ਸ਼ਰਮਨਾਕ ! ਇੱਕ ਹੋਰ ਮਹਿਲਾ ਪਹਿਲਵਾਨ ਨੇ ਮੋੜੇ ਪੁਰਸਕਾਰ 

ਵਿਨੇਸ਼ ਫੋਗਾਟ ਨੇ ਰੋਸ ਵਜੋਂ ਆਪਣੇ ਪੁਰਸਕਾਰ ਸੜਕ ਉਪਰ ਰੱਖੇ। ਕੁੱਝ ਦਿਨ ਪਹਿਲਾਂ ਪ੍ਰਧਾਨਮੰਤਰੀ ਨੂੰ ਪੱਤਰ ਵੀ ਲਿਖਿਆ ਸੀ। ਜਦੋਂ ਦੇਖਿਆ ਕਿ ਕੋਈ ਅਸਰ ਨਹੀਂ ਹੈ ਤਾਂ ਇਹ ਖਿਡਾਰਨ ਮਜ਼ਬੂਰ ਹੋਈ। 

Share:

ਏਸ਼ੀਆਈ ਖੇਡਾਂ ਅਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਵਿਨੇਸ਼ ਫੋਗਾਟ ਨੇ ਆਪਣੇ ਪੁਰਸਕਾਰ ਵਾਪਸ ਕੀਤੇ। ਸ਼ਨੀਵਾਰ ਨੂੰ ਨਵੀਂ ਦਿੱਲੀ ਵਿਖੇ ਕਾਰਤਵਯ ਮਾਰਗ ਦੇ ਫੁੱਟਪਾਥ 'ਤੇ ਆਪਣੇ ਅਰਜੁਨ ਅਤੇ ਖੇਡ ਰਤਨ ਪੁਰਸਕਾਰਾਂ ਨੂੰ ਰੱਖਿਆ। ਦਿੱਲੀ ਪੁਲਿਸ ਨੇ ਇਹ ਪੁਰਸਕਾਰ ਚੁੱਕੇ। ਉਹਨਾਂ ਨੇ ਕੁੱਝ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਦੇਸ਼ ਵਿੱਚ ਮਹਿਲਾ ਪਹਿਲਵਾਨਾਂ ਨਾਲ ਹੁੰਦੇ ਸਲੂਕ ਦੇ ਵਿਰੋਧ ਵਜੋਂ ਆਪਣੇ ਪੁਰਸਕਾਰ ਵਾਪਸ ਕਰਨ ਦੀ ਗੱਲ ਆਖੀ ਸੀ। ਚਿੱਠੀ ਮਗਰੋਂ ਫੋਗਾਟ ਨੇ ਇਹ ਕਦਮ ਚੁੱਕਿਆ। 

ਵਿਨੇਸ਼ ਫੋਗਾਟ ਨੇ ਲਿਖਿਆ- ਦੇਸ਼ ਲਈ ਸ਼ਰਮ ਦਾ ਦਿਨ। ਪਹਿਲਵਾਨ ਬਜਰੰਗ ਪੂਨੀਆ ਤੋਂ ਬਾਅਦ ਹੁਣ ਦੇਸ਼ ਲਈ ਤਮਗਾ ਜਿੱਤਣ ਵਾਲੀ ਵਿਨੇਸ਼ ਫੋਗਾਟ ਨੇ ਆਪਣਾ ਖੇਲ ਰਤਨ ਅਤੇ ਅਰਜੁਨ ਐਵਾਰਡ ਪ੍ਰਧਾਨ ਮੰਤਰੀ ਦਫਤਰ ਦੇ ਬਾਹਰ ਰੱਖਿਆ ਹੈ। ਪੀਐਮ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੇ ਉਨ੍ਹਾਂ 'ਤੇ ਇਸ ਹੱਦ ਤੱਕ ਤਸ਼ੱਦਦ ਕੀਤਾ ਕਿ ਅੱਜ ਉਹ ਇਹ ਕਦਮ ਚੁੱਕਣ ਲਈ ਮਜਬੂਰ ਹਨ। ਸ਼ਰਮਨਾਕ !

 

ਇਹ ਵੀ ਪੜ੍ਹੋ