ਪੁਰੀ ਜਗਨਨਾਥ ਮੰਦਰ ਨੇ ਸ਼ਰਧਾਲੂਆਂ ਲਈ ਜਾਰੀ ਕੀਤਾ ਡਰੈੱਸ ਕੋਡ 

ਓਡੀਸ਼ਾ ਦੇ ਪੁਰੀ ਵਿੱਚ ਭਗਵਾਨ ਜਗਨਨਾਥ ਮੰਦਰ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਹੁਣ ਮੰਦਰ ਵਿੱਚ ਪ੍ਰਾਰਥਨਾ ਕਰਨ ਲਈ ਸਹੀ ਡਰੈਸ ਕੋਰਡ ਨੂੰ ਫਾਲੋ ਕਰਨਾ ਪਵੇਗਾ। ਸ਼੍ਰੀ ਜਗਨਨਾਥ ਮੰਦਿਰ ਪ੍ਰਸ਼ਾਸਨ ਐਸਜੇਟੀਏ ਮੰਦਿਰ ਦੀ ਗਵਰਨਿੰਗ ਬਾਡੀ ਨੇ ਘੋਸ਼ਣਾ ਕੀਤੀ ਹੈ ਕਿ ਸਥਾਨ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਲਈ ਸ਼ਰਧਾਲੂਆਂ ਨੂੰ ਛੋਟੇ ਕੱਪੜੇ ਪਾ ਕੇ ਆਉਣ ਦੀ […]

Share:

ਓਡੀਸ਼ਾ ਦੇ ਪੁਰੀ ਵਿੱਚ ਭਗਵਾਨ ਜਗਨਨਾਥ ਮੰਦਰ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਹੁਣ ਮੰਦਰ ਵਿੱਚ ਪ੍ਰਾਰਥਨਾ ਕਰਨ ਲਈ ਸਹੀ ਡਰੈਸ ਕੋਰਡ ਨੂੰ ਫਾਲੋ ਕਰਨਾ ਪਵੇਗਾ। ਸ਼੍ਰੀ ਜਗਨਨਾਥ ਮੰਦਿਰ ਪ੍ਰਸ਼ਾਸਨ ਐਸਜੇਟੀਏ ਮੰਦਿਰ ਦੀ ਗਵਰਨਿੰਗ ਬਾਡੀ ਨੇ ਘੋਸ਼ਣਾ ਕੀਤੀ ਹੈ ਕਿ ਸਥਾਨ ਦੀ ਪਵਿੱਤਰਤਾ ਨੂੰ ਬਣਾਈ ਰੱਖਣ ਲਈ ਸ਼ਰਧਾਲੂਆਂ ਨੂੰ ਛੋਟੇ ਕੱਪੜੇ ਪਾ ਕੇ ਆਉਣ ਦੀ ਅਨੁਮਤੀ ਨਹੀਂ ਦਿੱੱਤੀ ਜਾਵੇਗੀ। ਇਹ ਨਿਯਮ 1 ਜਨਵਰੀ 2024 ਤੋਂ ਲਾਗੂ ਹੋਣਗੇ। ਨਵੇਂ ਪਹਿਰਾਵੇ ਦੇ ਨਿਯਮਾਂ ਅਨੁਸਾਰ ਹਾਫ ਪੈਂਟ, ਰਿਪਡ ਜੀਨਸ ਅਤੇ ਸਲੀਵਲੇਸ ਪਹਿਰਾਵੇ ਪਹਿਨਣ ਵਾਲੇ ਸ਼ਰਧਾਲੂਆਂ ਦੇ ਮੰਦਰ ਵਿਚ ਦਾਖਲ ਹੋਣ ਤੇ ਪਾਬੰਦੀ ਹੋਵੇਗੀ।

ਨਵੇਂ ਪਹਿਰਾਵੇ ਦਾ ਨਿਯਮ ਬਹੁਤ ਸਾਰੇ ਨੌਜਵਾਨਾਂ ਦੇ ਢਿੱਲੇ ਕੱਪੜਿਆਂ ਨਾਲ ਮੰਦਰ ਵਿੱਚ ਦਾਖਲ ਹੋਣ ਤੋਂ ਬਾਅਦ ਬਣਾਇਆ ਗਿਆ ਸੀ। ਇਨ੍ਹਾਂ ਵਿੱਚੋਂ ਕੁਝ ਨੌਜਵਾਨਾਂ ਨੂੰ ਰੀਲਾਂ ਬਣਾਉਂਦੇ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਅਪਲੋਡ ਕਰਦੇ ਹੋਏ ਵੀ ਦੇਖਿਆ ਗਿਆ ਸੀ। ਜਿਸ ਨਾਲ ਜਗਨਨਾਥ ਪੰਥ ਪ੍ਰੈਕਟੀਸ਼ਨਰਾਂ ਦੀ ਸਖ਼ਤ ਆਲੋਚਨਾ ਹੋਈ। ਇਸ ਨੂੰ ਦੇਖਦੇ ਹੋਏ ਮੰਦਿਰ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਭਾਰਤ ਅਤੇ ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂ ਹਰ ਰੋਜ਼ ਇਸ ਪਵਿੱਤਰ ਹਿੰਦੂ ਅਸਥਾਨ ਤੇ ਆਉਂਦੇ ਹਨ। ਫੈਸਲੇ ਦੇ ਅਨੁਸਾਰ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਜਾਗਰੂਕਤਾ ਮੁਹਿੰਮਾਂ ਰਾਹੀਂ ਨਵੇਂ ਨਿਯਮ ਬਾਰੇ ਜਾਗਰੂਕ ਕੀਤਾ ਜਾਵੇਗਾ। ਜਗਨਨਾਥ ਮੰਦਿਰ ਪੁਲਿਸ ਅਤੇ ਪ੍ਰਤੀਹਾਰੀ ਸੇਵਾਦਾਰ ਨਿਯਮ ਦੀ ਪਾਲਣਾ ਦੀ ਜਾਂਚ ਕਰਨਗੇ।

ਭਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸਹੀ ਕੱਪੜੇ ਪਾ ਕੇ ਮੰਦਰ ਵਿੱਚ ਆਉਣ। 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਹਾਫ ਪੈਂਟ ਨਾਲ ਮੰਦਰ ਵਿੱਚ ਆਉਣ ਦੀ ਇਜਾਜ਼ਤ ਹੋਵੇਗੀ। ਪਰ ਹਾਫ ਪੈਂਟ, ਰਿਪਡ ਜੀਨਸ ਅਤੇ ਸਲੀਵਲੇਸ ਪਹਿਰਾਵੇ ਪਹਿਨਣ ਵਾਲੇ ਬਜ਼ੁਰਗਾਂ ਨੂੰ ਇਜਾਜ਼ਤ ਨਹੀਂ ਹੋਵੇਗੀ।

ਐਸਜੇਟੀਏ ਦੇ ਮੁੱਖ ਪ੍ਰਸ਼ਾਸਕ ਰੰਜਨ ਕੁਮਾਰ ਦਾਸ ਨੇ ਕਿਹਾ ਕਿ  ਇਹ ਇੱਕ ਅਧਿਆਤਮਿਕ ਜਗ੍ਹਾ ਹੈ ਨਾ ਕਿ ਪਾਰਕ ਜਾਂ ਬੀਚ। ਸ਼੍ਰੀਮੰਦਿਰ ਪ੍ਰਬੰਧਕ ਕਮੇਟੀ ਦੇ ਮੈਂਬਰ ਮਾਧਵ ਮੋਹਪਾਤਰਾ ਨੇ ਕਿਹਾ ਸ਼ਰਧਾਲੂਆਂ ਨੂੰ ਮੰਦਰ ਦੇ ਮਾਹੌਲ ਦੇ ਅਨੁਕੂਲ ਢੁਕਵੇਂ ਪਹਿਰਾਵੇ ਪਾ ਕੇ ਮੰਦਿਰ ਵਿੱਚ ਆਉਣ ਦੀ ਬੇਨਤੀ ਕਰਦਾ ਹੈ। 1 ਜਨਵਰੀ ਤੋਂ ਇਸ ਨਿਯਮ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਜੇਕਰ ਕੋਈ ਵੀ ਵਿਅਕਤੀ ਅਣਉਚਿਤ ਪਹਿਰਾਵੇ ਪਾ ਕੇ ਮੰਦਰ ਵਿੱਚ ਆਉਂਦਾ ਪਾਇਆ ਗਿਆ ਤਾਂ ਉਸ ਨੂੰ ਸਖ਼ਤੀ ਨਾਲ ਰੋਕਿਆ ਜਾਵੇਗਾ। ਸ਼੍ਰੀ ਜਗਨਨਾਥ ਮੰਦਿਰ ਪ੍ਰਸ਼ਾਸਨ  ਨੇ ਪਹਿਲਾਂ ਹੀ 20 ਅਕਤੂਬਰ 2021 ਤੋਂ ਸੇਵਾਦਾਰਾਂ ਲਈ ਡਰੈੱਸ ਕੋਡ ਨੂੰ ਲਾਜ਼ਮੀ ਕਰ ਦਿੱਤਾ ਹੈ। ਡਰੈੱਸ ਕੋਡ ਦੇ ਅਨੁਸਾਰ ਸਾਰੇ ਸੇਵਾਦਾਰਾਂ ਨੂੰ ਪੂਜਾ ਕਰਨ ਵੇਲੇ ਧੋਤੀ, ਤੌਲੀਆ ਅਤੇ ਪੱਤਾ ਪਹਿਨਣ ਦਾ ਨਿਰਦੇਸ਼ ਦਿੱਤਾ ਗਿਆ ਹੈ।