ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਸਭ ਤੋਂ ਵੱਡੀ ਜਾਤੀ ਦਾ ਕੀਤਾ ਐਲਾਨ 

ਭਾਰਤ ਦੇ ਕਈ ਰਾਜਾਂ ‘ਚ ਜਾਤੀ ਆਧਾਰਿਤ ਸਰਵੇ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੰਗ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਕਰਾਏ ਸਰਵੇ ਮਗਰੋਂ ਤੇਜ਼ ਹੋਈ। ਕਾਂਗਰਸ ਨੇ ਤਾਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਹੀ ਜਾਤੀ ਜਨਗਣਨਾ ਨੂੰ ਸ਼ਾਮਲ ਕਰ ਲਿਆ। ਇਸ ਮੁੱਦੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੌਰਾਨ […]

Share:

ਭਾਰਤ ਦੇ ਕਈ ਰਾਜਾਂ ‘ਚ ਜਾਤੀ ਆਧਾਰਿਤ ਸਰਵੇ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮੰਗ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਕਰਾਏ ਸਰਵੇ ਮਗਰੋਂ ਤੇਜ਼ ਹੋਈ। ਕਾਂਗਰਸ ਨੇ ਤਾਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਹੀ ਜਾਤੀ ਜਨਗਣਨਾ ਨੂੰ ਸ਼ਾਮਲ ਕਰ ਲਿਆ। ਇਸ ਮੁੱਦੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਵੱਡੀ ਗੱਲ ਕਹਿ ਕੇ ਨਵਾਂ ਮੋੜ ਦੇ ਦਿੱਤਾ। ਆਪਣੇ ਭਾਸ਼ਣ ‘ਚ ਨਰਿੰਦਰ ਮੋਦੀ ਨੇ ਦੇਸ਼ ਦੀ ਸਭ ਤੋਂ ਵੱਡੀ ਜਾਤੀ ਦਾ ਐਲਾਨ ਕਰ ਦਿੱਤਾ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ।

ਜਾਣੋ ਮੋਦੀ ਨੇ ਆਪਣੇ ਭਾਸ਼ਣ ‘ਚ ਕੀ ਕਿਹਾ 

ਮੱਧ ਪ੍ਰਦੇਸ਼ ਵਿਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਸਭ ਤੋਂ ਵੱਡੀ ਜਾਤ ਗਰੀਬਾਂ ਦੀ ਹੈ। ਪ੍ਰਧਾਨ ਮੰਤਰੀ ਖੰਡਵਾ ਜ਼ਿਲੇ ‘ਚ ਰੈਲੀ ਨੂੰ ਸੰਬੋਧਨ ਕਰ ਰਹੇ ਸੀ। ਉਹਨਾਂ ਕਿਹਾ ਕਿ ਮੇਰੇ ਲਈ ਇਸ ਦੇਸ਼ ‘ਚ ਗਰੀਬ ਸਭ ਤੋਂ ਵੱਡੀ ਜਾਤ ਹੈ। ਗਰੀਬਾਂ ਦੀ ਭਲਾਈ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਭਾਜਪਾ ਸਰਕਾਰ ਦੇ ਯਤਨਾਂ ਸਦਕਾ 5 ਸਾਲਾਂ ‘ਚ 13 ਕਰੋੜ ਲੋਕ ਗਰੀਬੀ ਤੋਂ ਬਾਹਰ ਨਿਕਲੇ। ਜਦੋਂ 13 ਕਰੋੜ ਲੋਕ ਗਰੀਬੀ ਤੋਂ ਬਾਹਰ ਆ ਸਕਦੇ ਹਨ ਤਾਂ ਪੂਰੇ ਦੇਸ਼ ਦੇ ਗਰੀਬ ਲੋਕ ਇਸ ਤੋਂ ਬਾਹਰ ਆ ਸਕਦੇ ਹਨ। ਅਸੀਂ ਇਸ ਦਿਸ਼ਾ ‘ਚ ਅੱਗੇ ਵਧ ਰਹੇ ਹਾਂ।


ਕਾਂਗਰਸ ਨੂੰ ਲਾਏ ਰਗੜੇ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਂਦੇਵ ਐਪ ‘ਤੇ ਈਡੀ ਦੀ ਜਾਂਚ ਦਾ ਜ਼ਿਕਰ ਕਰਦੇ ਹੋਏ ਕਾਂਗਰਸ ਨੂੰ ਰਗੜੇ ਲਾਏ। ਉਹਨਾਂ ਕਿਹਾ ਕਿ ਕਾਂਗਰਸੀ ਆਗੂ ਦੇਸ਼ ਨੂੰ ਲੁੱਟਣ ‘ਚ ਲੱਗੇ ਹੋਏ ਹਨ। ਆਪਣੇ ਸੰਕਲਪ ਨੂੰ ਪੂਰਾ ਕਰਨ ਦਾ ਭਰੋਸਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਬ ਨੇ ਮੈਨੂੰ ਜੋ ਤਾਕਤ ਦਿੱਤੀ ਹੈ,  ਜੋ ਸਮਾਂ ਦਿੱਤਾ ਹੈ, ਮੈਂ ਹਰ ਪਲ ਆਪਣੇ ਸੁਪਨੇ ਨੂੰ ਸੱਚ ਕਰਨ ‘ਚ ਲੱਗਿਆ ਰਹਿੰਦਾ ਹਾਂ।