ਐੱਸਐੱਫਜੇਮੁੱਖੀ ਵੱਲੋਂ ਸੀਐੱਮਧਾਮੀ ਨੂੰ ਫ਼ੇਕ ਨੰਬਰਾਂ ਰਾਹੀਂ ਦਿੱਤੀ ਧਮਕੀ: ਉੱਤਰਾਖੰਡ ਪੁਲਿਸ

ਨੈਨੀਤਾਲ ਦੇ ਰਾਮਨਗਰ ਵਿਖੇ ਜੀ-20 ਸੰਮੇਲਨ ਦੌਰਾਨ ਖਾਲਿਸਤਾਨੀ ਝੰਡੇ ਨੂੰ ਲਹਿਰਾਉਣ ਦੀ ਧਮਕੀ ਮੀਡੀਆ ਕਰਮੀਆਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਮਿਲੇ ਇੱਕ ਰਿਕਾਰਡਡ ਸੰਦੇਸ਼ ਵਿੱਚ ਨੈਨੀਤਾਲ ਦੇ ਰਾਮਨਗਰ ਵਿਖੇ ਜੀ-20 ਸੰਮੇਲਨ ਦੌਰਾਨ ਖਾਲਿਸਤਾਨੀ ਝੰਡੇ ਨੂੰ ਲਹਿਰਾਉਣ ਦੀ ਧਮਕੀ ਦਿੱਤੀ ਅਤੇ ਨਾਲ ਹੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਸੂਬੇ ਵਿੱਚ ਸਿੱਖਾਂ ਵਿਰੁੱਧ ਕਾਰਵਾਈ ਕਰਨ ਵਜੋਂ ਚਿਤਾਵਨੀ […]

Share:

ਨੈਨੀਤਾਲ ਦੇ ਰਾਮਨਗਰ ਵਿਖੇ ਜੀ-20 ਸੰਮੇਲਨ ਦੌਰਾਨ ਖਾਲਿਸਤਾਨੀ ਝੰਡੇ ਨੂੰ ਲਹਿਰਾਉਣ ਦੀ ਧਮਕੀ

ਮੀਡੀਆ ਕਰਮੀਆਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਮਿਲੇ ਇੱਕ ਰਿਕਾਰਡਡ ਸੰਦੇਸ਼ ਵਿੱਚ ਨੈਨੀਤਾਲ ਦੇ ਰਾਮਨਗਰ ਵਿਖੇ ਜੀ-20 ਸੰਮੇਲਨ ਦੌਰਾਨ ਖਾਲਿਸਤਾਨੀ ਝੰਡੇ ਨੂੰ ਲਹਿਰਾਉਣ ਦੀ ਧਮਕੀ ਦਿੱਤੀ ਅਤੇ ਨਾਲ ਹੀ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਸੂਬੇ ਵਿੱਚ ਸਿੱਖਾਂ ਵਿਰੁੱਧ ਕਾਰਵਾਈ ਕਰਨ ਵਜੋਂ ਚਿਤਾਵਨੀ ਦਿੱਤੀ।

ਉੱਤਰਾਖੰਡ ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਪਾਬੰਦੀਸ਼ੁਦਾ ਖਾਲਿਸਤਾਨ ਪੱਖੀ ਸਮੂਹ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀਆਂ ਰਿਕਾਰਡ ਕਾਲਾਂ ਐਤਵਾਰ ਨੂੰ ਮੀਡੀਆ ਕਰਮੀਆਂ ਅਤੇ ਸਰਕਾਰੀ ਅਧਿਕਾਰੀਆਂ ਨੂੰ ਪ੍ਰਾਪਤ ਹੋਈਆਂ, ਜੋ ਫੇਕ ਨੰਬਰਾਂ ਰਾਹੀਂ ਕੀਤੀਆਂ ਗਈਆਂ ਸਨ। ਰਿਕਾਰਡ ਕੀਤੇ ਸੰਦੇਸ਼ ਵਿੱਚ ਕਥਿਤ ਤੌਰ ‘ਤੇ ਨੈਨੀਤਾਲ ਦੇ ਰਾਮਨਗਰ ਵਿਖੇ ਜੀ-20 ਸੰਮੇਲਨ ਦੌਰਾਨ ਖਾਲਿਸਤਾਨੀ ਝੰਡੇ ਨੂੰ ਲਹਿਰਾਉਣ ਦੀ ਧਮਕੀ ਦੇਣ ਸਮੇਤ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਸੂਬੇ ਵਿੱਚ ਸਿੱਖਾਂ ਵਿਰੁੱਧ ਕਾਰਵਾਈ ਵਜੋਂ ਚੇਤਾਵਨੀ ਦਿੱਤੀ ਗਈ ਸੀ।

ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੇ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਸੇਂਥਿਲ ਅਵੁੱਦਈ ਕ੍ਰਿਸ਼ਨ ਰਾਜ ਐਸ ਨੇ ਕਿਹਾ ਕਿ ਇਹ ਰਾਮਨਗਰ ਵਿੱਚ ਜੀ-20 ਦੀ ਮੀਟਿੰਗ ਤੋਂ ਪਹਿਲਾਂ ਇੱਕ ਪਬਲੀਸਿਟੀ ਸਟੰਟ ਜਾਪਦਾ ਹੈ। ਅਸੀਂ ਸਰਗਰਮ ਹਾਂ ਅਤੇ ਉਨ੍ਹਾਂ ਦੇ ਮਨਸੂਬਿਆਂ ਨੂੰ ਪੂਰਾ ਨਹੀਂ ਹੋਣ ਦੇਵਾਂਗੇ। ਸਾਡੇ ਸੁਰੱਖਿਆ ਪ੍ਰਬੰਧ ਪੁਖਤਾ ਹਨ। ਇਨ੍ਹਾਂ ਕਾਲਾਂ ਤੋਂ ਬਾਅਦ, ਅਸੀਂ ਸੁਰੱਖਿਆ ਵਧਾ ਦਿੱਤੀ ਹੈ।”

ਰਿਕਾਰਡ ਕੀਤੀ ਕਾਲ ਵਿੱਚ, ਕਾਲਰ ਨੂੰ ਇਹ ਕਹਿੰਦੇ ਹੋਏ ਸੁਣਿਆ, “G-20 ਡੈਲੀਗੇਟ….ਰਾਮਨਗਰ ਭਾਰਤ ਨਹੀਂ ਹੈ। ਰਾਮਨਗਰ ਖਾਲਿਸਤਾਨ ਹੈ। ਸਿੱਖਸ ਫਾਰ ਜਸਟਿਸ ਰਾਮਨਗਰ ਵਿਖੇ ਜੀ-20 ਸੰਮੇਲਨ ਦੌਰਾਨ, ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ‘ਤੇ ਖਾਲਿਸਤਾਨੀ ਝੰਡੇ ਲਹਿਰਾਉਣ ਜਾ ਰਹੀ ਹੈ ਅਤੇ ਇਹ ਅੰਤਰਰਾਸ਼ਟਰੀ ਪੱਧਰ ’ਤੇ ਦਿਖਾਉਣ ਜਾ ਰਹੀ ਹੈ ਕਿ ਜਦੋਂ ਅਸੀਂ ਖਾਲਿਸਤਾਨ ਰੈਫਰੈਂਡਮ ਰਾਹੀਂ ਪੰਜਾਬ ਨੂੰ ਭਾਰਤੀ ਕਬਜੇ ਤੋਂ ਆਜ਼ਾਦ ਕਰਵਾਵਾਂਗੇ ਤਾਂ ਰਾਮਨਗਰ ਖਾਲਿਸਤਾਨ ਦਾ ਹਿੱਸਾ ਹੋਵੇਗਾ। ਅਤੇ ਜੇਕਰ ਮੁੱਖ ਮੰਤਰੀ ਧਾਮੀ ਨੇ ਉੱਤਰਾਖੰਡ ਵਿੱਚ ਸਿੱਖਾਂ ਵਿਰੁੱਧ ਕੇਸ ਦਰਜ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਤੁਸੀਂ ਜੋ ਵੀ ਜੁਰਮ ਕਰੋਂਗੇ ਉਸ ਲਈ ਤੁਹਾਨੂੰ ਜਵਾਬਦੇਹ ਠਹਿਰਾਇਆ ਜਾਵੇਗਾ। ਇਹ ਸੁਨੇਹਾ ਐਸਐਫਜੇ ਦੇ ਜਨਰਲ ਵਕੀਲ ਗੁਰਪਤਵੰਤ ਸਿੰਘ ਪੰਨੂ ਦਾ ਹੈ।”

ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਦੌਰਾਨ, ਉੱਤਰਾਖੰਡ ਪੁਲਿਸ ਨੇ ਖਾਲਿਸਤਾਨੀ ਪੱਖੀ ਪ੍ਰਚਾਰਕ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੇ ਰਾਜ ਵਿੱਚ ਦਾਖਲ ਹੋਣ ਦੇ ਮੱਦੇਨਜ਼ਰ ਦੂਜੇ ਰਾਜਾਂ-ਦੇਹਰਾਦੂਨ, ਹਰਿਦੁਆਰ ਅਤੇ ਊਧਮ ਸਿੰਘ ਨਗਰ ਨਾਲ ਲੱਗਦੇ ਆਪਣੇ ਤਿੰਨ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ।