ਸੁਪਰੀਮ ਕੋਰਟ ਕੱਲ ਕਰੇਗਾ ਕ੍ਰਿਸ਼ਨਾ ਜਨਮ ਭੂਮੀ ਦੀ ਸੁਣਵਾਈ

 ਸੁਪਰੀਮ ਕੋਰਟ ਇੱਕ ਵੱਡੇ ਮਾਮਲੇ ਤੇ ਸੁਣਵਾਈ ਕਰਨ ਜਾ ਰਿਹਾ ਹੈ। ਜਿਸ ਉੱਤੇ ਸਾਰੇ ਦੇਸ਼ ਦੀਆਂ ਨਜ਼ਰਾਂ ਟਿੱਕੀਆ ਹੋਈਆਂ ਹਨ। ਸੁਪਰੀਮ ਕੋਰਟ ਦੀ ਵੈਬਸਾਈਟ ਤੇ ਅਪਲੋਡ ਕੀਤੀ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਜਸਟਿਸ ਅਨਿਰੁਧ ਬੋਸ, ਸੰਜੇ ਕੁਮਾਰ ਅਤੇ ਐਸਵੀਐਨ ਭੱਟੀ ਦੀ ਬੈਂਚ ਦੇ ਸਾਹਮਣੇ ਸੁਣਵਾਈ ਹੋਵੇਗੀ। ਇਹ ਸੁਣਵਾਈ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਕ੍ਰਿਸ਼ਨ ਜਨਮ ਭੂਮੀ […]

Share:

 ਸੁਪਰੀਮ ਕੋਰਟ ਇੱਕ ਵੱਡੇ ਮਾਮਲੇ ਤੇ ਸੁਣਵਾਈ ਕਰਨ ਜਾ ਰਿਹਾ ਹੈ। ਜਿਸ ਉੱਤੇ ਸਾਰੇ ਦੇਸ਼ ਦੀਆਂ ਨਜ਼ਰਾਂ ਟਿੱਕੀਆ ਹੋਈਆਂ ਹਨ। ਸੁਪਰੀਮ ਕੋਰਟ ਦੀ ਵੈਬਸਾਈਟ ਤੇ ਅਪਲੋਡ ਕੀਤੀ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਜਸਟਿਸ ਅਨਿਰੁਧ ਬੋਸ, ਸੰਜੇ ਕੁਮਾਰ ਅਤੇ ਐਸਵੀਐਨ ਭੱਟੀ ਦੀ ਬੈਂਚ ਦੇ ਸਾਹਮਣੇ ਸੁਣਵਾਈ ਹੋਵੇਗੀ। ਇਹ ਸੁਣਵਾਈ ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਕ੍ਰਿਸ਼ਨ ਜਨਮ ਭੂਮੀ ਨੇੜੇ ਬਸਤੀਆਂ ਨੂੰ ਢਾਹੁਣ ਨਾਲ ਸਬੰਧਤ ਹੈ। ਇਹ ਮਾਮਲਾ ਆਪਣੇ ਆਪ ਵਿੱਚ ਬਹੁਤ ਹੀ ਗੰਭੀਰ ਹੈ। ਭਾਵਨਾਵਾਂ ਨਾਲ ਜੁੜੇ ਇਸ ਮਾਮਲੇ ਦਾ ਆਖਰੀ ਫੈਸਲਾ ਕੀ ਹੋਵੇਗਾ ਫਿਲਹਾਲ ਸਾਰੇ ਇਹੀ ਜਾਣਨਾ ਚਾਹੰਦੇ ਹਨ। 16 ਅਗਸਤ ਨੂੰ ਮਾਮਲੇ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਥਿਤ ਗੈਰ-ਕਾਨੂੰਨੀ ਉਸਾਰੀਆਂ ਨੂੰ ਹਟਾਉਣ ਲਈ ਰੇਲਵੇ ਅਧਿਕਾਰੀਆਂ ਦੁਆਰਾ ਬਸਤੀਆਂ ਨੂੰ ਢਾਹੁਣ ਦੀ ਮੁਹਿੰਮ ਨੂੰ 10 ਦਿਨਾਂ ਲਈ ਰੋਕ ਦਿੱਤਾ ਸੀ। ਇਸ ਵਿੱਚ ਪਟੀਸ਼ਨਕਰਤਾ ਯਾਕੂਬ ਸ਼ਾਹ ਦੁਆਰਾ ਦਾਇਰ ਪਟੀਸ਼ਨ ਤੇ ਜਵਾਬ ਮੰਗਣ ਲਈ ਕੇਂਦਰ ਅਤੇ ਹੋਰਾਂ ਨੂੰ ਨੋਟਿਸ ਜਾਰੀ ਕੀਤੇ ਸਨ।  

ਬੈਂਚ ਨੇ 16 ਅਗਸਤ ਦੇ ਆਪਣੇ ਹੁਕਮ ਵਿੱਚ ਕਿਹਾ ਸੀ ਕਿ ਅੱਜ ਤੋਂ 10 ਦਿਨਾਂ ਦੀ ਮਿਆਦ ਲਈ ਵਿਸ਼ਾ ਸਥਾਨਾਂ ਦੇ ਸਬੰਧ ਵਿੱਚ ਸਥਿਤੀ ਜਿਉਂ ਦਾ ਤਿਉਂ ਰੱਖਣ ਦਾ ਆਦੇਸ਼ ਦਿੱਤਾ ਜਾਵੇ। ਇੱਕ ਹਫ਼ਤੇ ਬਾਅਦ ਸੂਚੀ ਦਿੱਤੀ ਜਾਵੇ।  ਬਾਅਦ ਵਿੱਚ 25 ਅਗਸਤ ਨੂੰ  ਇਹ ਮਾਮਲਾ ਮੁੜ ਸੁਪਰੀਮ ਕੋਰਟ ਦੇ ਸਾਹਮਣੇ ਸੁਣਵਾਈ ਲਈ ਆਇਆ। ਜਿਸ ਵਿੱਚ ਅੰਤਰਿਮ ਹੁਕਮ ਨੂੰ ਹੋਰ ਵਧਾਉਣ ਤੋਂ ਇਨਕਾਰ ਕਰ ਦਿੱਤਾ ਸੀ। ਬੈਂਚ ਨੇ ਕਿਹਾ ਕਿ ਪਟੀਸ਼ਨਕਰਤਾ ਦੁਆਰਾ ਪੁਨਰ-ਜਵਾਬ, ਜੇਕਰ ਕੋਈ ਹੋਵੇ, ਦਾਇਰ ਕੀਤਾ ਜਾਵੇ। ਅੰਤਰਿਮ ਆਦੇਸ਼ ਨੂੰ ਅੱਗੇ ਨਹੀਂ ਵਧਾਇਆ ਜਾਵੇਗਾ।16 ਅਗਸਤ ਨੂੰ ਪਟੀਸ਼ਨਕਰਤਾ ਦੇ ਵਕੀਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ 100 ਘਰਾਂ ਨੂੰ ਬੁਲਡੋਜ਼ ਕੀਤਾ ਗਿਆ ਹੈ। ਇੱਥੇ 70-80 ਘਰ ਬਚੇ ਹਨ। ਸਾਰਾ ਕੁਝ ਬੇਕਾਰ ਹੋ ਜਾਵੇਗਾ। ਬੱਚੇ, ਬੁੱਢੇ ਸਾਰੇ ਸੜਕ ਤੇ ਆ ਜਾਣਗੇ। ਬਹੁਤ ਔਖੀ ਘੜੀ ਦੇਖਣੀ ਪਵੇਗੀ। ਇਸਦਾ ਕੋਈ ਹੱਲ ਜਰੂਰ ਕੱਢਿਆ ਜਾਵੇ। ਉਨ੍ਹਾਂ ਨੇ ਇਹ ਅਭਿਆਸ ਉਸ ਦਿਨ ਕੀਤਾ ਜਦੋਂ ਉੱਤਰ ਪ੍ਰਦੇਸ਼ ਦੀਆਂ ਅਦਾਲਤਾਂ ਬੰਦ ਸਨ। ਉਸਨੇ ਇਹ ਜ਼ਿਕਰ ਦਲੀਲ ਵਿੱਚ ਪੇਸ਼ ਕੀਤਾ। ਉਸ ਤੋਂ ਬਾਅਦ 28 ਅਗਸਤ ਨੂੰ ਅਗਲੀ ਕਾਰਵਾਈ ਕੀਤੀ ਜਾਵੇਗੀ। ਜਿਸ ਵਿੱਚ ਫੈਸਲਾ ਕਿਸ ਦੇ ਹੱਕ ਵਿੱਚ ਆਉਂਦਾ ਹੈ ਤੇ ਨਿਗਾਹਾਂ ਟਿਕੀਆ ਹੋਈਆ ਹਨ। ਹਾਲਾਕਿ ਇਸ ਮਾਮਲੇ ਨੂੰ ਲੈਕੇ ਸਭ ਦੀਆਂ ਆਸਾਂ ਹੁਣ ਸੁਪਰੀਮ ਕੋਰਟ ਉੱਤੇ ਟਿੱਕੀਆ ਹੋਈਆਂ ਹਨ। ਬਸਤੀ ਵਾਲੇ ਊਮੀਦ ਲਗਾਈ ਬੈਠੇ ਹਨ ਕਿ ਫੈਸਲਾ ਉਹਨਾਂ ਦੇ ਹੱਕ ਵਿੱਚ ਆਵੇਗਾ ਅਤੇ ਉਹਨਾਂ ਦੇ ਘਰ ਬੱਚ ਜਾਣਗੇ। ਫਿਲਹਾਲ ਸਾਰੇ ਫੈਸਲੇ ਦੇ ਇੰਤਜਾਰ ਵਿੱਚ ਹਨ।