ਸੂਬੇ ਅੰਦਰ ਬਦਲਿਆ ਸਕੂਲਾਂ ਦਾ ਸਮਾਂ, ਤੁਰੰਤ ਪ੍ਰਭਾਵ ਨਾਲ ਲਾਗੂ

ਸੂਬੇ ਵਿੱਚ ਚੱਲ ਰਹੇ ਸਿੰਗਲ ਸ਼ਿਫਟ ਸਕੂਲਾਂ ਦਾ ਸਮਾਂ ਹੁਣ ਸਵੇਰੇ 8:00 ਵਜੇ ਤੋਂ ਦੁਪਹਿਰ 2:30 ਵਜੇ ਤੱਕ ਚੱਲੇਗਾ। ਪਹਿਲਾਂ ਸਕੂਲ ਸਵੇਰੇ ਸਾਢੇ ਨੌਂ ਵਜੇ ਸ਼ੁਰੂ ਹੋ ਕੇ ਸਾਢੇ ਤਿੰਨ ਵਜੇ ਤੱਕ ਚੱਲਦੇ ਸਨ।

Courtesy: file photo

Share:

ਹਰਿਆਣਾ ਸਰਕਾਰ ਨੇ ਸੂਬੇ ਦੇ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ। ਬਦਲਿਆ ਗਿਆ ਸਮਾਂ ਅੱਜ 17 ਫਰਵਰੀ ਤੋਂ ਲਾਗੂ ਕੀਤਾ ਗਿਆ ਅਤੇ 14 ਨਵੰਬਰ ਤੱਕ ਲਾਗੂ ਰਹੇਗਾ। ਇਸ ਵਾਰ ਸਮਾਂ ਤਬਦੀਲੀ ਪਹਿਲਾਂ ਹੀ ਕਰ ਦਿੱਤੀ ਗਈ ਹੈ, ਜਦੋਂਕਿ ਆਮ ਤੌਰ ਉਤੇ ਇਹ ਤਬਦੀਲੀ 1 ਮਾਰਚ ਤੋਂ ਕੀਤੀ ਜਾਂਦੀ ਸੀ। ਪ੍ਰੰਤੂ, ਮੌਸਮ ਨੂੰ ਦੇਖਦੇ ਹੋਏ ਸਰਕਾਰ ਨੇ ਫੈਸਲਾ ਲਿਆ ਹੈ। ਕਿਉਂਕਿ ਹੁਣ ਸਰਦੀ ਦਾ ਇੰਨਾ ਜਿਆਦਾ ਅਹਿਸਾਸ ਨਹੀਂ ਹੁੰਦਾ।

ਸਵੇਰੇ 7 ਵਜੇ ਲੱਗਣਗੇ ਸਕੂਲ

ਸੂਬੇ ਵਿੱਚ ਚੱਲ ਰਹੇ ਸਿੰਗਲ ਸ਼ਿਫਟ ਸਕੂਲਾਂ ਦਾ ਸਮਾਂ ਹੁਣ ਸਵੇਰੇ 8:00 ਵਜੇ ਤੋਂ ਦੁਪਹਿਰ 2:30 ਵਜੇ ਤੱਕ ਚੱਲੇਗਾ। ਪਹਿਲਾਂ ਸਕੂਲ ਸਵੇਰੇ ਸਾਢੇ ਨੌਂ ਵਜੇ ਸ਼ੁਰੂ ਹੋ ਕੇ ਸਾਢੇ ਤਿੰਨ ਵਜੇ ਤੱਕ ਚੱਲਦੇ ਸਨ। ਜਿੱਥੇ ਕਲਾਸਾਂ ਦੋਹਰੀ ਸ਼ਿਫਟਾਂ ਵਿੱਚ ਚੱਲਦੀਆਂ ਹਨ, ਉਥੇ ਵੀ ਸਮਾਂ ਬਦਲਿਆ ਗਿਆ ਹੈ। ਹੁਣ ਪਹਿਲੀ ਸ਼ਿਫਟ ਸਵੇਰੇ 7:00 ਵਜੇ ਤੋਂ ਦੁਪਹਿਰ 12:30 ਵਜੇ ਤੱਕ ਚੱਲੇਗੀ ਜਦੋਂ ਕਿ ਦੂਜੀ ਸ਼ਿਫਟ ਦੁਪਹਿਰ 12:45 ਤੋਂ ਸ਼ਾਮ 6:15 ਤੱਕ ਚੱਲੇਗੀ।

ਗਰਮੀ ਦੇ ਪ੍ਰਭਾਵ ਨੂੰ ਦੇਖਦੇ ਫੈਸਲਾ 

ਹਰਿਆਣਾ ਵਿੱਚ ਸਮੇਂ ਦੇ ਬਦਲਾਅ ਦਾ ਉਦੇਸ਼ ਬੱਚਿਆਂ ਲਈ ਸਿੱਖਿਆ ਨੂੰ ਵਧੇਰੇ ਪਹੁੰਚਯੋਗ ਬਣਾਉਣਾ ਅਤੇ ਗਰਮੀਆਂ ਦੇ ਪ੍ਰਭਾਵ ਤੋਂ ਬਚਾਉਣਾ ਹੈ। ਇਸ ਨਾਲ ਵਿਦਿਆਰਥੀਆਂ ਨੂੰ ਵਧੀਆ ਮਾਹੌਲ ਵਿੱਚ ਪੜ੍ਹਾਈ ਕਰਨ ਦਾ ਮੌਕਾ ਮਿਲੇਗਾ। ਇਹ ਨਵੀਂ ਸਮਾਂ ਸਾਰਣੀ ਅੱਜ 17 ਫਰਵਰੀ ਤੋਂ ਲਾਗੂ ਹੋ ਗਈ ਹੈ। ਇਹ ਬਦਲਾਅ 14 ਨਵੰਬਰ ਤੱਕ ਲਾਗੂ ਰਹੇਗਾ। ਪਹਿਲਾਂ ਇਹ ਬਦਲਾਅ 1 ਮਾਰਚ ਤੋਂ ਕੀਤਾ ਗਿਆ ਸੀ ਪਰ ਇਸ ਵਾਰ ਇਸ ਨੂੰ ਜਲਦੀ ਹੀ ਲਾਗੂ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ