Gyanvapi ਦੇ ਵਿਆਸ ਬੇਸਮੈਂਟ 'ਚ ਹੋਈ ਪੂਜਾ, ਪਹਿਲੀ ਵਾਰ ਸਾਮਣੇ ਆਈ ਵੀਡੀਓ...

Puja In Gyanvapi Vyas Tehkhana: ਅਦਾਲਤ ਦੇ ਹੁਕਮਾਂ ਤੋਂ ਬਾਅਦ ਲਗਭਗ 31 ਸਾਲ ਬਾਅਦ ਗਿਆਨਵਾਪੀ ਦੇ ਵਿਆਸ ਬੇਸਮੈਂਟ 'ਚ ਹੋਈ ਪੂਜਾ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਕਰੀਬ 2 ਵਜੇ ਤੱਕ ਵਿਆਸ ਜੀ ਦੀ ਬੇਸਮੈਂਟ ਵਿੱਚ ਪੂਜਾ ਅਰਚਨਾ ਕੀਤੀ ਗਈ।

Share:

ਹਾਈਲਾਈਟਸ

  • ਵਿਆਸ ਜੀ ਦੀ ਬੇਸਮੈਂਟ 'ਚ ਤੜਕੇ 2 ਵਜੇ ਤੱਕ ਪੂਜਾ ਅਰਚਨਾ ਕੀਤੀ ਗਈ
  • ਪੂਜਾ ਅਰਚਨਾ ਤੋਂ ਪਹਿਲਾਂ ਪੰਚਗਵਯ ਨਾਲ ਤਹਿਖਾਨੇ ਨੂੰ ਸ਼ੁੱਧ ਕੀਤਾ ਗਿਆ

Puja In Gyanvapi Vyas Tehkhana: ਵਾਰਾਣਸੀ ਸਥਿਤ ਗਿਆਨਵਾਪੀ ਦੇ ਵਿਆਸ ਤਹਿਖਾਨੇ (ਬੇਸਮੈਂਟ) ਵਿੱਚ ਕਰੀਬ 31 ਸਾਲਾਂ ਮਗਰੋਂ ਪੂਜਾ ਕੀਤੀ ਗਈ। ਵਾਰਾਣਸੀ ਜ਼ਿਲ੍ਹਾ ਅਦਾਲਤ ਦੇ ਹੁਕਮਾਂ ਤੋਂ ਬਾਅਦ ਪ੍ਰਸ਼ਾਸਨ ਨੇ 7 ਦਿਨਾਂ 'ਚ ਪੂਜਾ ਦੇ ਸਾਰੇ ਪ੍ਰਬੰਧ ਕਰ ਲਏ ਅਤੇ ਫਿਰ ਰਾਤ ਨੂੰ ਕਰੀਬ 12.30 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਵਿਆਸ ਜੀ ਦੀ ਬੇਸਮੈਂਟ 'ਚ ਤੜਕੇ 2 ਵਜੇ ਤੱਕ ਪੂਜਾ ਅਰਚਨਾ ਕੀਤੀ ਗਈ |  ਬੇਸਮੈਂਟ 'ਚ ਪੂਜਾ ਕਰਨ ਦਾ ਵੀਡੀਓ ਵੀ ਸਾਹਮਣੇ ਆਇਆ ਹੈ। 

 ਕਿਵੇਂ ਹੋਈ ਪਹਿਲੀ ਵਾਰ ਪੂਜਾ ?

ਰਾਤ ਕਰੀਬ 12 ਵਜੇ ਪੂਜਾ ਅਰਚਨਾ ਤੋਂ ਪਹਿਲਾਂ ਪੰਚਗਵਯ ਨਾਲ ਤਹਿਖਾਨੇ ਨੂੰ ਸ਼ੁੱਧ ਕੀਤਾ ਗਿਆ ਅਤੇ ਫਿਰ ਸ਼ੋਡਸ਼ੋਪਚਾਰ ਪੂਜਾ ਕੀਤੀ ਗਈ। ਇਸਤੋਂ ਬਾਅਦ ਮੂਰਤੀਆਂ ਨੂੰ ਗੰਗਾ ਜਲ ਅਤੇ ਪੰਚਗਵਯ ਨਾਲ ਇਸ਼ਨਾਨ ਕਰਵਾਇਆ ਗਿਆ ਅਤੇ ਫਿਰ ਕਰੀਬ ਅੱਧਾ ਘੰਟਾ ਮਹਾਂਗਣਪਤੀ ਦਾ ਆਰਾਧਨ ਕੀਤਾ ਗਿਆ।

 



'1993 'ਚ ਵਿਆਸ ਜੀ ਦੀ ਬੇਸਮੈਂਟ 'ਚ ਹੁੰਦੀ ਸੀ ਪੂਜਾ' 

ਗਿਆਨਵਾਪੀ ਮਾਮਲੇ 'ਚ ਹਿੰਦੂ ਪੱਖ ਦੇ ਵਕੀਲ ਸੁਧੀਰ ਤ੍ਰਿਪਾਠੀ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ 1993 'ਚ ਗਿਆਨਵਾਪੀ 'ਚ ਵਿਆਸ ਜੀ ਦੀ ਬੇਸਮੈਂਟ 'ਚ ਪੂਜਾ ਹੁੰਦੀ ਸੀ। ਪਰ ਬਾਅਦ ਵਿੱਚ ਮੁਲਾਇਮ ਸਿੰਘ ਯਾਦਵ ਸਰਕਾਰ ਨੇ ਬਿਨਾਂ ਕਿਸੇ ਸਮਰੱਥ ਅਦਾਲਤ ਦੇ ਹੁਕਮਾਂ ਦੇ ਇਸਨੂੰ ਲੋਹੇ ਦੀ ਪੱਟੀ ਨਾਲ ਘੇਰਾ ਪਾ ਕੇ ਪੂਜਾ ਰੋਕ ਦਿੱਤੀ ਸੀ। ਇੱਕ ਕੇਸ ਦਾਇਰ ਕੀਤਾ ਗਿਆ ਸੀ ਜਿਸ ਵਿੱਚ ਦੋ ਰਾਹਤਾਂ ਦੀ ਮੰਗ ਕੀਤੀ ਗਈ ਸੀ। ਪਹਿਲੀ ਰਾਹਤ ਮੰਗੀ ਗਈ ਸੀ ਕਿ ਵਿਆਸ ਜੀ ਦੇ ਤਹਿਖਾਨੇ ਦੇ ਦਰਵਾਜ਼ੇ ਅਤੇ ਖਿੜਕੀਆਂ ਟੁੱਟੀਆਂ ਹੋਈਆਂ ਹਨ ਅਤੇ ਇਸ 'ਤੇ ਕਬਜ਼ੇ ਨੂੰ ਰੋਕਿਆ ਜਾਵੇ। ਜ਼ਿਲ੍ਹਾ ਅਧਿਕਾਰੀ ਨੂੰ ਰਿਸੀਵਰ ਨਿਯੁਕਤ ਕੀਤਾ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਹੁਣ ਬੇਸਮੈਂਟ ਵਿੱਚ ਫਿਰ ਤੋਂ ਪੂਜਾ ਸ਼ੁਰੂ ਹੋ ਗਈ ਹੈ। ਬੈਰੀਕੇਡਿੰਗ ਖੁੱਲ੍ਹਦੇ ਹੀ ਵੱਡੀ ਗਿਣਤੀ 'ਚ ਸ਼ਰਧਾਲੂ ਉੱਥੇ ਪਹੁੰਚ ਗਏ।

ਇਹ ਵੀ ਪੜ੍ਹੋ