25 ਰੁਪਏ ਕਿੱਲੋ ਮਿਲਣਗੇ ਚੌਲ, ਜਾਣੋ ਪੂਰੀ ਸਕੀਮ 

ਕੇਂਦਰ ਸਰਕਾਰ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਵੱਡੀ ਯੋਜਨਾ ਤਿਆਰ ਕਰ ਰਹੀ ਹੈ। ਵੱਖ-ਵੱਖ ਅਦਾਰਿਆਂ ਦੇ ਸਹਿਯੋਗ ਨਾਲ ਆਮ ਲੋਕਾਂ ਤੱਕ ਸਸਤੇ ਚੌਲ ਦਿੱਤੇ ਜਾ ਸਕਦੇ ਹਨ। ਇਸਤੋਂ ਪਹਿਲਾਂ ਸਰਕਾਰ ਆਟਾ ਦਾਲ ਮਹੱਈਆ ਕਰਵਾ ਰਹੀ ਹੈ। ਪਿਆਜ਼ ਤੇ ਟਮਾਟਰ ਵੀ ਸਸਤੇ ਦਿੱਤੇ ਜਾ ਰਹੇ ਹਨ। 

Share:

ਕੇਂਦਰ ਸਰਕਾਰ ਮਹਿੰਗਾਈ ਦੇ ਦੌਰ 'ਚ ਆਮ ਆਦਮੀ ਨੂੰ ਵੱਡੀ ਰਾਹਤ ਦੇਣ ਜਾ ਰਹੀ ਹੈ। ਆਟਾ-ਦਾਲ, ਪਿਆਜ਼, ਟਮਾਟਰ ਮਗਰੋਂ ਹੁਣ ਸਰਕਾਰ ਆਮ ਲੋਕਾਂ ਤੱਕ ਸਸਤੇ ਚੌਲ ਪਹੁੰਚਾਉਣ ਉਪਰ ਵਿਚਾਰ ਕਰ ਰਹੀ ਹੈ। ਖ਼ਬਰ ਹੈ ਕਿ ਭਾਰਤ ਰਾਈਸ ਨਾਮਕ ਚੌਲ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾਵੇਗਾ। ਇਹ ਚੌਲ ਸਰਕਾਰੀ ਏਜੰਸੀਆਂ ਰਾਹੀਂ ਆਮ ਆਦਮੀ ਤੱਕ ਪਹੁੰਚਾਏ ਜਾਣਗੇ। ਇਸਦੇ ਲਈ ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ (NAFED), ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ ਆਫ ਇੰਡੀਆ ਲਿਮਟਿਡ (NCCF), ਕੇਂਦਰੀ ਭੰਡਾਰ ਦੀਆਂ ਦੁਕਾਨਾਂ ਅਤੇ ਮੋਬਾਈਲ ਵੈਨਾਂ ਰਾਹੀਂ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ। ਖਪਤਕਾਰ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਚੌਲਾਂ ਦੀਆਂ ਵਧਦੀਆਂ ਕੀਮਤਾਂ ‘ਤੇ ਕਾਬੂ ਪਾਉਣ ਲਈ ਭਾਰਤ ਅੰਦਰ ਚੌਲ ਵੇਚਣ ਦੀ ਲੋੜ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਚੌਲਾਂ ਦੀ ਮਹਿੰਗਾਈ 14.1 ਫੀਸਦੀ ਵਧੀ ਹੈ ਅਤੇ ਇਸਦੀ ਕੀਮਤ 43.3 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਸਰਕਾਰ ਦੀ ਕੋਸ਼ਿਸ਼ ਹੈ ਕਿ ਪਹਿਲਾਂ ਕੀਮਤਾਂ ਅਤੇ ਫਿਰ ਮਹਿੰਗਾਈ ਨੂੰ ਕੰਟਰੋਲ ਕੀਤਾ ਜਾਵੇ।
 

2 ਹਜ਼ਾਰ ਥਾਵਾਂ 'ਤੇ ਰਿਟੇਲ 

ਕੇਂਦਰ ਸਰਕਾਰ ਆਟਾ ਅਤੇ ਛੋਲਿਆਂ ਦੀ ਦਾਲ ਵੀ ਸਸਤੇ ਰੇਟਾਂ ‘ਤੇ ਵੇਚ ਰਹੀ ਹੈ। ਸਰਕਾਰੀ ਏਜੰਸੀਆਂ ਦੇ ਆਉਟਲੈਟਾਂ ‘ਤੇ ਭਾਰਤ ਆਟਾ 27.50 ਰੁਪਏ ਪ੍ਰਤੀ ਕਿਲੋ ਅਤੇ ਭਾਰਤ ਦਾਲ 60 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਰਹੀ ਹੈ।  ਦੇਸ਼ ਭਰ ਵਿੱਚ 2 ਹਜ਼ਾਰ ਰਿਟੇਲ ਪੁਆਇੰਟ ਬਣਾਏ ਗਏ ਹਨ। ਇਸੇ ਤਰਜ਼ ‘ਤੇ ਭਾਰਤ ਚੌਲ ਵੀ ਵੇਚੇ ਜਾਣਗੇ। ਸਰਕਾਰ ਸਿਰਫ਼ ਅਨਾਜ ਹੀ ਨਹੀਂ, ਸਗੋਂ ਪਿਆਜ਼ ਅਤੇ ਟਮਾਟਰ ਵੀ ਆਪਣੇ ਆਉਟਲੈਟਾਂ ‘ਤੇ ਸਸਤੇ ਭਾਅ ‘ਤੇ ਵੇਚ ਰਹੀ ਹੈ। ਜੇਕਰ ਪਿਆਜ਼ ਦੀ ਗੱਲ ਕਰੀਏ ਤਾਂ ਇਸਨੂੰ ਮਦਰ ਡੇਅਰੀ, ਸੈਫਲ ਸਮੇਤ ਵੱਖ-ਵੱਖ ਚੈਨਲਾਂ ਰਾਹੀਂ 25 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ