Ram Mandir : ਅਯੁੱਧਿਆ ਜਾਣ ਵਾਲੇ VVIP ਸ਼ਰਧਾਲੂਆਂ ਲਈ ਖਾਸ ਖ਼ਬਰ, ਹੁਣ ਇੱਕ ਹਫ਼ਤਾ ਪਹਿਲਾਂ ਕਰਨਾ ਪਵੇਗਾ ਇਹ ਕੰਮ

ਦਰਅਸਲ ਰਾਮਲਲਾ ਦੇ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਲੋਕ ਆ ਰਹੇ ਹਨ। ਅਜਿਹੇ 'ਚ ਵਧਦੀ ਭੀੜ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਣ ਲਈ ਇਹ ਫੈਸਲਾ ਲਿਆ ਗਿਆ ਹੈ।

Share:

ਹਾਈਲਾਈਟਸ

  • ਇੱਥੇ ਕਰੀਬ ਤਿੰਨ ਲੱਖ ਲੋਕ ਰੋਜ਼ਾਨਾ ਦਰਸ਼ਨਾਂ ਲਈ ਆ ਰਹੇ ਹਨ
  • ਵੀਵੀਆਈਪੀ ਸ਼ਰਧਾਲੂਆਂ ਦੇ ਪ੍ਰੋਟੋਕੋਲ ਨੂੰ ਬਰਕਰਾਰ ਰੱਖਣ ਲਈ ਇਹ ਕਦਮ ਚੁੱਕਿਆ ਗਿਆ।

Ram Mandir :ਅਯੁੱਧਿਆ ਸ਼੍ਰੀ ਰਾਮ ਮੰਦਿਰ ਰਾਮਲਲਾ ਦੇ ਦਰਸ਼ਨ ਕਰਨ ਵਾਲੇ VVIP ਸ਼ਰਧਾਲੂਆਂ ਨੂੰ ਹੁਣ ਜਾਣ ਤੋਂ ਪਹਿਲਾਂ ਰਾਜ ਸਰਕਾਰ ਅਤੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੂੰ ਸੂਚਿਤ ਕਰਨਾ ਹੋਵੇਗਾ। ਇਨ੍ਹਾਂ ਵੀ.ਵੀ.ਆਈ.ਪੀ. ਸ਼ਰਧਾਲੂਆਂ ਨੂੰ ਅਯੁੱਧਿਆ ਪਹੁੰਚਣ ਦੀ ਤਰੀਕ, ਦਰਸ਼ਨਾਂ ਦਾ ਦਿਨ ਅਤੇ ਲਗਭਗ ਇੱਕ ਹਫ਼ਤਾ ਪਹਿਲਾਂ ਪੂਰਾ ਪ੍ਰੋਗਰਾਮ ਸਾਂਝਾ ਕਰਨਾ ਹੋਵੇਗਾ। ਦਰਅਸਲ ਰਾਮਲਲਾ ਦੇ ਦਰਸ਼ਨਾਂ ਲਈ ਵੱਡੀ ਗਿਣਤੀ 'ਚ ਲੋਕ ਆ ਰਹੇ ਹਨ। ਅਜਿਹੇ 'ਚ ਵਧਦੀ ਭੀੜ ਦੌਰਾਨ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਣ ਲਈ ਇਹ ਫੈਸਲਾ ਲਿਆ ਗਿਆ ਹੈ। 

ਮੁੱਖ ਮੰਤਰੀ ਦਫ਼ਤਰ ਤੋਂ ਮੰਗੀ ਗਈ ਰਿਪੋਰਟ 

ਦੱਸ ਦੇਈਏ ਕਿ ਸੁਰੱਖਿਆ ਕਾਰਨਾਂ ਕਰਕੇ ਵੀਵੀਆਈਪੀ ਲੋਕਾਂ ਦੇ ਨਾਲ ਉਨ੍ਹਾਂ ਦੇ ਸੁਰੱਖਿਆ ਕਰਮਚਾਰੀ, ਨਿੱਜੀ ਸਟਾਫ ਅਤੇ ਹੋਰ ਲੋਕ ਹੁੰਦੇ ਹਨ। ਅਜਿਹੇ 'ਚ ਭੀੜ 'ਚ ਵਿਵਸਥਾ ਬਣਾਈ ਰੱਖਣ ਲਈ ਇਹ ਫੈਸਲਾ ਲਿਆ ਗਿਆ। ਦਰਅਸਲ, ਅਯੁੱਧਿਆ ਸ਼੍ਰੀ ਰਾਮ ਮੰਦਿਰ 23 ਜਨਵਰੀ ਤੋਂ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਅਤੇ ਸਥਾਨਕ ਪ੍ਰਸ਼ਾਸਨ ਨੇ ਅੰਦਾਜ਼ਾ ਲਗਾਇਆ ਸੀ ਕਿ ਹਰ ਰੋਜ਼ ਲਗਭਗ 1 ਲੱਖ ਸ਼ਰਧਾਲੂ ਭਗਵਾਨ ਰਾਮ ਦੇ ਦਰਸ਼ਨਾਂ ਲਈ ਆਉਣਗੇ। ਪਰ ਮੰਦਿਰ ਖੁੱਲ੍ਹਣ ਤੋਂ ਬਾਅਦ ਇੱਥੇ ਕਰੀਬ ਤਿੰਨ ਲੱਖ ਲੋਕ ਰੋਜ਼ਾਨਾ ਦਰਸ਼ਨਾਂ ਲਈ ਆ ਰਹੇ ਹਨ। ਵੀ.ਵੀ.ਆਈ.ਪੀਜ਼, ਵੀ.ਆਈ.ਪੀਜ਼ ਅਤੇ ਹੋਰ ਪਤਵੰਤੇ ਵੀ ਹਰ ਰੋਜ਼ ਵੱਡੀ ਗਿਣਤੀ ਵਿੱਚ ਇੱਥੇ ਆਉਂਦੇ ਹਨ। ਅਜਿਹੇ 'ਚ ਮੁੱਖ ਮੰਤਰੀ ਦਫ਼ਤਰ ਤੋਂ ਇਸ ਸਬੰਧੀ ਰਿਪੋਰਟ ਮੰਗੀ ਗਈ। ਰਿਪੋਰਟ ਤੋਂ ਬਾਅਦ ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਇੱਥੇ ਆਉਣ ਵਾਲੇ ਵੀਵੀਆਈਪੀ ਸ਼ਰਧਾਲੂਆਂ ਦੇ ਪ੍ਰੋਟੋਕੋਲ ਨੂੰ ਬਰਕਰਾਰ ਰੱਖਣ ਲਈ ਇਹ ਕਦਮ ਚੁੱਕਿਆ ਗਿਆ।

ਟਰੱਸਟ ਵੱਲੋਂ ਕੀਤੇ ਜਾ ਰਹੇ ਪ੍ਰਬੰਧ 

ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਅਨੁਸਾਰ ਸ਼ਰਧਾਲੂਆਂ ਦੇ ਆਸਾਨ ਅਤੇ ਤਸੱਲੀਬਖਸ਼ ਦਰਸ਼ਨਾਂ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਹ ਨਵਾਂ ਹੁਕਮ ਮੁੱਖ ਮੰਤਰੀ ਦਫ਼ਤਰ ਵੱਲੋਂ ਸਥਾਨਕ ਪ੍ਰਸ਼ਾਸਨ ਨਾਲ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਜਾਰੀ ਕੀਤਾ ਗਿਆ ਹੈ। ਦਰਸ਼ਨਾਂ ਲਈ ਅਯੁੱਧਿਆ ਪਹੁੰਚਣ ਵਾਲੇ ਵੀਵੀਆਈਪੀ ਸ਼ਰਧਾਲੂਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਯੁੱਧਿਆ ਧਾਮ ਜਾਣ ਦੀ ਯੋਜਨਾ ਬਣਾਉਣ ਤੋਂ ਇੱਕ ਹਫ਼ਤਾ ਪਹਿਲਾਂ ਸਥਾਨਕ ਪ੍ਰਸ਼ਾਸਨ, ਟਰੱਸਟ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ ਨੂੰ ਸੂਚਿਤ ਕਰਨ।

ਇਹ ਵੀ ਪੜ੍ਹੋ