ਕਾਂਗਰਸ ਸਾਂਸਦ ਦੇ ਘਰ ਕੈਸ਼ ਗਿਣਦੇ-ਗਿਣਦੇ ਮਸ਼ੀਨਾਂ ਨੇ ਵੀ ਦਿੱਤਾ ਜ਼ਵਾਬ, ਹੁਣ ਤੱਕ 300 ਕਰੋੜ ਬਰਾਮਦ

ਹਜੇ ਵੀ ਇਹ ਗਿਣਤੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਆਮਦਨ ਕਰ ਵਿਭਾਗ ਦੀ ਟੀਮ ਨੂੰ ਨਵੀਂ ਮਸ਼ੀਨ ਮੰਗਵਾਉਣੀ ਪਈ। ਫਿਲਹਾਲ ਮਸ਼ੀਨਾਂ ਤੋਂ ਰੁਪਏ ਵੀ ਗਿਣੇ ਜਾ ਰਹੇ ਹਨ। ਦਸ ਦੇਈਏ ਕਿ ਧੀਰਜ ਸਾਹੂ ਦੇ ਠਿਕਾਣਿਆਂ 'ਤੇ ਝਾਰਖੰਡ, ਉੜੀਸਾ ਅਤੇ ਕੋਲਕਾਤਾ 'ਚ ਛਾਪੇਮਾਰੀ ਕੀਤੀ ਗਈ ਹੈ।

Share:

ਝਾਰਖੰਡ ਤੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਦੇ ਟਿਕਾਣਿਆਂ 'ਤੇ 72 ਘੰਟੇ ਤੋਂ ਇਨਕਮ ਟੈਕਸ ਦੀ ਰੇਡ ਲਗਾਤਾਰ ਜਾਰੀ ਹੈ। ਦਸਿਆ ਜਾ ਰਿਹਾ ਹੈ ਕਿ ਕਾਂਗਰਸ ਸਾਂਸਦ ਦੇ ਘਰ ਕੈਸ਼ ਗਿਣਦੇ-ਗਿਣਦੇ ਮਸ਼ੀਨਾਂ ਨੇ ਵੀ ਜ਼ਵਾਬ ਦੇ ਦਿੱਤਾ ਹੈ। ਹੁਣ ਤੱਕ ਉਸਦੇ ਘਰ ਤੋਂ 300 ਕਰੋੜ ਬਰਾਮਦ ਹੋ ਚੁੱਕੇ ਹਨ। ਹਜੇ ਵੀ ਇਹ ਗਿਣਤੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਆਮਦਨ ਕਰ ਵਿਭਾਗ ਦੀ ਟੀਮ ਨੂੰ ਨਵੀਂ ਮਸ਼ੀਨ ਮੰਗਵਾਉਣੀ ਪਈ। ਫਿਲਹਾਲ ਮਸ਼ੀਨਾਂ ਤੋਂ ਰੁਪਏ ਵੀ ਗਿਣੇ ਜਾ ਰਹੇ ਹਨ। ਦਸ ਦੇਈਏ ਕਿ ਧੀਰਜ ਸਾਹੂ ਦੇ ਠਿਕਾਣਿਆਂ 'ਤੇ ਝਾਰਖੰਡ, ਉੜੀਸਾ ਅਤੇ ਕੋਲਕਾਤਾ 'ਚ ਛਾਪੇਮਾਰੀ ਕੀਤੀ ਗਈ ਹੈ। ਆਮਦਨ ਕਰ ਵਿਭਾਗ ਨੇ ਧੀਰਜ ਸਾਹੂ ਦੇ ਅੱਧਾ ਦਰਜਨ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ।


ਹੁਣ ਤੱਕ ਦੀ ਸਭ ਤੋਂ ਵੱਡੀ ਨਕਦੀ ਬਰਾਮਦ 

ਓਡੀਸ਼ਾ ਦੇ ਸਾਬਕਾ ਆਈਟੀ ਕਮਿਸ਼ਨਰ ਸ਼ਰਤ ਚੰਦਰ ਦਾਸ ਨੇ ਕਿਹਾ ਕਿ ਇਹ ਓਡੀਸ਼ਾ ਵਿੱਚ ਆਮਦਨ ਕਰ ਵਿਭਾਗ ਦੁਆਰਾ ਹੁਣ ਤੱਕ ਦੀ ਸਭ ਤੋਂ ਵੱਡੀ ਨਕਦੀ ਜ਼ਬਤ ਹੋ ਸਕਦੀ ਹੈ। ਇਨਕਮ ਟੈਕਸ ਵਿਭਾਗ ਨੂੰ ਇਹ ਰਕਮ ਓਡੀਸ਼ਾ ਸਥਿਤ ਸਾਹੂ ਦੇ ਪਰਿਵਾਰ ਦੇ ਰਿਸ਼ਤੇਦਾਰਾਂ ਅਤੇ ਸ਼ਰਾਬ ਕੰਪਨੀਆਂ ਦੇ ਦਫਤਰਾਂ 'ਤੇ ਛਾਪੇਮਾਰੀ ਦੌਰਾਨ ਮਿਲੀ ਹੈ। ਸ਼ੁੱਕਰਵਾਰ ਨੂੰ ਇਨਕਮ ਟੈਕਸ ਦੀ ਟੀਮ ਨੇ ਬਲਾਂਗੀਰ ਜ਼ਿਲੇ ਦੇ ਸੁਦਾਪਾਡਾ 'ਚ ਇਕ ਸ਼ਰਾਬ ਕੰਪਨੀ ਦੇ ਮੈਨੇਜਰ ਦੇ ਘਰ ਛਾਪਾ ਮਾਰ ਕੇ ਕਰੰਸੀ ਨੋਟਾਂ ਨਾਲ ਭਰੇ 156 ਬੈਗ ਬਰਾਮਦ ਕੀਤੇ। ਇਹ ਰਕਮ 100 ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਅਤੇ ਵੀਰਵਾਰ ਨੂੰ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਬਲਦੇਵ ਸਾਹੂ ਅਤੇ ਗਰੁੱਪ ਆਫ ਕੰਪਨੀਜ਼ ਦੇ ਬਲਾਂਗੀਰ ਦਫਤਰ 'ਤੇ ਛਾਪਾ ਮਾਰਿਆ ਸੀ ਅਤੇ ਅਲਮਾਰੀਆਂ 'ਚ ਬੰਦ 200 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਸੀ।

ਭਾਜਪਾ ਨੇ ਕੇਂਦਰੀ ਜਾਂਚ ਬਿਊਰੋ ਤੋਂ ਜਾਂਚ ਦੀ ਕੀਤੀ ਮੰਗ

ਇਸ ਛਾਪੇਮਾਰੀ ਸਬੰਧੀ ਸ਼ਰਾਬ ਦਾ ਕਾਰੋਬਾਰ ਕਰਨ ਵਾਲੀ ਕੰਪਨੀ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਦੀ ਓਡੀਸ਼ਾ ਇਕਾਈ ਨੇ ਪੂਰੇ ਘਟਨਾਕ੍ਰਮ ਦੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੋਂ ਜਾਂਚ ਦੀ ਮੰਗ ਕੀਤੀ ਹੈ। ਭਾਜਪਾ ਦੇ ਬੁਲਾਰੇ ਮਨੋਜ ਮਹਾਪਾਤਰਾ ਨੇ ਓਡੀਸ਼ਾ ਦੇ ਪੱਛਮੀ ਖੇਤਰ ਦੀ ਇਕ ਮਹਿਲਾ ਮੰਤਰੀ ਦੀਆਂ ਤਸਵੀਰਾਂ ਵੀ ਦਿਖਾਈਆਂ, ਜਿਸ ਵਿਚ ਉਹ ਸ਼ਰਾਬ ਦੇ ਇਕ ਵਪਾਰੀ ਨਾਲ ਸਟੇਜ ਸਾਂਝੀ ਕਰਦੀ ਪਾਈ ਗਈ। ਜਿਸ ਦੇ ਅਹਾਤੇ 'ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਬੀਜੇਡੀ ਵਿਧਾਇਕ ਸਤਿਆਨਾਰਾਇਣ ਪ੍ਰਧਾਨ ਨੇ ਭਾਜਪਾ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਕਿ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਭ੍ਰਿਸ਼ਟਾਚਾਰ ਨੂੰ ਨਫ਼ਰਤ ਕਰਦੇ ਹਨ ਅਤੇ ਪਾਰਦਰਸ਼ਤਾ ਵਿੱਚ ਵਿਸ਼ਵਾਸ ਰੱਖਦੇ ਹਨ।

ਪ੍ਰਧਾਨ ਮੰਤਰੀ ਮੋਦੀ 'ਤੇ ਨਿਸ਼ਾਨਾ ਸਾਧਿਆ

ਧੀਰਜ ਸਾਹੂ ਦੇ ਅਹਾਤੇ 'ਤੇ ਛਾਪੇਮਾਰੀ ਤੋਂ ਬਾਅਦ ਪੀਐਮ ਮੋਦੀ ਨੇ ਕਾਂਗਰਸ ਸੰਸਦ 'ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਕਿਹਾ ਕਿ ਜਨਤਾ ਦਾ ਲੁੱਟਿਆ ਪੈਸਾ ਵਾਪਸ ਕਰਨਾ ਹੋਵੇਗਾ। PM ਮੋਦੀ ਨੇ X ਤੇ ਲਿਖਿਆ ਹੈ ਕਿ ਦੇਸ਼ ਵਾਸੀ ਇਨ੍ਹਾਂ ਨੋਟਾਂ ਦੇ ਢੇਰ ਨੂੰ ਦੇਖਣ ਅਤੇ ਫਿਰ ਆਪਣੇ ਨੇਤਾਵਾਂ ਦੇ ਇਮਾਨਦਾਰ 'ਭਾਸ਼ਣ' ਸੁਣਨ... ਜਨਤਾ ਤੋਂ ਜੋ ਲੁੱਟਿਆ ਗਿਆ ਹੈ ਉਸ ਦਾ ਇਕ-ਇਕ ਪੈਸਾ ਵਾਪਸ ਕਰਨਾ ਪਵੇਗਾ, ਇਹ ਹੈ ਮੋਦੀ ਦੀ ਗਾਰੰਟੀ...।

ਇਹ ਵੀ ਪੜ੍ਹੋ