ਬਜ਼ੁਰਗਾਂ ਨੂੰ ਮੁੜ ਲੱਗਣਗੀਆਂ ਰੇਲ ਸਫ਼ਰ ਦੀਆਂ ਮੌਜਾਂ

ਰੇਲ ਕਿਰਾਏ ਨੂੰ ਲੈ ਕੇ ਕੇਂਦਰ ਸਰਕਾਰ ਮੁੜ ਵੱਡਾ ਫੈਸਲਾ ਲੈਣ ਜਾ ਰਹੀ ਹੈ। ਜਿਸ ਨਾਲ ਸੀਨੀਅਰ ਸਿਟੀਜਨਾਂ ਵਰਗ ਨੂੰ ਫਾਇਦਾ ਹੋਵੇਗਾ। ਇਸਦਾ ਐਲਾਨ ਫਰਵਰੀ 'ਚ ਕੀਤਾ ਜਾ ਸਕਦਾ ਹੈ। 

Share:

ਹਾਈਲਾਈਟਸ

  • ਸੀਨੀਅਰ ਨਾਗਰਿਕ
  • ਨਿਰਮਲਾ ਸੀਤਾਰਮਨ
ਭਾਰਤ ਵਿੱਚ ਸੀਨੀਅਰ ਨਾਗਰਿਕਾਂ ਨੂੰ ਰੇਲ ਟਿਕਟਾਂ ‘ਤੇ 40 ਤੋਂ 50 ਪ੍ਰਤੀਸ਼ਤ ਦੀ ਛੋਟ ਦਿੱਤੀ ਜਾਂਦੀ ਸੀ। ਪਰ ਕੋਵਿਡ ਦੇ ਸਮੇਂ ਇਸਨੂੰ ਖਤਮ ਕਰ ਦਿੱਤਾ ਗਿਆ ਸੀ। ਹੁਣ ਸੀਨੀਅਰ ਨਾਗਰਿਕ ਬਜਟ ‘ਚ ਰੇਲ ਟਿਕਟਾਂ ‘ਤੇ 50 ਫੀਸਦੀ ਤੱਕ ਦੀ ਛੋਟ ਦੀ ਮੰਗ ਕਰ ਰਹੇ ਹਨ। ਅਗਲੇ ਸਾਲ ਬਜਟ ਤੋਂ ਬਾਅਦ ਦੇਸ਼ ‘ਚ ਚੋਣਾਂ ਹੋਣ ਜਾ ਰਹੀਆਂ ਹਨ, ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਸਰਕਾਰ ਬਜਟ ‘ਚ ਬਜ਼ੁਰਗਾਂ ਲਈ ਰੇਲ ਟਿਕਟਾਂ ‘ਚ ਛੋਟ ਦਾ ਐਲਾਨ ਕਰ ਸਕਦੀ ਹੈ।  ਦੱਸ ਦਈਏ ਕਿ ਭਾਰਤ ਵਿੱਚ ਰੇਲ ਮਹਿਕਮਾ ਸੀਨੀਅਰ ਨਾਗਰਿਕਾਂ ਲਈ ਵਿਸ਼ੇਸ਼ ਐਕਸਪ੍ਰੈਸ ਰੇਲਗੱਡੀਆਂ ਦੀਆਂ ਸਾਰੀਆਂ ਸ਼੍ਰੇਣੀਆਂ ਵਿੱਚ ਰਿਆਇਤੀ ਕਿਰਾਏ ਦੀ ਪੇਸ਼ਕਸ਼ ਕਰਦਾ ਸੀ। 2019 ਦੇ ਅੰਤ ਤੱਕ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕਾਂ ਅਤੇ 58 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਮਹਿਲਾ ਬਜ਼ੁਰਗ ਯਾਤਰੀਆਂ ਨੂੰ ਰੇਲ ਕਿਰਾਏ ਵਿੱਚ ਰਿਆਇਤ ਮਿਲਦੀ ਸੀ। ਪੁਰਸ਼ ਸੀਨੀਅਰ ਸਿਟੀਜ਼ਨ 40 ਫੀਸਦੀ ਅਤੇ ਮਹਿਲਾਵਾਂ ਲਈ ਰੇਲ ਟਿਕਟਾਂ ‘ਤੇ 50 ਫੀਸਦੀ ਦੀ ਛੋਟ ਦਾ ਲਾਭ ਸੀ।
 
ਕਦੋਂ ਹੋ ਸਕਦਾ ਐਲਾਨ 
 
ਸੀਨੀਅਰ ਨਾਗਰਿਕਾਂ ਨੂੰ ਰੇਲ ਟਿਕਟ ਦੀਆਂ ਕੀਮਤਾਂ ‘ਤੇ 40 ਤੋਂ 50 ਪ੍ਰਤੀਸ਼ਤ ਦੀ ਛੋਟ ਮਿਲ ਸਕਦੀ ਹੈ। ਜੇਕਰ ਰਾਜਧਾਨੀ ਦੀ ਫਸਟ ਏਸੀ ਟਿਕਟ 4,000 ਰੁਪਏ ਹੈ ਤਾਂ ਸੀਨੀਅਰ ਸਿਟੀਜ਼ਨ ਨੂੰ ਇਹ 2,000 ਜਾਂ 2,300 ਰੁਪਏ ਵਿੱਚ ਮਿਲ ਸਕਦੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ 2024 ਨੂੰ ਛੇਵੀਂ ਵਾਰ ਬਜਟ (ਕੇਂਦਰੀ ਬਜਟ 2024) ਪੇਸ਼ ਕਰਨਗੇ। ਨਿਰਮਲਾ ਸੀਤਾਰਮਨ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਬਜਟ ਪੇਸ਼ ਕਰਨ ਜਾ ਰਹੇ ਹਨ ਕਿਉਂਕਿ ਉਸ ਤੋਂ ਬਾਅਦ ਦੇਸ਼ ਭਰ ‘ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੌਰਾਨ ਇਸਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ। 

ਇਹ ਵੀ ਪੜ੍ਹੋ