Road Accident : ਪੰਜਾਬ ਰੋਡਵੇਜ਼ ਦੀ ਬੱਸ ਨੇ ਇਕ ਆਟੋ ਨੂੰ ਮਾਰੀ ਟੱਕਰ, ਦੋ ਔਰਤਾਂ ਦੀ ਮੌਕੇ 'ਤੇ ਹੀ ਮੌਤ, 6 ਗੰਭੀਰ ਜ਼ਖਮੀ

ਪਿੰਡ ਜੁਗਲਾਨ ਵਾਸੀ ਰਾਮਧਾਰੀ ਦੀ ਲੜਕੀ ਦਾ ਵਿਆਹ ਪਿੰਡ ਮੋਠਸਰਾ ਵਿਖੇ ਹੋਇਆ ਸੀ। ਪਿੱਛੇ ਜਿਹੇ ਧੀ ਦੇ ਸਹੁਰੇ ਦੇ ਭਰਾ ਦੀ ਮੌਤ ਹੋ ਗਈ ਸੀ। ਇਸ ਦਾ ਦੁੱਖ ਪ੍ਰਗਟ ਕਰਨ ਲਈ ਰਾਮਧਾਰੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਇੱਕ ਆਟੋ ਵਿੱਚ ਪਿੰਡ ਮੋਠਸਰਾ ਗਿਆ ਸੀ।

Share:

ਹਾਈਲਾਈਟਸ

  • ਪਿੰਡ ਜੁਗਲਾਨ ਦੇ ਸਰਪੰਚ ਅਜੇ ਕੁਮਾਰ ਨੇ ਦੱਸਿਆ ਕਿ Hisar Chandigarh Highway ਨੂੰ ਪਿੰਡ ਧਧੂਨੜ ਤੋਂ ਤਲਵੰਡੀ ਰਾਣਾ ਵਿਚਕਾਰ ਵਨ ਵੇਅ ਕੀਤਾ ਗਿਆ ਹੈ

Haryana News: ਹਿਸਾਰ-ਚੰਡੀਗੜ੍ਹ ਹਾਈਵੇ 'ਤੇ ਪਿੰਡ ਤਲਵੰਡੀ ਰਾਣਾ ਨੇੜੇ ਪੰਜਾਬ ਰੋਡਵੇਜ਼ ਦੀ ਬੱਸ ਨੇ ਇਕ ਆਟੋ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਦੋ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 6 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ Hisar ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਜੁਗਲਾਨ ਵਾਸੀ ਰਾਮਧਾਰੀ ਦੀ ਲੜਕੀ ਦਾ ਵਿਆਹ ਪਿੰਡ ਮੋਠਸਰਾ ਵਿਖੇ ਹੋਇਆ ਸੀ। ਪਿੱਛੇ ਜਿਹੇ ਧੀ ਦੇ ਸਹੁਰੇ ਦੇ ਭਰਾ ਦੀ ਮੌਤ ਹੋ ਗਈ ਸੀ। ਇਸ ਦਾ ਦੁੱਖ ਪ੍ਰਗਟ ਕਰਨ ਲਈ ਰਾਮਧਾਰੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਇੱਕ ਆਟੋ ਵਿੱਚ ਪਿੰਡ ਮੋਠਸਰਾ ਗਿਆ ਸੀ। ਉਥੋਂ ਬਾਅਦ ਦੁਪਹਿਰ 2.30 ਵਜੇ ਵਾਪਸ ਪਿੰਡ ਜੁਗਲਾਨ ਆ ਰਹੇ ਸਨ। ਇਸੇ ਦੌਰਾਨ ਲੁਵਾਸ ਯੂਨੀਵਰਸਿਟੀ ਨੇੜੇ ਸਾਹਮਣੇ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੇ ਆਟੋ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਆਟੋ ਸੜਕ ਕਿਨਾਰੇ ਪਲਟ ਗਿਆ।

ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ Hospital ਪਹੁੰਚਾਇਆ

ਮ੍ਰਿਤਕ ਔਰਤਾਂ ਦੀ ਪਛਾਣ ਬਿਮਲਾ (50) ਅਤੇ ਕਮਲਾ (62) ਵਜੋਂ ਹੋਈ ਹੈ। ਜਦਕਿ ਜ਼ਖਮੀਆਂ ਦੀ ਪਛਾਣ ਨਿਰਮਲਾ (35), ਰਾਮਧਾਰੀ (48), ਮੀਨਾਕਸ਼ੀ (45), ਰਾਜਵੀਰ (35), ਸੰਤਰੋ (60), ਚੰਦਰ (65) ਵਜੋਂ ਹੋਈ ਹੈ। ਪਿੰਡ ਤਲਵੰਡੀ ਅਤੇ ਆਸ-ਪਾਸ ਦੇ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਸੂਚਨਾ ਮਿਲਣ 'ਤੇ ਪੁਲਿਸ ਟੀਮ ਵੀ ਮੌਕੇ 'ਤੇ ਪਹੁੰਚ ਗਈ। ਪਿੰਡ ਜੁਗਲਾਨ ਦੇ ਸਰਪੰਚ ਅਜੇ ਕੁਮਾਰ ਨੇ ਦੱਸਿਆ ਕਿ Hisar Chandigarh Highway ਨੂੰ ਪਿੰਡ ਧਧੂਨੜ ਤੋਂ ਤਲਵੰਡੀ ਰਾਣਾ ਵਿਚਕਾਰ ਵਨ ਵੇਅ ਕੀਤਾ ਗਿਆ ਹੈ। ਉਨ੍ਹਾਂ ਦਾ ਆਰੋਪ ਹੈ ਕਿ ਹਾਈਵੇਅ ਵਿੱਚ ਘਟੀਆ ਸਮੱਗਰੀ ਲਗਾਈ ਗਈ ਹੈ। ਜਿਸ ਕਾਰਨ ਸੜਕ ਖਰਾਬ ਹੋ ਚੁੱਕੀ ਹੈ। ਇਸ ਕਾਰਨ ਡਰਾਈਵਰ ਅਸੰਤੁਲਿਤ ਹੋ ਕੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ।

ਇਹ ਵੀ ਪੜ੍ਹੋ