ਈਮੇਲ ਦੇ ਜ਼ਰੀਏ ਮਿਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਟੇਡੀਅਮ ਨੂੰ ਉਡਾਉਣ ਦੀ ਧਮਕੀ 

ਮੁੰਬਈ ਪੁਲਿਸ ਨੂੰ ਵੀਰਵਾਰ ਰਾਤ ਨੂੰ ਇੱਕ ਦਹਿਸ਼ਤ ਭਰਿਆ ਈਮੇਲ ਮਿਲਿਆ। ਜਿਸ ਵਿੱਚ ਭੇਜਣ ਵਾਲੇ ਨੇ ਪ੍ਰਧਾਨ ਮੰਤਰੀ ਅਤੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਨੂੰ ਉਡਾਉਣ ਦੀ ਧਮਕੀ ਦਿੱਤੀ। ਜਿੱਥੇ ਆਉਣ ਵਾਲੇ ਦਿਨਾਂ ਵਿੱਚ ਕਈ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਮੈਚ ਹੋਣ ਵਾਲੇ ਹਨ। ਭਾਰਤ ਸਰਕਾਰ ਨੂੰ 500 ਕਰੋੜ ਰੁਪਏ ਅਤੇ  ਦਾ ਭੁਗਤਾਨ ਕਰਨ ਅਤੇ […]

Share:

ਮੁੰਬਈ ਪੁਲਿਸ ਨੂੰ ਵੀਰਵਾਰ ਰਾਤ ਨੂੰ ਇੱਕ ਦਹਿਸ਼ਤ ਭਰਿਆ ਈਮੇਲ ਮਿਲਿਆ। ਜਿਸ ਵਿੱਚ ਭੇਜਣ ਵਾਲੇ ਨੇ ਪ੍ਰਧਾਨ ਮੰਤਰੀ ਅਤੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਨੂੰ ਉਡਾਉਣ ਦੀ ਧਮਕੀ ਦਿੱਤੀ। ਜਿੱਥੇ ਆਉਣ ਵਾਲੇ ਦਿਨਾਂ ਵਿੱਚ ਕਈ ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਮੈਚ ਹੋਣ ਵਾਲੇ ਹਨ। ਭਾਰਤ ਸਰਕਾਰ ਨੂੰ 500 ਕਰੋੜ ਰੁਪਏ ਅਤੇ  ਦਾ ਭੁਗਤਾਨ ਕਰਨ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਰਿਹਾਅ ਕਰਨ ਲਈ ਕਿਹਾ ਗਿਆ ਹੈ। ਈਮੇਲ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਅੱਤਵਾਦੀ ਸਮੂਹ ਨੇ ਹਮਲਿਆਂ ਨੂੰ ਅੰਜਾਮ ਦੇਣ ਲਈ ਪਹਿਲਾਂ ਹੀ ਲੋਕਾਂ ਨੂੰ ਤਾਇਨਾਤ ਕੀਤਾ ਹੈ। ਫਿਲਹਾਲ ਬਿਸ਼ਨੋਈ ਦਿੱਲੀ ਦੀ ਮੰਡੋਲੀ ਜੇਲ ਵਿੱਚ ਬੰਦ ਹੈ। ਪੁਲਿਸ ਦੇ ਅਨੁਸਾਰ ਧਮਕੀ ਪੱਤਰ ਸ਼ੁਰੂ ਵਿੱਚ ਰਾਸ਼ਟਰੀ ਜਾਂਚ ਏਜੰਸੀ ਐਨਆਈਏ ਨੂੰ ਭੇਜਿਆ ਗਿਆ ਸੀ। ਜੋ ਜ਼ਾਹਰ ਤੌਰ ਤੇ ਯੂਰਪ ਤੋਂ ਭੇਜਿਆ ਗਿਆ ਸੀ। ਏਜੰਸੀ ਨੇ ਮੁੰਬਈ ਪੁਲਿਸ ਨੂੰ ਇਸ ਬਾਰੇ ਸੁਚੇਤ ਕੀਤਾ ਸੀ। ਉਹਨਾਂ ਦੱਸਿਆ ਕਿ ਸਾਨੂੰ ਐਨਆਈਏ ਤੋਂ ਈਮੇਲ ਮਿਲੀ ਹੈ, ਜਿਸ ਤੋਂ ਬਾਅਦ ਸਬੰਧਤ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਹੈ। ਸਾਨੂੰ ਉਹ ਈਮੇਲ ਆਈਡੀ ਵੀ ਮਿਲੀ ਹੈ ਜਿਸ ਤੋਂ ਐਨਆਈਏ ਨੂੰ ਈਮੇਲ ਮਿਲੀ ਸੀ ਅਤੇ ਅਸੀਂ ਉਸ ਨੂੰ ਵੀ ਟਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਹਿਲੀ ਨਜ਼ਰ ਵਿੱਚ ਅਜਿਹਾ ਲੱਗਦਾ ਹੈ ਕਿ ਮੇਲ ਯੂਰਪ ਤੋਂ ਆਈ ਹੈ। 

ਇੱਕ ਪੁਲਿਸ ਅਧਿਕਾਰੀ ਨੇ ਕਿਹਾ ਇਹ ਸੰਦੇਸ਼ ਇੱਕ ਫੇਕ ਵੀ ਸਕਦਾ ਹੈ। ਜਾਂ ਕਿਸੇ ਬਾਹਰਲੇ ਦੇਸ਼ ਵਿੱਚ ਬੈਠੇ ਕਿਸੇ ਦੁਆਰਾ ਕੀਤੀ ਗਈ ਸ਼ਰਾਰਤ ਕੀਤੀ ਹੋ ਸਕਦੀ ਹੈ।  ਉਹਨਾਂ ਦੱਸਿਆ ਕਿ ਈਮੇਲ ਵਿੱਚ ਲਿੱਖਿਆ ਹੈ ਕਿ ਜੇਕਰ ਸਰਕਾਰ ਸਾਨੂੰ 500 ਕਰੋੜ ਰੁਪਏ ਦਾ ਭੁਗਤਾਨ ਕਰਨ ਅਤੇ ਲਾਰੈਂਸ ਬਿਸ਼ਨੋਈ ਨੂੰ ਰਿਹਾਅ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਅਸੀਂ ਨਰਿੰਦਰ ਮੋਦੀ ਅਤੇ ਨਰਿੰਦਰ ਮੋਦੀ ਸਟੇਡੀਅਮ ਨੂੰ ਵੀ ਉਡਾ ਦੇਵਾਂਗੇ। ਇਸ ਈਮੇਲ ਨੂੰ ਲੈਕੇ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਅਲਾਵਾ ਦੂਜੇ ਪਾਸੇ ਅਹਿਮਦਾਬਾਦ ਸਥਿਤ ਸਟੇਡੀਅਮ ਦੀ ਸੁਰੱਖਿਆ ਨੂੰ ਪੁੱਖਤਾ ਕਰਨ ਲਈ ਵੀ ਠੋਸ ਕਦਮ ਚੱਕੇ ਜਾ ਰਹੇ ਹਨ। ਪੁਲਿਸ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਹੈ ਕਿ ਫਿਲਹਾਲ ਸਥਿਤੀ ਕੰਟਰੋਲ ਵਿੱਚ ਹੈ। ਹਰ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਸਾਰੇ ਇੰਤਜਾਮ ਕੀਤੇ ਜਾ ਰਹੇ ਹਨ। ਵਿਸ਼ਵ ਕੱਪ ਸ਼ੁਰੂ ਹੋ ਚੁੱਕਿਆ ਹੈ। ਜਿਸ ਨੂੰ ਲੈਕੇ ਪ੍ਰਸ਼ੰਸਕਾ ਵਿੱਚ ਖਾਸਾ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ।  ਵਿਸ਼ਵ ਕੱਪ ਮੈਚਾਂ ਦੌਰਾਨ ਹਮਲੇ ਦੀ ਧਮਕੀ ਦੇਣ ਵਾਲੇ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਤੇ ਪਹਿਲਾਂ ਹੀ ਕੇਸ ਦਰਜ ਹੈ। ਉਸ ਨੇ ਤਿੰਨ ਹਫ਼ਤੇ ਪਹਿਲਾਂ ਸ਼ਹੀਦ ਨਿੱਜਰ ਦੇ ਕਤਲ ਦਾ ਬਦਲਾ ਲੈਣ ਦੀ ਧਮਕੀ ਵੀ ਦਿੱਤੀ ਸੀ।