇਨਕਾਰ ਕਰਨਾ ਜਰੂਰੀ ਹੈ। ਫਲਸਤੀਨ ਵਿੱਚ ਲੱਖਾਂ ਲੋਕਾਂ ਅਤੇ ਹਜ਼ਾਰਾਂ ਮਰਦਾਂ, ਔਰਤਾਂ ਅਤੇ ਬੱਚਿਆਂ ਲਈ ਭੋਜਨ, ਪਾਣੀ, ਡਾਕਟਰੀ ਸਪਲਾਈ, ਸੰਚਾਰ ਅਤੇ ਬਿਜਲੀ ਕੱਟ ਦਿੱਤੀ ਗਈ ਹੈ। ਤਬਾਹੀ ਲਗਾਤਾਰ ਜਾਰੀ ਹੈ। ਭਾਰਤ ਨੇ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਵਿੱਚ ਜਾਰਡਨ ਦੁਆਰਾ ਪੇਸ਼ ਕੀਤੇ ਗਏ ਮਤੇ ਤੇ ਵੋਟਿੰਗ ਕਰਨ ਤੋਂ ਪਰਹੇਜ਼ ਕੀਤਾ ਸੀ। ਜਿਸ ਵਿੱਚ ਚੱਲ ਰਹੇ ਇਜ਼ਰਾਈਲ-ਹਮਾਸ ਸੰਘਰਸ਼ ਵਿੱਚ ਤੁਰੰਤ ਮਾਨਵਤਾਵਾਦੀ ਯੁੱਧਬੰਦੀ ਦੀ ਮੰਗ ਕੀਤੀ ਗਈ ਸੀ।

ਕੈਨੇਡਾ ਨੇ ਦਿੱਤਾ ਪ੍ਰਸਤਾਵ

ਕੈਨੇਡਾ ਨੇ ਜਾਰਡਨ ਦੁਆਰਾ ਤਿਆਰ ਕੀਤੇ ਮਤੇ ਵਿੱਚ ਇੱਕ ਸੋਧ ਦਾ ਪ੍ਰਸਤਾਵ ਦਿੱਤਾ। ਜਿਸ ਵਿੱਚ ਅਸਲ ਵਿੱਚ ਗਾਜ਼ਾ ਪੱਟੀ ਵਿੱਚ ਮਨੁੱਖੀ ਪਹੁੰਚ ਦੀ ਅੜਚਨ ਲਈ ਕਿਹਾ ਗਿਆ ਸੀ ਪਰ ਅੱਤਵਾਦੀ ਸੰਗਠਨ ਹਮਾਸ ਦੀ ਨਿੰਦਾ ਨਹੀਂ ਕੀਤੀ ਗਈ ਸੀ। ਭਾਰਤ ਨੇ 87 ਹੋਰ ਦੇਸ਼ਾਂ ਦੇ ਨਾਲ ਕੈਨੇਡਾ ਦੇ ਪ੍ਰਸਤਾਵਿਤ ਸੋਧ ਦੇ ਹੱਕ ਵਿੱਚ ਵੋਟ ਦਿੱਤੀ। ਹਾਲਾਂਕਿ ਇਸ ਨੂੰ ਅਪਣਾਇਆ ਨਹੀਂ ਜਾ ਸਕਿਆ ਕਿਉਂਕਿ ਇਸ ਕੋਲ ਦੋ ਤਿਹਾਈ ਬਹੁਮਤ ਨਹੀਂ ਸੀ। ਜਾਰਡਨ ਦੀ ਅਗਵਾਈ ਵਾਲੇ ਡਰਾਫਟ ਮਤੇ ਨੂੰ ਜਨਰਲ ਅਸੈਂਬਲੀ ਦੁਆਰਾ ਪਾਸ ਕੀਤਾ ਗਿਆ ਸੀ। ਜਿਸ ਦੇ ਹੱਕ ਵਿੱਚ 120, ਵਿਰੋਧ ਵਿੱਚ 14 ਅਤੇ 45 ਗੈਰਹਾਜ਼ਰ ਸਨ। ਮਤੇ ਤੇ ਵੋਟਿੰਗ ਤੋਂ ਦੂਰ ਰਹਿਣ ਵਾਲੇ 45 ਦੇਸ਼ਾਂ ਵਿੱਚ ਆਈਸਲੈਂਡ, ਭਾਰਤ, ਪਨਾਮਾ, ਲਿਥੁਆਨੀਆ ਅਤੇ ਗ੍ਰੀਸ ਸ਼ਾ