ਪਿਸ਼ਾਬ ਪੀੜਿਤ ਦਾ ਹੈਰਾਨ ਕਰਨ ਵਾਲਾ ਖੁਲਾਸਾ ਆਇਆ ਸਾਹਮਣੇ

ਮੱਧ ਪ੍ਰਦੇਸ਼ ਵਿੱਚ ਇੱਕ ਵਿਅਕਤੀ ’ਤੇ ਪਿਸ਼ਾਬ ਕਰਨ ਦੀ ਘਟਨਾ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਕਾਰ, ਪੀੜਤ ਦਸ਼ਮਤ ਰਾਵਤ ਨੇ ਹੁਣ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ, ਜਿਸ ਵਿੱਚ ਉਹ ਮੰਨਿਆ ਹੈ ਕਿ ਉਸਨੇ ਸ਼ੁਰੂਆਤੀ ਜਾਂਚ ਦੌਰਾਨ ਅਧਿਕਾਰੀਆਂ ਨੂੰ ਝੂਠ ਬੋਲਿਆ ਸੀ। ਪਿਛਲੇ ਹਫ਼ਤੇ, ਇੱਕ ਵਿਅਕਤੀ ਦੀ ਵੀਡੀਓ – ਜਿਸਦੀ ਬਾਅਦ ਵਿੱਚ ਪ੍ਰਵੇਸ਼ […]

Share:

ਮੱਧ ਪ੍ਰਦੇਸ਼ ਵਿੱਚ ਇੱਕ ਵਿਅਕਤੀ ’ਤੇ ਪਿਸ਼ਾਬ ਕਰਨ ਦੀ ਘਟਨਾ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਕਾਰ, ਪੀੜਤ ਦਸ਼ਮਤ ਰਾਵਤ ਨੇ ਹੁਣ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ, ਜਿਸ ਵਿੱਚ ਉਹ ਮੰਨਿਆ ਹੈ ਕਿ ਉਸਨੇ ਸ਼ੁਰੂਆਤੀ ਜਾਂਚ ਦੌਰਾਨ ਅਧਿਕਾਰੀਆਂ ਨੂੰ ਝੂਠ ਬੋਲਿਆ ਸੀ। ਪਿਛਲੇ ਹਫ਼ਤੇ, ਇੱਕ ਵਿਅਕਤੀ ਦੀ ਵੀਡੀਓ – ਜਿਸਦੀ ਬਾਅਦ ਵਿੱਚ ਪ੍ਰਵੇਸ਼ ਸ਼ੁਕਲਾ ਵਜੋਂ ਪਛਾਣ ਕੀਤੀ ਗਈ – ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਵਿੱਚ ਇੱਕ ਕਬਾਇਲੀ ਮਜ਼ਦੂਰ ‘ਤੇ ਪਿਸ਼ਾਬ ਕਰਦੇ ਦੇਖਿਆ ਗਿਆ ਜਿਸ ਤੋਂ ਬਾਅਦ ਇਹ ਵੀਡੀਓ ਕਾਫ਼ੀ ਵਾਇਰਲ ਹੋਇਆ ਅਤੇ ਇਸਨੇ ਲੋਕਾਂ ਵਿੱਚ ਰੋਸ ਵੀ ਪੈਦਾ ਕੀਤਾ। ਅਗਲੇ ਦਿਨ, ਸ਼ੁਕਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਦੇ ਖਿਲਾਫ ਸਖ਼ਤ ਰਾਸ਼ਟਰੀ ਸੁਰੱਖਿਆ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ।

ਘਟਨਾ ਬਾਰੇ ਗੱਲਬਾਤ ਕਰਦੇ ਹੋਏ ਦਸ਼ਮਤ ਰਾਵਤ ਨੇ ਕਿਹਾ ਕਿ ਉਸਨੇ ਕਲੈਕਟਰ ਨੂੰ ਝੂਠ ਬੋਲਿਆ ਸੀ ਕਿ ਵੀਡੀਓ ਵਿੱਚ ਪ੍ਰੇਸ਼ਾਨ ਕੀਤਾ ਜਾ ਰਿਹਾ ਵਿਅਕਤੀ ਉਹ ਖੁਦ ਨਹੀਂ ਹੈ। ਉਸਨੇ ਇਹ ਵੀ ਕਿਹਾ ਕਿ ਇਹ ਘਟਨਾ 2020 ਵਿੱਚ ਵਾਪਰੀ ਸੀ, ਜਦੋਂ ਉਹ ਸ਼ਰਾਬੀ ਸੀ ਅਤੇ ਪਿਸ਼ਾਬ ਕਰਨ ਵਾਲੇ ਵਿਅਕਤੀ ਨੂੰ ਪਛਾਣ ਨਹੀਂ ਸੀ ਸਕਿਆ।

ਉਸਨੇ ਕਿਹਾ ਕਿ ਜਦੋਂ ਇਹ ਵੀਡੀਓ ਵਾਇਰਲ ਹੋਇਆ, ਮੈਨੂੰ ਪੁਲਿਸ ਸਟੇਸ਼ਨ ਅਤੇ ਫਿਰ ਕਲੈਕਟਰ ਕੋਲ ਲਿਜਾਇਆ ਗਿਆ। ਉੱਥੇ ਮੈਂ ਵਾਰ-ਵਾਰ ਝੂਠ ਬੋਲਿਆ ਕਿ ਵੀਡੀਓ ਵਿੱਚ ਪ੍ਰੇਸ਼ਾਨ ਕੀਤਾ ਜਾ ਰਿਹਾ ਵਿਅਕਤੀ ਮੈਂ ਨਹੀਂ ਹਾਂ। ਪਰ ਜਦੋਂ ਦੋਸ਼ੀ ਪ੍ਰਵੇਸ਼ ਸ਼ੁਕਲਾ ਨੇ ਖੁਦ ਜੁਰਮ ਕਬੂਲ ਕੀਤਾ ਤਾਂ ਕਿਤੇ ਜਾਕੇ ਮੈਨੂੰ ਇਸ ਘਟਨਾ ’ਤੇ ਯਕੀਨ ਹੋਇਆ। ਦਸ਼ਮਤ ਰਾਵਤ ਨੇ ਸੂਬਾ ਸਰਕਾਰ ਨੂੰ ਇਸ ਐਕਟ ਵਿੱਚ ਸ਼ਾਮਲ ਦੋਸ਼ੀ ਨੂੰ ਰਿਹਾਅ ਕਰਨ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਬਾਅਦ ਵਿੱਚ ਦੋਸ਼ੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ।

ਦਸ਼ਮਤ ਰਾਵਤ ਦਾ ਸਪੱਸ਼ਟੀਕਰਨ ਉਹਨਾਂ ਦਾਅਵਿਆਂ ਵਿਚਕਾਰ ਆਇਆ ਹੈ ਜਦੋਂ ਇੱਕ ਵਾਇਰਲ ਵੀਡੀਓ ਵਿੱਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਜਿਸ ਵਿਅਕਤੀ ਦੇ ਪੈਰ ਧੋਤੇ ਸਨ, ਉਹ ਵਿਅਕਤੀ ਕਿਤੇ ਨਹੀਂ ਮਿਲਿਆ। ਕਾਂਗਰਸ ਦੀ ਸੂਬਾ ਇਕਾਈ ਨੇ ਭਾਜਪਾ ਸਰਕਾਰ ‘ਤੇ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ।

ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਸੂਬਾ ਸਰਕਾਰ ਨੇ ਪੀੜਤ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਮਨਜ਼ੂਰ ਕਰਨ ਸਮੇਤ ਉਸ ਦੇ ਘਰ ਦੀ ਉਸਾਰੀ ਲਈ 1.5 ਲੱਖ ਰੁਪਏ ਦੀ ਵਾਧੂ ਰਕਮ ਵੀ ਦਿੱਤੀ ਸੀ। ਇਸ ਦੌਰਾਨ, ਮੁਲਜ਼ਮ ਪ੍ਰਵੇਸ਼ ਸ਼ੁਕਲਾ ਪੁਲਿਸ ਹਿਰਾਸਤ ਵਿੱਚ ਹੈ ਅਤੇ ਉਸ ਉੱਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਤੋਂ ਇਲਾਵਾ ਭਾਰਤੀ ਦੰਡ ਵਿਧਾਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ।