Republic Day: ਕਰਤੱਵਿਆ ਪੱਥ ਤੇ ਅੱਜ ਹੋਵੇਗਾ ਮਹਿਲਾ ਸ਼ਕਤੀ ਦਾ ਸ਼ਾਨਦਾਰ ਪ੍ਰਦਰਸ਼ਨ

ਗਣਤੰਤਰ ਦਿਵਸ ਪਰੇਡ ਸਵੇਰੇ 10.30 ਵਜੇ ਸ਼ੁਰੂ ਹੋਵੇਗੀ ਅਤੇ ਕਰੀਬ 90 ਮਿੰਟ ਤੱਕ ਚੱਲੇਗੀ। ਗਣਤੰਤਰ ਦਿਵਸ ਪਰੇਡ ਲਈ 90 ਪੇਟੈਂਟ ਧਾਰਕਾਂ ਨੂੰ ਵਿਸ਼ੇਸ਼ ਮਹਿਮਾਨ ਵਜੋਂ ਬੁਲਾਇਆ ਗਿਆ ਹੈ।

Share:

ਹਾਈਲਾਈਟਸ

  • ਦੇਸ਼ ਦੇ ਸਭ ਤੋਂ ਵੱਡੇ ਸਮਾਗਮ ਵਿੱਚ ਪਹਿਲੀ ਵਾਰ ਤਿੰਨੋਂ ਸੇਵਾਵਾਂ ਦੇ ਮਹਿਲਾ ਦਸਤੇ ਹਿੱਸਾ ਲੈਣਗੇ

26 ਜਨਵਰੀ ਗਣਤੰਤਰ ਦਿਵਸ ਮੌਕੇ ਕੱਰਤਵਿਆ ਪੱਥ 'ਤੇ ਪਰੇਡ ਦੌਰਾਨ ਭਾਰਤ ਦੀ ਵੱਧਦੀ ਹੋਈ ਫੌਜੀ ਸ਼ਕਤੀ ਅਤੇ ਅਮੀਰ ਸੱਭਿਆਚਾਰਕ ਵਿਰਾਸਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਗਣਤੰਤਰ ਦਿਵਸ ਦੇ ਸ਼ਾਨਦਾਰ ਸਮਾਰੋਹ ਦੇ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।

ਪਹਿਲੀ ਵਾਲ ਤਿੰਨੋਂ ਸੇਨਾਵਾਂ ਦੇ ਮਹਿਲਾ ਦਸਤੇ ਲੈਣਗੇ ਭਾਗ

ਹਥਿਆਰਬੰਦ ਬਲਾਂ ਦੀ ਪਰੇਡ ਘਰੇਲੂ ਹਥਿਆਰਾਂ ਅਤੇ ਫੌਜੀ ਸਾਜ਼ੋ-ਸਾਮਾਨ ਜਿਵੇਂ ਕਿ ਮਿਜ਼ਾਈਲਾਂ, ਡਰੋਨ ਜੈਮਰ, ਨਿਗਰਾਨੀ ਪ੍ਰਣਾਲੀ, ਵਾਹਨ-ਮਾਊਂਟਡ ਮੋਰਟਾਰ ਅਤੇ ਬੀਐਮਪੀ-2 ਪੈਦਲ ਲੜਾਕੂ ਵਾਹਨਾਂ ਦਾ ਪ੍ਰਦਰਸ਼ਨ ਕਰੇਗੀ। ਦੇਸ਼ ਦੇ ਸਭ ਤੋਂ ਵੱਡੇ ਸਮਾਗਮ ਵਿੱਚ ਪਹਿਲੀ ਵਾਰ ਤਿੰਨੋਂ ਸੇਵਾਵਾਂ ਦੇ ਮਹਿਲਾ ਦਸਤੇ ਹਿੱਸਾ ਲੈਣਗੇ। ਲੈਫਟੀਨੈਂਟ ਦੀਪਤੀ ਰਾਣਾ ਅਤੇ ਪ੍ਰਿਅੰਕਾ ਸੇਵਾਦਾ ਪਰੇਡ ਵਿੱਚ ਰਾਡਾਰ ਅਤੇ ਪਿਨਾਕਾ ਰਾਕੇਟ ਪ੍ਰਣਾਲੀ ਦੀ ਅਗਵਾਈ ਕਰਨਗੇ। ਲੈਫਟੀਨੈਂਟ ਦੀਪਤੀ ਰਾਣਾ ਅਤੇ ਪ੍ਰਿਯੰਕਾ ਸੇਵਾਦਾ ਪਿਛਲੇ ਸਾਲ ਆਰਟਿਲਰੀ ਰੈਜੀਮੈਂਟ ਵਿੱਚ ਨਿਯੁਕਤ ਕੀਤੀਆਂ ਗਈਆਂ 10 ਮਹਿਲਾ ਅਧਿਕਾਰੀਆਂ ਵਿੱਚ ਸ਼ਾਮਲ ਹਨ।

ਸਮਾਰੋਹ ਦੀ ਸ਼ੁਰੂਆਤ ਭਾਰਤੀ ਸੰਗੀਤ ਸਾਜ਼ ਵਜਾਉਣ ਨਾਲ ਹੋਵੇਗੀ

ਪਰੇਡ ਦੀ ਸ਼ੁਰੂਆਤ 100 ਤੋਂ ਵੱਧ ਮਹਿਲਾ ਕਲਾਕਾਰਾਂ ਵੱਲੋਂ ਰਵਾਇਤੀ ਫੌਜੀ ਬੈਂਡ ਦੀ ਬਜਾਏ ਪਹਿਲੀ ਵਾਰ ਸ਼ੰਖਾ, ਨਾਦਸਵਰਮ, ਨਾਗਦਾ ਵਰਗੇ ਭਾਰਤੀ ਸੰਗੀਤ ਸਾਜ਼ ਵਜਾਉਣ ਨਾਲ ਹੋਵੇਗੀ। ਭਾਰਤੀ ਹਵਾਈ ਸੈਨਾ ਦੇ ਫਲਾਈ-ਪਾਸਟ ਦੌਰਾਨ ਲਗਭਗ 15 ਮਹਿਲਾ ਪਾਇਲਟ ਵੀ ਨਾਰੀ ਸ਼ਕਤੀ ਦੀ ਨੁਮਾਇੰਦਗੀ ਕਰਨਗੀਆਂ। ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀ ਟੁਕੜੀ ਵਿੱਚ ਸਿਰਫ਼ ਮਹਿਲਾ ਮੁਲਾਜ਼ਮ ਹੀ ਸ਼ਾਮਲ ਹੋਣਗੀਆਂ।

ਇਹ ਵੀ ਪੜ੍ਹੋ