ਪ੍ਰਦਰਸ਼ਨ ਕਰ ਰਹੀ Student ਨੂੰ ਪੁਲਿਸ ਨੇ ਵਾਲਾਂ ਤੋਂ ਖਿੱਚਿਆ, Video ਵਾਇਰਲ...

ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਮੈਂਬਰ ਨਵੀਂ ਹਾਈਕੋਰਟ ਦੇ ਨਿਰਮਾਣ ਲਈ ਪ੍ਰੋਫੈਸਰ ਜੈਸ਼ੰਕਰ ਐਗਰੀਕਲਚਰਲ ਯੂਨੀਵਰਸਿਟੀ ਦੀ ਜ਼ਮੀਨ ਅਲਾਟ ਕਰਨ ਦੇ ਸੂਬਾ ਸਰਕਾਰ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ।

Share:

ਹਾਈਲਾਈਟਸ

  • ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਨਵੀਂ ਇਮਾਰਤ ਬਣ ਜਾਵੇਗੀ ਤਾਂ ਵੱਡੀ ਗਿਣਤੀ ਵਿੱਚ ਦਰੱਖਤ ਕੱਟੇ ਜਾਣਗੇ

Telangana News: ਤੇਲੰਗਾਨਾ ਦੀਆਂ ਦੋ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਪ੍ਰਦਰਸ਼ਨ ਕਰ ਰਹੀ ਵਿਦਿਆਰਥਣ ਨੂੰ ਵਾਲਾਂ ਤੋਂ ਖਿੱਚਣ ਦੀ ਵੀਡਿਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਕਰਮਚਾਰੀ ਸਕੂਟਰ 'ਤੇ ਇਕ ਲੜਕੀ ਦਾ ਪਿੱਛਾ ਕਰ ਰਹੇ ਹਨ। ਉਹ ਦੌੜਦੀ ਦਿਖਾਈ ਦਿੰਦੀ ਹੈ ਅਤੇ ਸਕੂਟਰ 'ਤੇ ਪਿੱਛੇ ਬੈਠੀ ਪੁਲਿਸ ਮੁਲਾਜ਼ਮ ਉਸ ਦੇ ਵਾਲਾਂ ਨੂੰ ਫੜ ਲੈਂਦੀ ਹੈ, ਜਿਸਦੇ ਕਾਰਨ ਉਹ ਸੜਕ 'ਤੇ ਡਿੱਗ ਜਾਂਦੀ ਹੈ। ਪਤਾ ਲੱਗਾ ਹੈ ਕਿ ਵਿਦਿਆਰਥੀ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜੇ ਸੰਗਠਨ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (All India Student Council) ਦੀ ਮੈਂਬਰ ਹੈ। ਸੰਗਠਨ ਦੇ ਮੈਂਬਰ ਨਵੀਂ ਹਾਈਕੋਰਟ ਦੇ ਨਿਰਮਾਣ ਲਈ ਪ੍ਰੋਫੈਸਰ ਜੈਸ਼ੰਕਰ ਐਗਰੀਕਲਚਰਲ ਯੂਨੀਵਰਸਿਟੀ ਦੀ ਜ਼ਮੀਨ ਅਲਾਟ ਕਰਨ ਦੇ ਸੂਬਾ ਸਰਕਾਰ ਦੇ ਫੈਸਲੇ ਦਾ ਵਿਰੋਧ ਕਰ ਰਹੇ ਹਨ। ਵਿਦਿਆਰਥੀ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਪ੍ਰਦਰਸ਼ਨ ਕਰ ਰਹੇ ਹਨ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਦੋਂ ਨਵੀਂ ਇਮਾਰਤ ਬਣ ਜਾਵੇਗੀ ਤਾਂ ਵੱਡੀ ਗਿਣਤੀ ਵਿੱਚ ਦਰੱਖਤ ਕੱਟੇ ਜਾਣਗੇ। ਉਨ੍ਹਾਂ ਮੰਗ ਕੀਤੀ ਹੈ ਕਿ ਬੰਜਰ ਜ਼ਮੀਨ ਵਿੱਚ ਅਦਾਲਤ ਦਾ ਨਿਰਮਾਣ ਕਰਵਾਇਆ ਜਾਵੇ।

ਘਟਨਾ ਨੂੰ ਦੱਸਿਆ ਨਿੰਦਾਯੋਗ

ਤੇਲੰਗਾਨਾ ਦੀ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ ਦੀ ਨੇਤਾ ਕਵਿਤਾ ਨੇ ਟਵਿੱਟਰ 'ਤੇ ਇਕ ਪੋਸਟ 'ਚ ਕਿਹਾ, ''ਤੇਲੰਗਾਨਾ ਪੁਲਿਸ (Telangana Police) ਨਾਲ ਜੁੜੀ ਤਾਜ਼ਾ ਘਟਨਾ ਬੇਹੱਦ ਚਿੰਤਾਜਨਕ ਅਤੇ ਪੂਰੀ ਤਰ੍ਹਾਂ ਨਾਲ ਅਸਵੀਕਾਰਨਯੋਗ ਹੈ। ਕਵਿਤਾ ਨੇ ਲਿਖਿਆ, "ਸ਼ਾਂਤਮਈ ਪ੍ਰਦਰਸ਼ਨ ਕਰ ਰਹੀ ਵਿਦਿਆਰਥਣ ਨੂੰ ਘਸੀਟਣਾ ਅਤੇ ਉਸ ਨਾਲ ਛੇੜਛਾੜ ਕਰਨਾ ਪੁਲਿਸ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਤੇਲੰਗਾਨਾ ਪੁਲਿਸ ਨੂੰ ਬਿਨਾਂ ਸ਼ਰਤ ਮੁਆਫੀ ਮੰਗਣੀ ਚਾਹੀਦੀ ਹੈ।" ਉਸਨੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਅਪੀਲ ਕੀਤੀ ਕਿ "ਸ਼ਾਮਲ ਵਿਅਕਤੀਆਂ ਵਿਰੁੱਧ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ।" 

ਇਹ ਵੀ ਪੜ੍ਹੋ