ਰਾਘਵ ਚੱਢਾ ਤੇ ਪਰਿਨੀਤੀ ਚੋਪੜਾ 23-24 ਸਤੰਬਰ ਨੂੰ ਉਦੈਪੁਰ ਵਿੱਚ ਕਰਵਾਉਣਗੇ ਵਿਆਹ 

ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਜਲਦ ਹੀ ਵਿਆਹ ਕਰਵਾਉਣ ਜਾ ਰਹੇ ਹਨ। ਵਿਆਹ ਦੀਆਂ ਰਸਮਾਂ 23 ਅਤੇ 24 ਸਤੰਬਰ ਨੂੰ ਹੋਣਗੀਆਂ। ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਇਸ ਮਹੀਨੇ ਦੇ ਅੰਤ ਵਿੱਚ ਰਾਜਸਥਾਨ ਦੇ ਉਦੈਪੁਰ ਵਿੱਚ ਵਿਆਹ ਦੇ ਬੰਧਨ ਵਿੱਚ […]

Share:

ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਜਲਦ ਹੀ ਵਿਆਹ ਕਰਵਾਉਣ ਜਾ ਰਹੇ ਹਨ। ਵਿਆਹ ਦੀਆਂ ਰਸਮਾਂ 23 ਅਤੇ 24 ਸਤੰਬਰ ਨੂੰ ਹੋਣਗੀਆਂ। ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਬਾਲੀਵੁੱਡ ਅਦਾਕਾਰਾ ਪਰਿਨੀਤੀ ਚੋਪੜਾ ਇਸ ਮਹੀਨੇ ਦੇ ਅੰਤ ਵਿੱਚ ਰਾਜਸਥਾਨ ਦੇ ਉਦੈਪੁਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਵਿਆਹ ਦੀਆਂ ਰਸਮਾਂ 23 ਅਤੇ 24 ਸਤੰਬਰ ਨੂੰ ਲੀਲਾ ਪੈਲੇਸ ਅਤੇ ਓਬਰਾਏ ਉਦੈਵਿਲਾਸ ਵਿਖੇ ਹੋਣਗੀਆਂ। 200 ਤੋਂ ਵੱਧ ਮਹਿਮਾਨਾਂ ਦੇ ਠਹਿਰਣ ਲਈ ਪ੍ਰਬੰਧ ਕੀਤੇ ਗਏ ਹਨ। ਵਿਆਹ ਵਿੱਚ 50 ਤੋਂ ਵੱਧ ਵੀਵੀਆਈਪੀ ਮਹਿਮਾਨ ਵੀ ਸ਼ਾਮਲ ਹੋ ਸਕਦੇ ਹਨ। ਬੁਕਿੰਗ ਦੀ ਪੁਸ਼ਟੀ ਹੋਣ ਤੋਂ ਤੁਰੰਤ ਬਾਅਦ ਦੋਵਾਂ ਹੋਟਲਾਂ ਵਿੱਚ ਵਿਆਹ ਦੀਆਂ ਰਸਮਾਂ ਸਬੰਧੀ ਤਿਆਰੀਆਂ ਸ਼ੁਰੂ ਹੋ ਗਈਆਂ। 

ਉਦੈਪੁਰ ਵਿੱਚ ਹੋਣ ਜਾ ਰਹੇ ਇਸ ਵਿਆਹ ਵਿੱਚ ‘ਆਪ’ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪੰਜਾਬ ਦੇ ਹਮਰੁਤਬਾ ਭਗਵੰਤ ਮਾਨ ਮੁੱਖ ਰੂਪ ਵਿੱਚ ਸ਼ਿਰਕਤ ਕਰਨਗੇ। ਅੰਤਰਾਸ਼ਟਰੀ ਮਹਿਮਾਨਾਂ ਦੀ ਸੂਚੀ ਵਿੱਚ ਪਰਿਨੀਤੀ ਚੋਪੜਾ ਦੀ ਚਚੇਰੀ ਭੈਣ ਪ੍ਰਿਯੰਕਾ ਚੋਪੜਾ ਅਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਵੀ ਮੌਜੂਦ ਰਹਿਣਗੇ। ਹੋਟਲ ਨਾਲ ਜੁੜੇ ਸੂਤਰਾਂ ਅਨੁਸਾਰ ਹਲਦੀ, ਮਹਿੰਦੀ ਅਤੇ ਲੇਡੀਜ਼ ਸੰਗੀਤ ਸਮੇਤ ਵਿਆਹ ਸਮਾਗਮ 23 ਸਤੰਬਰ ਤੋਂ ਸ਼ੁਰੂ ਹੋਣਗੇ। ਵਿਆਹ ਤੋਂ ਬਾਅਦ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਰਿਸੈਪਸ਼ਨ ਦਾ ਆਯੋਜਨ ਕੀਤਾ ਜਾਵੇਗਾ।

ਉਦੈਪੁਰ ਦੇ ਲੀਲਾ ਪੈਲੇਸ ਅਤੇ ਉਦੈਵਿਲਾਸ ਤੋਂ ਇਲਾਵਾ ਆਸ-ਪਾਸ ਦੇ ਤਿੰਨ ਹੋਟਲਾਂ ਵਿੱਚ ਵੀ ਬੁਕਿੰਗ ਹੋ ਚੁੱਕੀ ਹੈ। ਖੁਫੀਆ ਅਧਿਕਾਰੀਆਂ ਨੇ ਵੀਵੀਆਈਪੀ ਮਹਿਮਾਨਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਹੋਟਲਾਂ ਦੀ ਜਾਂਚ ਕੀਤੀ ਹੈ। ਦੋ ਮਹੀਨੇ ਪਹਿਲਾਂ ਰਾਘਵ ਚੱਢਾ ਅਤੇ ਪਰਿਨੀਤੀ ਚੋਪੜਾ ਨੇ ਨਿੱਜੀ ਤੌਰ ਤੇ ਹੋਟਲਾਂ ਦੇ ਸਥਾਨਾਂ ਦੀ ਜਾਂਚ ਕਰਨ ਲਈ ਉਦੈਪੁਰ ਦਾ ਦੌਰਾ ਕੀਤਾ ਸੀ। 

13 ਮਈ ਨੂੰ ਜੋੜੇ ਨੇ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਮੰਗਣੀ ਕੀਤੀ। ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ, ਕਪਿਲ ਸਿੱਬਲ ਅਤੇ ਸ਼ਿਵ ਸੈਨਾ ਆਗੂ ਆਦਿਤਿਆ ਠਾਕਰੇ ਸਮੇਤ ਕਈ ਦਿੱਗਜ ਸਿਆਸਤਦਾਨ ਸਮਾਰੋਹ ਦੀ ਸ਼ਾਨ ਵਧਾ ਸਕਦੇ ਹਨ। ਇਸ ਉੱਚ-ਪ੍ਰੋਫਾਈਲ ਮਹਿਮਾਨਾਂ ਦੀ ਸੂਚੀ ਵਿੱਚ ਬਾਲੀਵੁੱਡ ਸਿਤਾਰਿਆਂ ਦੇ ਸ਼ਾਮਲ ਹੋਣ ਦਾ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ। ਵਿਆਹ ਨੂੰ ਲੈਕੇ ਦੋਨੋਂ ਰਾਘਵ ਚੱਢਾ ਅਤੇ ਪਰਿਨੀਤੀ ਚੋਪੜਾ ਬਹੁਤ ਉਤਸਾਹਿਤ ਲੱਗ ਰਹੇ ਹਨ। ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਵਿਆਹ ਪੂਰੇ ਸ਼ਾਹੀ ਠਾ- ਬਾਠ ਨਾਲ ਕੀਤਾ ਜਾਵੇਗਾ। ਫਿਲਹਾਲ ਸਾਰਿਆਂ ਨੂੰ ਦੋਨਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜਾਰ ਹੈ।