Ration Scam Case: ED ਨੇ TMC ਨੇਤਾ ਸ਼ੰਕਰ ਆਦਿਆ ਨੂੰ ਕੀਤਾ ਗ੍ਰਿਫਤਾਰ

ਇਨਫੋਰਸਮੈਂਟ ਡਾਇਰੈਕਟੋਰੇਟ ਨੇ ਟੀਐਮਸੀ ਨੇਤਾ ਸ਼ੰਕਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੂੰ ਕੋਲਕਾਤਾ ਸਥਿਤ ਈਡੀ ਹੈੱਡਕੁਆਰਟਰ ਲਿਆਂਦਾ ਹੈ।

Share:

ਹਾਈਲਾਈਟਸ

  • ਬੋਨਗਾਂਵ ਨਗਰਪਾਲਿਕਾ ਦੇ ਸਾਬਕਾ ਚੇਅਰਮੈਨ ਸ਼ੰਕਰ ਆਧਿਆ ਦੇ ਘਰ ਸ਼ੁੱਕਰਵਾਰ ਤੋਂ ਈਡੀ ਦੀ ਛਾਪੇਮਾਰੀ ਜਾਰੀ ਹੈ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਰਾਸ਼ਨ ਘੁਟਾਲੇ ਦੇ ਮਾਮਲੇ ਵਿੱਚ ਪੱਛਮੀ ਬੰਗਾਲ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਤਹਿਤ ਵੱਡੀ ਕਾਰਵਾਈ ਕਰਦੇ ਹੋਏ ਈਡੀ ਨੇ ਤ੍ਰਿਣਮੂਲ ਕਾਂਗਰਸ ਦੇ ਨੇਤਾ ਸ਼ੰਕਰ ਆਦਿਆ ਨੂੰ ਦੇਰ ਰਾਤ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੂੰ ਕੋਲਕਾਤਾ ਸਥਿਤ ਈਡੀ ਹੈੱਡਕੁਆਰਟਰ ਲਿਆਂਦਾ ਹੈ। ਹੁਣ ਈਡੀ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

 

ਈਡੀ ਨੇ ਟੀਐਮਸੀ ਨੇਤਾ ਦੇ ਸਹੁਰੇ ਘਰ ਵੀ ਕੀਤੀ ਛਾਪੇਮਾਰੀ

ਬੋਨਗਾਂਵ ਨਗਰਪਾਲਿਕਾ ਦੇ ਸਾਬਕਾ ਚੇਅਰਮੈਨ ਸ਼ੰਕਰ ਆਧਿਆ ਦੇ ਘਰ ਸ਼ੁੱਕਰਵਾਰ ਤੋਂ ਈਡੀ ਦੀ ਛਾਪੇਮਾਰੀ ਜਾਰੀ ਹੈ। ਜਾਂਚ ਏਜੰਸੀ ਨੇ ਦੇਰ ਰਾਤ ਟੀਐਮਸੀ ਆਗੂ ਸ਼ੰਕਰ ਆਧਿਆ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ੁੱਕਰਵਾਰ ਨੂੰ ਸ਼ੰਕਰ ਦੇ ਘਰ ਅਤੇ ਸਹੁਰੇ ਦੇ ਘਰ ਵੀ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਟੀਐਮਸੀ ਨੇਤਾ ਦੇ ਘਰ ਤੋਂ 8.5 ਲੱਖ ਰੁਪਏ ਦੇ ਨਾਲ ਕਈ ਮਹੱਤਵਪੂਰਨ ਦਸਤਾਵੇਜ਼ ਜ਼ਬਤ ਕੀਤੇ ਗਏ ਸਨ।

 

ED ਟੀਮ 'ਤੇ ਹਮਲਾ

ਰਾਸ਼ਨ ਘੁਟਾਲੇ ਦੇ ਮਾਮਲੇ 'ਚ ਉੱਤਰੀ 24 ਪਰਗਨਾ ਜ਼ਿਲੇ 'ਚ ਤ੍ਰਿਣਮੂਲ ਕਾਂਗਰਸ ਦੇ ਇਕ ਨੇਤਾ ਦੇ ਘਰ ਛਾਪੇਮਾਰੀ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। ਈਡੀ ਦੀ ਟੀਮ 'ਤੇ ਸ਼ੁੱਕਰਵਾਰ ਨੂੰ ਹਮਲਾ ਕੀਤਾ ਗਿਆ। ਹਮਲੇ ਵਿੱਚ ਟੀਮ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ ਗਈ। ਈਡੀ ਦੇ ਅਧਿਕਾਰੀ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਕਰਮਚਾਰੀ ਸਥਾਨਕ ਤ੍ਰਿਣਮੂਲ ਕਾਂਗਰਸ ਦੇ ਆਗੂ ਸ਼ੇਖ ਸ਼ਾਹਜਾਨ ਜੋ ਕਿ ਪੇਸ਼ੇ ਤੋਂ ਰਾਸ਼ਨ ਡੀਲਰ ਵੀ ਹਨ, ਦੀ ਰਿਹਾਇਸ਼ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਕੰਪਲੈਕਸ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀ ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ ਸੀ।

ਇਹ ਵੀ ਪੜ੍ਹੋ