Lok Sabha Elections 2024: ਪੰਜਾਬ ਨੂੰ ਕੱਲ 2675 ਕਰੋੜ ਰੁਪਏ ਦੇ ਪ੍ਰੋਜੈਕਟ ਤੋਹਫੇ ਵਿੱਚ ਦੇਣਗੇ ਪ੍ਰਧਾਨ ਮੰਤਰੀ ਮੋਦੀ

Lok Sabha Elections 2024: ਪ੍ਰਧਾਨ ਮੰਤਰੀ ਵਰਚੁਅਲ ਤੌਰ 'ਤੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਹਾਲਾਂਕਿ ਇਸ ਦੇ ਲਈ ਚੰਡੀਗੜ੍ਹ ਦੇ ਇੱਕ ਥੀਏਟਰ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈ। ਜਿੱਥੋਂ ਭਾਜਪਾ ਆਗੂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ। ਭਾਜਪਾ ਦੇ ਸੀਨੀਅਰ ਆਗੂ ਅਨਿਲ ਸਰੀਨ ਨੇ ਕਿਹਾ ਕਿ ਹੁਣ ਤੱਕ ਪ੍ਰਧਾਨ ਮੰਤਰੀ ਪੰਜਾਬ ਨੂੰ 13345 ਕਰੋੜ ਰੁਪਏ ਦਾ ਤੋਹਫ਼ਾ ਦੇ ਚੁੱਕੇ ਹਨ।

Share:

Lok Sabha Elections 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਪੰਜਾਬ ਨੂੰ 2675 ਕਰੋੜ ਰੁਪਏ ਦੇ ਪ੍ਰੋਜੈਕਟ ਤੋਹਫੇ ਵਿੱਚ ਦੇਣਗੇ। ਇਸ ਵਿੱਚ ਨੈਸ਼ਨਲ ਹਾਈਵੇਅ, ਰੇਲਵੇ ਓਵਰ ਬ੍ਰਿਜ ਅਤੇ ਐਕਸਪ੍ਰੈਸ ਵੇਅ ਨਾਲ ਸਬੰਧਤ ਪ੍ਰੋਜੈਕਟ ਸ਼ਾਮਲ ਹਨ। ਇਨ੍ਹਾਂ ਪ੍ਰਾਜੈਕਟਾਂ ਨਾਲ ਜਿੱਥੇ ਆਮ ਲੋਕਾਂ ਦਾ ਜੀਵਨ ਸੁਖਾਲਾ ਹੋਵੇਗਾ। ਉੱਥੇ ਹੀ ਇਲਾਕੇ ਵਿੱਚ ਵਿਕਾਸ ਦਾ ਪਹੀਆ ਵੀ ਘੁੰਮੇਗਾ। ਪ੍ਰਧਾਨ ਮੰਤਰੀ ਵਰਚੁਅਲ ਤੌਰ 'ਤੇ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਹਾਲਾਂਕਿ ਇਸ ਦੇ ਲਈ ਚੰਡੀਗੜ੍ਹ ਦੇ ਇੱਕ ਥੀਏਟਰ ਵਿੱਚ ਪ੍ਰੋਗਰਾਮ ਰੱਖਿਆ ਗਿਆ ਹੈ। ਜਿੱਥੋਂ ਭਾਜਪਾ ਆਗੂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ। ਭਾਜਪਾ ਦੇ ਸੀਨੀਅਰ ਆਗੂ ਅਨਿਲ ਸਰੀਨ ਨੇ ਕਿਹਾ ਕਿ ਹੁਣ ਤੱਕ ਪ੍ਰਧਾਨ ਮੰਤਰੀ ਪੰਜਾਬ ਨੂੰ 13345 ਕਰੋੜ ਰੁਪਏ ਦਾ ਤੋਹਫ਼ਾ ਦੇ ਚੁੱਕੇ ਹਨ। ਇਸ ਪ੍ਰੋਗਰਾਮ ਨੂੰ ਯਾਦਗਾਰੀ ਬਣਾਉਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।

ਇਹ ਪ੍ਰੋਜੈਕਟਾਂ ਕਰਨਗੇ ਲੋਕਾਂ ਨੂੰ ਸਮਰਪਿਤ

  • ਪੀਐਮ ਮੋਦੀ ਸਮਰਾਲਾ ਚੌਕ ਤੋਂ ਲੁਧਿਆਣਾ ਨਗਰ ਨਿਗਮ ਤੱਕ 939 ਕਰੋੜ ਰੁਪਏ ਦੀ ਲਾਗਤ ਨਾਲ ਬਣੇ 13 ਕਿਲੋਮੀਟਰ ਲੰਬੇ ਐਲੀਵੇਟਿਡ ਹਾਈਵੇਅ ਦਾ ਉਦਘਾਟਨ ਕਰਨਗੇ।
  • ਮਲੋਟ ਤੋਂ ਅਬੋਹਰ ਅਤੇ ਸਾਧੂਵਾਲੀ ਸੈਕਸ਼ਨ ਹਾਈਵੇਅ ਨੰਬਰ, NH-62 ਦਾ ਉਦਘਾਟਨ ਵੀ ਕੀਤਾ ਜਾਵੇਗਾ। ਇਹ ਲਗਭਗ 65 ਕਿਲੋਮੀਟਰ ਲੰਬਾ ਹੈ। ਇਸ ਪ੍ਰਾਜੈਕਟ 'ਤੇ 918 ਕਰੋੜ ਰੁਪਏ ਦੀ ਲਾਗਤ ਆਵੇਗੀ। 
  • 367 ਕਰੋੜ ਰੁਪਏ ਦੀ ਲਾਗਤ ਨਾਲ ਬਣੇ 22.5 ਕਿਲੋਮੀਟਰ ਲੰਬੇ ਮਲੋਟ ਮੰਡੀ ਡੱਬਵਾਲੀ ਨੈਸ਼ਨਲ ਹਾਈਵੇਅ ਨੰਬਰ ਪੰਜ ਦਾ ਉਦਘਾਟਨ ਕੀਤਾ ਜਾਵੇਗਾ।
  • ਸਤਲੁਜ ਦਰਿਆ ਦੇ ਨੰਗਲ ਨੇੜੇ 124 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ 4 ਮਾਰਗੀ ਰੇਲਵੇ ਓਵਰਬ੍ਰਿਜ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।
  • 327 ਕਰੋੜ ਰੁਪਏ ਦੀ ਲਾਗਤ ਵਾਲੇ NH-703B ਦੇ 75.167 ਕਿਲੋਮੀਟਰ ਲੰਬੇ ਪ੍ਰੋਜੈਕਟ ਦਾ ਉਦਘਾਟਨ ਈਪੀਸੀ ਮੋਡ ਵਿੱਚ ਕੀਤਾ ਜਾਵੇਗਾ, ਜਿਸ ਵਿੱਚ ਮੋਗਾ ਤੋਂ ਮੱਖੂ ਅਤੇ ਹਰੀਕੇ ਤੋਂ ਖਲਾਡਾ ਤੱਕ 2 ਲੇਨਾਂ ਦੇ ਦੋ ਮਾਰਗਾਂ ਦਾ ਪੁਨਰਵਾਸ ਅਤੇ ਅਪਗ੍ਰੇਡੇਸ਼ਨ ਸ਼ਾਮਲ ਹੈ।

ਇਹ ਵੀ ਪੜ੍ਹੋ