Ram Mandir : ਕਿਹੜੇ ਸੂਬੇ ਦਾ ਕੀ ਰਿਹਾ ਯੋਗਦਾਨ, ਕੋਨੇ-ਕੋਨੇ ਤੋਂ ਆਇਆ ਰਾਮ ਦਰਬਾਰ ਲਈ ਦਾਨ, ਇਤਿਹਾਸ ਨਾਲ ਜੁੜੀ ਇਕੱਲੀ ਇਕੱਲੀ ਗੱਲ ਜਾਣੋ

ਅਯੁੱਧਿਆ ਦੇ Ram Mandir ਦੇ ਗਰਭ ਗ੍ਰਹਿ 'ਚ ਰਾਮਲਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਹੋ ਗਈ ਹੈ। ਦੇਸ਼ ਭਰ ਅੰਦਰ ਜਸ਼ਨ ਮਨਾਇਆ ਜਾ ਰਿਹਾ ਹੈ। ਤਰ ਕੀਤਾ ਗਿਆ ਹੈ। ਰਾਮਲਲਾ ਦੇ ਦਰਸ਼ਨਾਂ ਲਈ ਭਾਰਤ ਦੀਆਂ ਮਸ਼ਹੂਰ ਹਸਤੀਆਂ ਪਹੁੰਚੀਆਂ।

Share:

ਹਾਈਲਾਈਟਸ

  • ਰਾਮਲਲਾ ਦੀ ਮੂਰਤੀ ਦਾ ਪੱਥਰ ਕਰਨਾਟਕ ਦਾ ਹੈ
  • ਕਾਰੀਗਰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਹਨ

Ram Mandir News : ਅਯੁੱਧਿਆ 'ਚ ਸੋਮਵਾਰ ਨੂੰ Ram Mandir ਦੇ ਪਾਵਨ ਅਸਥਾਨ 'ਤੇ ਰਾਮਲਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਰਸਮ ਪੂਰੀ ਹੋਈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਾਣ ਪ੍ਰਤੀਸਥਾ ਦੇ ਮੌਕੇ 'ਤੇ ਰਾਮ ਜਨਮ ਭੂਮੀ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਅਹਿਮ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ Ram Mandir (ਰਾਮ ਮੰਦਿਰ) ਦੀ ਉਸਾਰੀ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਯੋਗਦਾਨ ਆਇਆ ਹੈ।

ਦੇਸ਼ ਭਰ ਤੋਂ ਆਇਆ ਦਾਨ

ਚੰਪਤ ਰਾਏ ਨੇ ਦੱਸਿਆ ਕਿ ਰਾਮ ਮੰਦਿਰ ਲਈ ਦੇਸ਼ ਭਰ ਤੋਂ ਦੋਵੇਂ ਹੱਥਾਂ ਨਾਲ ਦਾਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦਾ ਕੋਈ ਕੋਨਾ ਅਜਿਹਾ ਨਹੀਂ ਹੈ ਜਿੱਥੋਂ ਭਗਵਾਨ ਰਾਮ ਲਈ ਕੋਈ ਤੋਹਫ਼ਾ ਨਾ ਆਇਆ ਹੋਵੇ। ਉਹਨਾਂ ਦੱਸਿਆ  ਕਿ ਮੰਦਿਰ ਲਈ ਘੰਟਾ ਕਾਸਗੰਜ ਤੋਂ ਆਇਆ ਅਤੇ ਹੇਠਾਂ ਪਾਉਣ ਵਾਲੀ ਰਾਖ ਰਾਏਬਰੇਲੀ ਤੋਂ ਆਈ। ਜਦੋਂਕਿ  ਮੱਧ ਪ੍ਰਦੇਸ਼ ਦੇ ਛਤਰਪੁਰ ਤੋਂ ਗਿੱਟੀ ਆਈ। ਗ੍ਰੇਨਾਈਟ ਤੇਲੰਗਾਨਾ ਤੋਂ ਆਇਆ।

ਮਕਰਾਨਾ ਤੋਂ ਆਇਆ ਮਾਰਬਲ

ਮੰਦਿਰ ਦੇ ਪੱਥਰ ਰਾਜਸਥਾਨ ਦੇ ਭਰਤਪੁਰ ਅਤੇ ਮਾਰਬਲ ਮਕਰਾਨਾ ਤੋਂ ਆਏ। ਰਾਮ ਮੰਦਿਰ ਦੇ ਦਰਵਾਜ਼ਿਆਂ ਦੀ ਲੱਕੜ ਮਹਾਰਾਸ਼ਟਰ ਤੋਂ ਆਈ ਹੈ। ਇਸ 'ਤੇ ਸੋਨੇ ਅਤੇ ਹੀਰੇ ਦਾ ਕੰਮ ਮੁੰਬਈ ਦੇ ਇੱਕ ਵਪਾਰੀ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਲੱਕੜ ਦਾ ਕੰਮ ਕਰਨ ਵਾਲੇ ਕਾਰੀਗਰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਹਨ।  ਦਿੱਲੀ ਦੇ ਇੱਕ ਨੌਜਵਾਨ ਵੱਲੋਂ ਭਗਵਾਨ ਰਾਮ ਦੇ ਵਸਤਰ ਬਣਾਏ ਗਏ। ਭਗਵਾਨ ਦੇ ਗਹਿਣੇ ਲਖਨਊ ਤੋਂ ਬਣਾਏ ਗਏ ਹਨ। 

41 ਸਾਲ ਦੇ ਯੋਗੀਰਾਜ ਦੀ ਮੀਨਾਕਾਰੀ

ਚੰਪਤ ਰਾਏ ਨੇ ਦੱਸਿਆ ਹੈ ਕਿ ਰਾਮਲਲਾ ਦੀ ਮੂਰਤੀ ਦਾ ਪੱਥਰ ਕਰਨਾਟਕ ਦਾ ਹੈ। ਇਸਨੂੰ ਬਣਾਉਣ ਵਾਲੇ ਅਰੁਣ ਯੋਗੀਰਾਜ ਵੀ ਕਰਨਾਟਕ ਦੇ ਰਹਿਣ ਵਾਲੇ ਹਨ ਅਤੇ ਉਹ ਸਿਰਫ਼ 41 ਸਾਲ ਦੇ ਹਨ। ਇਸ ਤੋਂ ਪਹਿਲਾਂ ਉਹ ਇੰਡੀਆ ਗੇਟ 'ਤੇ ਸੁਭਾਸ਼ ਚੰਦਰ ਬੋਸ ਦੀ ਮੂਰਤੀ ਨੂੰ ਵੀ ਡਿਜ਼ਾਈਨ ਕਰ ਚੁੱਕੇ ਹਨ। ਚੰਪਤ ਰਾਏ ਨੇ ਇਹ ਵੀ ਦੱਸਿਆ ਕਿ ਭਗਵਾਨ ਰਾਮ ਦੇ ਗਹਿਣਿਆਂ ਦੀ ਨੱਕਾਸ਼ੀ ਰਾਜਸਥਾਨ ਵਿੱਚ ਕੀਤੀ ਗਈ ਹੈ।

ਰਾਮਲਲਾ ਦੇ ਦਰਸ਼ਨ ਕਰਨ ਪੁੱਜੀਆਂ ਮਸ਼ਹੂਰ ਹਸਤੀਆਂ 

ਰਾਮਲਲਾ ਦੇ ਦਰਸ਼ਨਾਂ ਲਈ ਦੇਸ਼ ਭਰ ਦੀਆਂ ਮਸ਼ਹੂਰ ਹਸਤੀਆਂ ਪਹੁੰਚੀਆਂ। ਕਾਰੋਬਾਰੀ ਜਗਤ ਤੋਂ ਮੁਕੇਸ਼ ਅੰਬਾਨੀ ਅਤੇ ਅਨਿਲ ਅੰਬਾਨੀ ਆਪਣੇ ਪਰਿਵਾਰ ਸਮੇਤ ਪਹੁੰਚੇ। ਫਿਲਮ ਇੰਡਸਟਰੀ ਤੋਂ ਅਮਿਤਾਭ ਬੱਚਨ, ਰਣਵੀਰ ਕਪੂਰ, ਵਿੱਕੀ ਕੌਸ਼ਲ, ਕੈਟਰੀਨਾ ਕੈਫ, ਰੋਹਿਤ ਸ਼ੈੱਟੀ, ਆਲੀਆ ਭੱਟ ਪਹੁੰਚੇ। ਕ੍ਰਿਕਟ ਜਗਤ ਤੋਂ ਸਚਿਨ ਤੇਂਦੁਲਕਰ ਆਏ। ਗਾਇਕੀ ਦੀ ਦੁਨੀਆ ਤੋਂ ਸੋਨੂੰ ਨਿਗਮ, ਅਨੂ ਮਲਿਕ, ਸ਼ੰਕਰ ਮਹਾਦੇਵਨ, ਅਨੁਰਾਧਾ ਪੌਡਵਾਲ ਪਹੁੰਚੇ। 

ਇਹ ਵੀ ਪੜ੍ਹੋ