PUNJAB POLICE ਨੇ ਹੋਟਲ ਅੰਦਰ ਲੁਕੇ 3 ਗੈਂਗਸਟਰਾਂ ਦਾ ਕੀਤਾ ਐਨਕਾਉਂਟਰ, 1 DSP ਜਖ਼ਮੀ

PUNJAB POLICE ਨੇ ਹੋਟਲ ਅੰਦਰ ਲੁਕੇ 3 ਗੈਂਗਸਟਰਾਂ ਦਾ ਐਨਕਾਉਂਟਰ ਕੀਤਾ।  ਇਸ ਦੌਰਾਨ ਜਿੱਥੇ 2 ਵੱਡੇ ਗੈਂਗਸਟਰ ਜਖ਼ਮੀ ਹੋਏ, ਉੱਥੇ ਹੀ ਇਸ ਮੁਕਾਬਲੇ ਦੌਰਾਨ 1 DSP ਜਖ਼ਮੀ ਹੋ ਗਿਆ। ਇਹ ਮੁਕਾਬਲਾ ਵੱਡੇ ਵਪਾਰੀ ਦੇ ਕਤਲਕਾਂਡ ‘ਚ ਮੁਲਜ਼ਮਾਂ ਦੀ ਗ੍ਰਿਫਤਾਰੀ ਕਰਨ ਸਮੇਂ ਹੋਇਆ।  ਦਰਅਸਲ ਜ਼ੀਰਕਪੁਰ ਦੇ ਬਲਟਾਣਾ ਇਲਾਕੇ ਅੰਦਰ ਇੱਕ ਹੋਟਲ ਵਿੱਚ ਤਿੰਨ ਗੈਂਗਸਟਰ ਲੁਕੇ ਹੋਏ ਸਨ। ਇਸਦੀ […]

Share:

PUNJAB POLICE ਨੇ ਹੋਟਲ ਅੰਦਰ ਲੁਕੇ 3 ਗੈਂਗਸਟਰਾਂ ਦਾ ਐਨਕਾਉਂਟਰ ਕੀਤਾ।  ਇਸ ਦੌਰਾਨ ਜਿੱਥੇ 2 ਵੱਡੇ ਗੈਂਗਸਟਰ ਜਖ਼ਮੀ ਹੋਏ, ਉੱਥੇ ਹੀ ਇਸ ਮੁਕਾਬਲੇ ਦੌਰਾਨ 1 DSP ਜਖ਼ਮੀ ਹੋ ਗਿਆ। ਇਹ ਮੁਕਾਬਲਾ ਵੱਡੇ ਵਪਾਰੀ ਦੇ ਕਤਲਕਾਂਡ ‘ਚ ਮੁਲਜ਼ਮਾਂ ਦੀ ਗ੍ਰਿਫਤਾਰੀ ਕਰਨ ਸਮੇਂ ਹੋਇਆ। 

ਜੀਰਕਪੁਰ ਵਿਖੇ ਐਨਕਾਉਂਟਰ ਦੀ ਕਾਰਵਾਈ ਦੌਰਾਨ ਜਾਇਜ਼ਾ ਲੈਣ ਪੁੱਜੇ ਐਸਐਸਪੀ ਸੰਦੀਪ ਗਰਗ। ਫੋਟੋ ਕ੍ਰੇਡਿਟ – ਜੇਬੀਟੀ

ਦਰਅਸਲ ਜ਼ੀਰਕਪੁਰ ਦੇ ਬਲਟਾਣਾ ਇਲਾਕੇ ਅੰਦਰ ਇੱਕ ਹੋਟਲ ਵਿੱਚ ਤਿੰਨ ਗੈਂਗਸਟਰ ਲੁਕੇ ਹੋਏ ਸਨ। ਇਸਦੀ ਸੂਚਨਾ PUNJAB POLICE ਨੂੰ ਮਿਲੀ ਤਾਂ ਪੁਲਸ ਨੂੰ ਹੋਟਲ ਨੂੰ ਚਾਰੇ ਪਾਸੇ ਤੋਂ ਘੇਰਾ ਪਾਇਆ। ਜਿਵੇਂ ਹੀ ਗੈਂਗਸਟਰਾਂ ਨੂੰ ਭਿਣਕ ਲੱਗੀ ਕਿ ਪੁਲਸ ਨੇ ਘੇਰਾ ਪਾ ਲਿਆ ਹੈ ਤਾਂ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੰਜਾਬ ਪੁਲਸ ਨੇ ਵੀ ਜਵਾਬੀ ਫਾਈਰਿੰਗ ਕੀਤੀ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਦੋ ਗੈਂਗਸਟਰਾਂ ਦੇ ਲੱਤਾਂ ਵਿੱਚ ਗੋਲੀ ਲੱਗੀ। 1 DSP ਜਖ਼ਮੀ ਹੋ ਗਿਆ। ਜ਼ਖ਼ਮੀਆਂ ਨੂੰ ਇਲਾਜ ਲਈ ਮੁਹਾਲੀ ਦੇ ਫੇਜ਼ 6 ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਮੁਕਾਬਲੇ ‘ਚ ਡੀਐਸਪੀ ਪਵਨ ਕੁਮਾਰ ਜ਼ਖ਼ਮੀ ਹੋਏ। ਉਹਨਾਂ ਦੀ ਲੱਤ ਵਿੱਚ ਗੋਲੀ ਲੱਗੀ ਸੀ। ਡੀਐਸਪੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਾਇਆ ਗਿਆ। ਐਸਐਸਪੀ ਮੁਹਾਲੀ ਸੰਦੀਪ ਗਰਗ ਨੇ ਮੌਕੇ ‘ਤੇ ਪਹੁੰਚ ਕੇ ਜਾਇਜਾ ਲਿਆ। ਇਸ ਆਪ੍ਰੇਸ਼ਨ ਦੀ ਕਮਾਨ ਐਸਪੀ (ਦਿਹਾਤੀ) ਮਨਪ੍ਰੀਤ ਸਿੰਘ ਵੱਲੋਂ ਸੰਭਾਲੀ ਗਈ। 

ਜੀਰਕਪੁਰ ਵਿਖੇ ਹੋਟਲ ਦਾ ਬਾਹਰੀ ਦ੍ਰਿਸ਼, ਜਿਸ ਅੰਦਰ ਲੁਕੇ ਸੀ ਗੈਂਗਸਟਰ। ਫੋਟੋ ਕ੍ਰੇਡਿਟ – ਜੇਬੀਟੀ

ਹੋਟਲ ਅੰਦਰ ਲੁਕੇ ਸੀ ਅਰਸ਼ ਡੱਲਾ ਦੇ ਸਾਥੀ 

ਹੋਟਲ ਅੰਦਰ ਗੈਂਗਸਟਰ ਅਰਸ਼ ਡੱਲਾ ਦੇ ਸਾਥੀ ਲਵਜੀਤ, ਕਮਲਜੀਤ ਅਤੇ ਪਰਮਜੀਤ ਲੁਕੇ ਹੋਏ ਸਨ। ਇਨ੍ਹਾਂ ਦੇ ਕਬਜ਼ੇ ‘ਚੋਂ 32 ਅਤੇ 30 ਬੋਰ ਦੇ ਦੋ ਹਥਿਆਰ ਬਰਾਮਦ ਹੋਏ ਹਨ। ਇਹਨਾਂ ਦੇ ਅਰਸ਼ ਡੱਲਾ ਨਾਲ ਡੂੰਘੇ ਸਬੰਧ ਦੱਸੇ ਜਾ ਰਹੇ ਹਨ। 

ਬਠਿੰਡਾ ‘ਚ ਕੀਤਾ ਸੀ ਵਪਾਰੀ ਦਾ ਕਤਲ 

ਬਠਿੰਡਾ ਦੇ ਪਾਸ਼ ਇਲਾਕੇ ਅੰਦਰ ਮਾਲ ਰੋਡ ਵਿਖੇ ਪ੍ਰਸਿੱਧ ਹਰਮਨ ਰੈਸਟੋਰੇਂਟ ਦੇ ਮਾਲਕ ਹਰਜਿੰਦਰ ਸਿੰਘ ਜੌਹਲ ਦਾ 5 ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਪੁਲਸ ਦਾ ਦਾਅਵਾ ਹੈ ਕਿ  ਇਹਨਾਂ ਗੈਂਗਸਟਰਾਂ ਨੇ ਕਤਲ ਕੀਤਾ।  ਹਰਜਿੰਦਰ ਸਿੰਘ ਜੌਹਲ ਮਾਲ ਰੋਡ ‘ਤੇ ਆਪਣੇ ਰੈਸਟੋਰੈਂਟ ਦੇ ਬਾਹਰ ਕੁਰਸੀ ‘ਤੇ ਬੈਠਾ ਸੀ ਤਾਂ ਮੋਟਰਸਾਈਕਲ ‘ਤੇ ਆਏ 2 ਨੌਜਵਾਨਾਂ ਨੇ ਗੋਲੀਆਂ ਮਾਰੀਆਂ ਸੀ।