ਪ੍ਰਿੰਸੀਪਲ ਦੀ ਸ਼ਰਮਨਾਕ ਕਰਤੂਤ, ਕਮਰੇ ‘ਚ ਬੁਲਾ ਕੇ ਵਿਦਿਆਰਥਣਾਂ ਦਾ ਸ਼ਰੀਰਕ ਸ਼ੋਸ਼ਣ 

ਸਰਕਾਰੀ ਸਕੂਲ ਦੇ ਪ੍ਰਿੰਸੀਪਲ ਦੀ ਸ਼ਰਮਨਾਕ ਕਰਤੂਤ ਸਾਮਣੇ ਆਈ ਹੈ। 55 ਸਾਲਾਂ ਦਾ ਇਹ ਪ੍ਰਿੰਸੀਪਲ ਆਪਣੇ ਕਮਰੇ ‘ਚ ਵਿਦਿਆਰਥਣਾਂ ਨੂੰ ਬੁਲਾ ਕੇ ਸ਼ਰੀਰਕ ਸ਼ੋਸ਼ਣ ਕਰਦਾ ਸੀ। ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਸੀ। ਕਿਸੇ ਨੂੰ ਦੱਸਣ ‘ਤੇ ਸਕੂਲੋਂ ਕੱਢਣ ਦੀ ਧਮਕੀ ਦਿੰਦਾ ਸੀ। ਹੁਣ ਮਾਮਲ ਮਹਿਲਾ ਕਮਿਸ਼ਨ ਕੋਲ ਪੁੱਜਾ ਤਾਂ ਸਖ਼ਤ ਕਾਰਵਾਈ ਹੋਈ। ਪ੍ਰਿੰਸੀਪਲ ਫ਼ਰਾਰ ਹੋ ਗਿਆ। ਖ਼ਬਰ […]

Share:

ਸਰਕਾਰੀ ਸਕੂਲ ਦੇ ਪ੍ਰਿੰਸੀਪਲ ਦੀ ਸ਼ਰਮਨਾਕ ਕਰਤੂਤ ਸਾਮਣੇ ਆਈ ਹੈ। 55 ਸਾਲਾਂ ਦਾ ਇਹ ਪ੍ਰਿੰਸੀਪਲ ਆਪਣੇ ਕਮਰੇ ‘ਚ ਵਿਦਿਆਰਥਣਾਂ ਨੂੰ ਬੁਲਾ ਕੇ ਸ਼ਰੀਰਕ ਸ਼ੋਸ਼ਣ ਕਰਦਾ ਸੀ। ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਸੀ। ਕਿਸੇ ਨੂੰ ਦੱਸਣ ‘ਤੇ ਸਕੂਲੋਂ ਕੱਢਣ ਦੀ ਧਮਕੀ ਦਿੰਦਾ ਸੀ। ਹੁਣ ਮਾਮਲ ਮਹਿਲਾ ਕਮਿਸ਼ਨ ਕੋਲ ਪੁੱਜਾ ਤਾਂ ਸਖ਼ਤ ਕਾਰਵਾਈ ਹੋਈ। ਪ੍ਰਿੰਸੀਪਲ ਫ਼ਰਾਰ ਹੋ ਗਿਆ। ਖ਼ਬਰ ਹਰਿਆਣਾ ਦੇ ਜਿਲ੍ਹਾ ਜੀਂਦ ਤੋਂ ਸਾਮਣੇ ਆਈ ਹੈ। ਇੱਥੇ ਇੱਕ ਸਰਕਾਰੀ  ਸਕੂਲ ਦੀਆਂ 50 ਤੋਂ ਵੱਧ ਵਿਦਿਆਰਥਣਾਂ ਨੇ ਸਕੂਲ ਦੇ ਪ੍ਰਿੰਸੀਪਲ ਖ਼ਿਲਾਫ਼ ਸਰੀਰਕ ਸ਼ੋਸ਼ਣ ਅਤੇ ਅਸ਼ਲੀਲ ਹਰਕਤਾਂ ਕਰਨ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਇਸ ਮਾਮਲੇ ਵਿੱਚ ਮਹਿਲਾ ਕਮਿਸ਼ਨ ਨੇ ਥਾਣੇ ‘ਚ ਰਿਪੋਰਟ ਦਰਜ ਕਰਵਾਈ। ਸ਼ਿਕਾਇਤ ਤੋਂ ਬਾਅਦ ਮੁਲਜ਼ਮ ਪ੍ਰਿੰਸੀਪਲ ਫਰਾਰ ਹੋ ਗਿਆ।  ਜਿਸਨੂੰ ਮੁਅੱਤਲ ਕਰ ਦਿੱਤਾ ਗਿਆ।

ਕਿਵੇਂ ਹੋਇਆ ਖੁਲਾਸਾ 

ਸਕੂਲ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਨੇ ਇਸ ਮਾਮਲੇ ਦੀ ਸ਼ਿਕਾਇਤ ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਨੂੰ ਕੀਤੀ। ਵਿਦਿਆਰਥਣਾਂ ਨੇ ਦੱਸਿਆ ਕਿ ਪ੍ਰਿੰਸੀਪਲ ਉਨ੍ਹਾਂ ਨੂੰ ਆਪਣੇ ਕਮਰੇ ਵਿੱਚ ਬੁਲਾਉਂਦਾ ਸੀ। ਫਿਰ ਉਹ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਨੂੰ ਛੂੰਹਦਾ ਸੀ ਅਤੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। ਜਦੋਂ ਉਨ੍ਹਾਂ ਨੇ ਇਨਕਾਰ ਕੀਤਾ ਤਾਂ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਗਈਆਂ।ਅਜਿਹੇ ਵਿੱਚ ਕਈ ਵਿਦਿਆਰਥਣਾਂ ਵਿਰੋਧ ਨਹੀਂ ਕਰਦੀਆਂ ਸੀ।  ਕਿਉਂਕਿ ਉਹਨਾਂ ਨੂੰ ਸਕੂਲੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸੀ।  ਇਸ ਮਾਮਲੇ ਵਿੱਚ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਕਾਰਵਾਈ ਹੋਈ।  ਮਹਿਲਾ ਕਮਿਸ਼ਨ ਨੂੰ ਦਿੱਤੀ ਲਿਖਤੀ ਸ਼ਿਕਾਇਤ ‘ਚ 50 ਤੋਂ ਵੱਧ ਵਿਦਿਆਰਥਣਾਂ ਨੇ ਦਸਤਖ਼ਤ ਕੀਤੇ ਹਨ। ਸ਼ਿਕਾਇਤ ਮਿਲਣ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਅਤੇ ਪ੍ਰਿੰਸੀਪਲ ਦੇ ਖਿਲਾਫ ਮਾਮਲਾ ਦਰਜ ਕਰਾਇਆ।