ਸਰਬਜੀਤ ਦੇ ਹਤਿਆਰੇ ਦੇ ਕਤਲ 'ਚ ਪਾਕਿਸਤਾਨੀ ਸਾਜ਼ਿਸ਼ ? ਧੀ ਸਵਪਨਦੀਪ ਕੌਰ ਨੇ ਲਾਏ ਸਨਸਨੀਖੇਜ਼ ਦੋਸ਼

Sarabjit Singh Killer Murder: ਪਾਕਿਸਤਾਨ 'ਚ ਭਾਰਤ ਦੇ ਸਰਬਜੀਤ ਸਿੰਘ ਦੀ ਹੱਤਿਆ ਕਰਨ ਵਾਲੇ ਕਾਤਲ ਆਮਿਰ ਸਰਫਰਾਜ਼ ਦੀ ਐਤਵਾਰ ਨੂੰ ਮੌਤ ਹੋ ਗਈ। ਉਸ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਦਿੱਤੀ ਸੀ। ਆਮਿਰ ਸਰਫਰਾਜ਼ ਦੇ ਕਤਲ ਤੋਂ ਬਾਅਦ ਸਰਬਜੀਤ ਸਿੰਘ ਦੀ ਬੇਟੀ ਨੇ ਪਾਕਿਸਤਾਨ 'ਤੇ ਸਨਸਨੀਖੇਜ਼ ਇਲਜ਼ਾਮ ਲਾਏ ਹਨ।

Share:

Sarabjit Singh Killer Murder: ਸਵਪਨਦੀਪ ਕੌਰ ਨੇ ਸਰਬਜੀਤ ਸਿੰਘ ਦੇ ਕਾਤਲ ਅੰਡਰਵਰਲਡ ਡਾਨ ਆਮਿਰ ਸਰਫਰਾਜ਼ ਦੇ ਕਤਲ ਕੇਸ ਵਿੱਚ ਵੱਡਾ ਇਲਜ਼ਾਮ ਲਾਇਆ ਹੈ। ਸਰਬਜੀਤ ਸਿੰਘ ਦੀ ਬੇਟੀ ਸਵਪਨਦੀਪ ਕੌਰ ਨੇ ਆਮਿਰ ਸਰਫਰਾਜ਼ ਦੇ ਕਤਲ ਨੂੰ ਪਾਕਿਸਤਾਨੀ ਸਾਜ਼ਿਸ਼ ਕਰਾਰ ਦਿੱਤਾ ਹੈ। ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਕਰਦਿਆਂ ਸਵਪਨਦੀਪ ਕੌਰ ਨੇ ਕਈ ਸਨਸਨੀਖੇਜ਼ ਦੋਸ਼ ਲਾਏ। ਸਵਪਨਦੀਪ ਕੌਰ ਨੇ ਕਿਹਾ ਕਿ ਮੇਰੇ ਪਿਤਾ ਦਾ ਕਤਲ ਕਰਨ ਵਾਲਿਆਂ ਵਿੱਚੋਂ ਇੱਕ ਜੇਲ੍ਹ ਵਿੱਚ ਮਾਰਿਆ ਗਿਆ ਹੈ। ਇਹ ਉਸਦੇ ਆਪਣੇ ਕੰਮਾਂ ਦਾ ਨਤੀਜਾ ਹੈ।

ਪਰ ਮੈਂ ਇਹ ਵੀ ਸਮਝਦੀ ਹਾਂ ਕਿ ਇਹ ਪਾਕਿਸਤਾਨੀ ਸਰਕਾਰ ਦੀ ਸਾਜ਼ਿਸ਼ ਹੈ। ਸੰਭਵ ਹੈ ਕਿ ਮਾਰੇ ਗਏ ਵਿਅਕਤੀ ਨੂੰ ਕੋਈ ਰਾਜ਼ ਪਤਾ ਹੋਵੇ ਜਿਸ ਨੂੰ ਪਾਕਿਸਤਾਨ ਛੁਪਾਉਣਾ ਚਾਹੁੰਦਾ ਹੈ। ਸਵਪਨਦੀਪ ਕੌਰ ਨੇ ਪਾਕਿਸਤਾਨ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੋ ਦੇਸ਼ ਮਨੁੱਖੀ ਅਧਿਕਾਰਾਂ 'ਚ ਵਿਸ਼ਵਾਸ ਨਹੀਂ ਰੱਖਦਾ ਉਸ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ।

ਕੌਣ ਸੀ ਅਮੀਰ ਸਰਫਰਾਜ ?

ਸਰਬਜੀਤ ਸਿੰਘ ਦਾ ਕਾਤਲ ਆਮਿਰ ਸਰਫਰਾਜ਼ ਲਸ਼ਕਰ ਦਾ ਅੱਤਵਾਦੀ ਸੀ ਅਤੇ ਮੋਸਟ ਵਾਂਟੇਡ ਅੱਤਵਾਦੀ ਹਾਫਿਜ਼ ਸਈਦ ਦਾ ਕਰੀਬੀ ਸੀ। ਪਾਕਿਸਤਾਨ 'ਚ ਕੈਦ ਸਰਬਜੀਤ ਸਿੰਘ ਦੀ ਸਾਲ 2013 'ਚ ਹੱਤਿਆ ਕਰ ਦਿੱਤੀ ਗਈ ਸੀ, ਜਿਸ ਦਾ ਦੋਸ਼ ਆਮਿਰ ਸਰਫਰਾਜ਼ 'ਤੇ ਲਗਾਇਆ ਗਿਆ ਸੀ। ਬਾਅਦ ਵਿਚ ਅਦਾਲਤ ਨੇ ਉਸ ਨੂੰ ਬਰੀ ਕਰ ਦਿੱਤਾ। ਸਰਬਜੀਤ ਨੂੰ ਪਾਕਿਸਤਾਨੀ ਅਦਾਲਤ ਨੇ ਜਾਸੂਸੀ ਦੇ ਦੋਸ਼ ਵਿਚ ਦੋਸ਼ੀ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੂੰ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿਚ ਰੱਖਿਆ ਗਿਆ ਸੀ। ਇੱਥੇ 26 ਅਪ੍ਰੈਲ 2013 ਨੂੰ ਕੈਦੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ ਸੀ। ਸਰਬਜੀਤ ਸਿੰਘ ਨੂੰ 2 ਮਈ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ।

ਘਰ 'ਚ ਦਾਖਿਲ ਹੋ ਕੇ ਹਮਲਾਵਰਾਂ ਨੇ ਉਤਾਰਿਆ ਮੌਤ ਦੇ ਘਾਟ 

ਇਕ ਦਿਨ ਪਹਿਲਾਂ ਐਤਵਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਆਮਿਰ ਸਰਫਰਾਜ਼ ਦੀ ਉਸ ਸਮੇਂ ਹੱਤਿਆ ਕਰ ਦਿੱਤੀ ਜਦੋਂ ਉਹ ਆਪਣੇ ਘਰ 'ਚ ਬੈਠੇ ਸਨ। ਬਾਈਕ ਸਵਾਰ ਹਮਲਾਵਰਾਂ ਨੇ ਤੇਜ਼ ਗੋਲੀਆਂ ਚਲਾ ਕੇ ਸਰਫਰਾਜ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ। ਕੁਝ ਸਮੇਂ ਬਾਅਦ ਆਮਿਰ ਸਰਫਰਾਜ਼ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ