ਜੀ-20 ਸੰਮੇਲਨ ਤੋਂ ਪਹਿਲਾਂ ਦਿੱਲੀ ਮੈਟਰੋ ਸਟੇਸ਼ਨ ਤੇ ਲੱਗੇ ਖਾਲਿਸਤਾਨ ਪੱਖੀ ਨਾਅਰੇ

 ਦਿੱਲੀ ਦੇ ਵੱਖ ਵੱਖ ਪੰਜ ਮੈਟਰੋ ਸਟੇਸ਼ਨਾਂ ਖਾਲਿਸਤਾਨੀ ਪੱਖੀ ਨਾਅਰੇ ਲਗਾਏ ਗਏ। ਇਸ ਦੀ ਜਿੰਮੇਵਾਰੀ ਸਿਖ ਫਾਰ ਜਸਟਿਸ ਨੇ ਲਈ। ਇਹ ਘਟਨਾ ਜੀ-20 ਸਿਖਰ ਸੰਮੇਲਨ ਤੋਂ ਹਫ਼ਤੇ ਪਹਿਲਾਂ ਵਾਪਰੀ ਹੈ ।ਜਿਸ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬੈਡਨ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਸਮੇਤ ਚੋਟੀ ਦੇ […]

Share:

 ਦਿੱਲੀ ਦੇ ਵੱਖ ਵੱਖ ਪੰਜ ਮੈਟਰੋ ਸਟੇਸ਼ਨਾਂ ਖਾਲਿਸਤਾਨੀ ਪੱਖੀ ਨਾਅਰੇ ਲਗਾਏ ਗਏ। ਇਸ ਦੀ ਜਿੰਮੇਵਾਰੀ ਸਿਖ ਫਾਰ ਜਸਟਿਸ ਨੇ ਲਈ। ਇਹ ਘਟਨਾ ਜੀ-20 ਸਿਖਰ ਸੰਮੇਲਨ ਤੋਂ ਹਫ਼ਤੇ ਪਹਿਲਾਂ ਵਾਪਰੀ ਹੈ ।ਜਿਸ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬੈਡਨ, ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਸਮੇਤ ਚੋਟੀ ਦੇ ਵਿਸ਼ਵ ਨੇਤਾ ਸ਼ਾਮਲ ਹੋਣਗੇ। 8 ਤੋਂ 10 ਸਤੰਬਰ ਨੂੰ ਹੋਣ ਵਾਲੇ ਇਸ ਸੰਮੇਲਨ ਦੌਰਾਨ ਦਿੱਲੀ ਸੁਰੱਖਿਆ ਦੇ ਪਹਿਰੇ ਵਿੱਚ ਰਹੇਗੀ। ਨਿਯਮਤ ਆਵਾਜਾਈ ਅਤੇ ਕੰਮ ਨਾਲ ਸਬੰਧਤ ਆਉਣ-ਜਾਣ ਤੇ ਵੀ ਪਾਬੰਦੀ ਰੱਖੀ ਜਾਵੇਗੀ। ਦੱਸ ਦਈਏ ਕਿ ਐਤਵਾਰ ਨੂੰ ਦਿੱਲੀ ਦੇ ਪੰਜ ਸਟੇਸ਼ਨਾਂ ਤੇ ਦਿੱਲੀ ਬਣੇਗੀ ਖਾਲਿਸਤਾਨ ਦੇ ਨਾਅਰੇ ਲਗਾਏ ਗਏ। ਖਾਲਿਸਤਾਨ ਉਸ ਵੱਖਰੇ ਸਿੱਖ ਰਾਜ ਦਾ ਨਾਂ ਹੈ ਜਿਸ ਨੂੰ ਸਿੱਖ ਕੱਟੜਪੰਥੀ ਭਾਰਤ ਤੋਂ ਵੱਖ ਕਰਨਾ ਚਾਹੁੰਦੇ ਹਨ। ਦਹਾਕਿਆਂ ਤੱਕ ਖਾਲਿਸਤਾਨ ਸਮਰਥਕਾਂ ਨੇ ਸਿੱਖ ਬਹੁਗਿਣਤੀ ਵਾਲੇ ਪੰਜਾਬ ਵਿੱਚ ਇੱਕ ਖੂਨੀ ਬਗਾਵਤ ਕੀਤੀ। ਇਹ ਹਿੰਸਾ 1990 ਦੇ ਦਹਾਕੇ ਵਿੱਚ ਜਾ ਕੇ ਘੱਟ ਹੋਈ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 1984 ਵਿੱਚ ਉਸਦੇ ਸਿੱਖ ਅੰਗ ਰੱਖਿਅਕਾਂ ਦੁਆਰਾ ਹੱਤਿਆ ਕਰ ਦਿੱਤੀ ਗਈ ਸੀ। ਜਦੋਂ ਉਸਨੇ ਅੰਮ੍ਰਿਤਸਰ ਦੇ ਸਭ ਤੋਂ ਪਵਿੱਤਰ ਸਿੱਖ ਅਸਥਾਨ ਗੋਲਡਨ ਟੈਂਪਲ ਤੇ ਇੱਕ ਫੌਜੀ ਕਾਰਵਾਈ ਦਾ ਆਦੇਸ਼ ਦਿੱਤਾ ਸੀ। ਜਿਸ ਤੇ ਹਥਿਆਰਬੰਦ ਸਿੱਖ ਅੱਤਵਾਦੀਆਂ ਨੇ ਕਬਜ਼ਾ ਕਰ ਲਿਆ ਸੀ। ਹਾਲਾਂਕਿ ਭਾਰਤ ਵਿੱਚ ਇਹ ਬਗਾਵਤ ਘੱਟ ਗਈ ਹੈ। ਖਾਲਿਸਤਾਨੀ ਤੱਤਾਂ ਨੂੰ ਵਿਦੇਸ਼ਾਂ ਵਿੱਚ ਖਾਸ ਕਰਕੇ ਕੈਨੇਡਾ ਅਤੇ ਯੂਕੇ ਵਿੱਚ ਸਮਰਥਨ ਪ੍ਰਾਪਤ ਹੈ।

ਦਿੱਲੀ ਪੁਲਿਸ ਨੇ ਨਾਅਰਿਆਂ ਦੇ ਚਿੱਤਰਾਂ ਵਿੱਚ ਅਮਰੀਕਾ ਸਥਿਤ ਸਿੱਖਸ ਫਾਰ ਜਸਟਿਸ (ਐਸਐਫਜੇ) ਦੀ ਭੂਮਿਕਾ ਦੀ ਪੁਸ਼ਟੀ ਕੀਤੀ ਹੈ। ਐਸਐਫਜੇ ਨੇ ਵੀ ਇੱਕ ਵੀਡੀਓ ਵਿੱਚ ਇਸਦੀ ਪੁਸ਼ਟੀ ਕੀਤੀ ਹੈ।  ਕੇਂਦਰ ਨੇ ਅੱਤਵਾਦ ਵਿਰੋਧੀ ਕਾਨੂੰਨ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ), 1967 ਦੇ ਤਹਿਤ ਐਸਐਫਜੇ ਦੀ ਭਾਰਤ ਵਿੱਚ ਪਾਬੰਦੀ ਲਗਾਈ ਹੋਈ ਹੈ।  ਦਿੱਲੀ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ 5 ਤੋਂ ਵੱਧ ਮੈਟਰੋ ਸਟੇਸ਼ਨਾਂ ਵਿੱਚ ਕਿਸੇ ਨੇ ਦਿੱਲੀ ਬਣੇਗਾ ਖਾਲਿਸਤਾਨ ਅਤੇ ਖਾਲਿਸਤਾਨ ਜ਼ਿੰਦਾਬਾਦ ਲਿਖਿਆ ਹੈ।  ਦਿੱਲੀ ਪੁਲਸ ਇਸ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੀ ਹੈ।  G20 ਸੰਮੇਲਨ ਤੋਂ ਪਹਿਲਾਂ ਸਿੱਖਸ ਫਾਰ ਜਸਟਿਸ ਨੇ ਦਿੱਲੀ ਮੈਟਰੋ ਸਟੇਸ਼ਨਾਂ ਦੀ ਕੱਚੀ ਫੁਟੇਜ ਜਾਰੀ ਕੀਤੀ ਜਿੱਥੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਹੋਏ ਹਨ।  ਐਸਐਫਜੇ ਦਿੱਲੀ ਦੇ ਕਈ ਮੈਟਰੋ ਸਟੇਸ਼ਨਾਂ ਤੇ ਸ਼ਿਵਾਜੀ ਪਾਰਕ ਤੋਂ ਪੰਜਾਬੀ ਬਾਗ ਤੱਕ ਖਾਲਿਸਤਾਨ ਪੱਖੀ ਨਾਅਰੇ ਲਗਾਏ ਗਏ। ਐਸਐਫਜੇ ਦੁਆਰਾ ਕਥਿਤ ਤੌਰ ‘ਤੇ ਜਾਰੀ ਕੀਤੀ ਗਈ ਇੱਕ ਵੀਡੀਓ ਵਿੱਚ, ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਅੱਜ ਪ੍ਰਗਤੀ ਮੈਦਾਨ ਦੀ ਲੜਾਈ ਸ਼ੁਰੂ ਹੋ ਗਈ ਹੈ। ਪ੍ਰਗਤੀ ਮੈਦਾਨ ਜੀ-20 ਸਿਖਰ ਸੰਮੇਲਨ ਦਾ ਸਥਾਨ ਹੈ। ਜਿੱਥੇ ਵਿਸ਼ਵ ਦੇ 20 ਸਭ ਤੋਂ ਮਹੱਤਵਪੂਰਨ ਦੇਸ਼ਾਂ ਦੇ ਨੇਤਾਵਾਂ ਦੀ ਬੈਠਕ ਹੋਵੇਗੀ। ਜੋ ਕਿ ਜੀ-20 ਦੀ ਭਾਰਤ ਦੀ ਸਾਲ ਭਰ ਚੱਲੀ ਪ੍ਰਧਾਨਗੀ ਦੀ ਸਮਾਪਤੀ ਨੂੰ ਦਰਸਾਉਂਦੀ ਹੈ।