ਮਨੀਪੁਰ ਤੇ ਪ੍ਰਧਾਨ ਮੰਤਰੀ ਮੋਦੀ ਦੀ ਚੁੱਪੀ ਲਗਾਤਾਰ ਜਾਰੀ

ਕਾਂਗਰਸ ਨੇ ਵੀਰਵਾਰ ਨੂੰ ਮਨੀਪੁਰ ਹਿੰਸਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਚੁੱਪ’ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਨ੍ਹਾਂ ਦਾ ਵਿਵਹਾਰ ਹੈਰਾਨ ਕਰਨ ਵਾਲਾ ਅਤੇ ਅਜੀਬ ਹੈ ਕਿਉਂਕਿ ਉਨ੍ਹਾਂ ਨੇ ਨਾ ਤਾਂ ਸ਼ਾਂਤੀ ਦੀ ਅਪੀਲ ਜਾਰੀ ਕੀਤੀ ਹੈ ਅਤੇ ਨਾ ਹੀ ਦਰਦ ਦਾ ਪ੍ਰਗਟਾਵਾ ਕੀਤਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਇੱਕ ਮਨੀਪੁਰ […]

Share:

ਕਾਂਗਰਸ ਨੇ ਵੀਰਵਾਰ ਨੂੰ ਮਨੀਪੁਰ ਹਿੰਸਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਚੁੱਪ’ ‘ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਨ੍ਹਾਂ ਦਾ ਵਿਵਹਾਰ ਹੈਰਾਨ ਕਰਨ ਵਾਲਾ ਅਤੇ ਅਜੀਬ ਹੈ ਕਿਉਂਕਿ ਉਨ੍ਹਾਂ ਨੇ ਨਾ ਤਾਂ ਸ਼ਾਂਤੀ ਦੀ ਅਪੀਲ ਜਾਰੀ ਕੀਤੀ ਹੈ ਅਤੇ ਨਾ ਹੀ ਦਰਦ ਦਾ ਪ੍ਰਗਟਾਵਾ ਕੀਤਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਇੱਕ ਮਨੀਪੁਰ ਨਿਵਾਸੀ ਨਾਲ ਆਪਣੀ ਮੁਲਾਕਾਤ ਦਾ ਇੱਕ ਵੀਡੀਓ ਸਾਂਝਾ ਕੀਤਾ ਜਿਸ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਸੀ । ਰਾਹੁਲ ਨੇ ਲਿੱਖਿਆ ” ਨਫ਼ਰਤ ਛੱਡੋ, ਮਨੀਪੁਰ ਨੂੰ ਇੱਕ ਕਰੋ ” । ਕਾਂਗਰਸ ਦੇ ਜਨਰਲ ਸਕੱਤਰ, ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 66 ਦਿਨਾਂ ਬਾਅਦ ਵੀ ਮਣੀਪੁਰ ਹਿੰਸਾ ਤੇ ਇਕ ਵੀ ਸ਼ਬਦ ਨਹੀਂ ਕਿਹਾ ਹੈ।

ਗਾਂਧੀ ਨੇ ਹਿੰਦੀ ਵਿੱਚ ਇੱਕ ਟਵੀਟ ਵਿੱਚ ਕਿਹਾ, “ਮੈਂ ਨਫ਼ਰਤ ਕਾਰਨ ਆਪਣੇ ਪਿਆਰੇ ਨੂੰ ਗੁਆਉਣ ਦੇ ਦਰਦ ਨੂੰ ਜਾਣਦਾ ਹਾਂ। ਜਿੱਥੇ ਹਿੰਸਾ ਹੁੰਦੀ ਹੈ, ਉਹ ਸਮਾਜ ਜਾਂ ਦੇਸ਼ ਕਦੇ ਵੀ ਤਰੱਕੀ ਨਹੀਂ ਕਰ ਸਕਦਾ। ਨਫ਼ਰਤ ਛੱਡੋ, ਮਨੀਪੁਰ ਨੂੰ ਇੱਕਜੁੱਟ ਕਰੋ “। ਕਾਂਗਰਸ ਦੇ ਜਨਰਲ ਸਕੱਤਰ, ਸੰਚਾਰ, ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 66 ਦਿਨਾਂ ਬਾਅਦ ਵੀ ਮਣੀਪੁਰ ਹਿੰਸਾ ਤੇ ਇਕ ਵੀ ਸ਼ਬਦ ਨਹੀਂ ਕਿਹਾ ਹੈ। ਪ੍ਰਧਾਨ ਮੰਤਰੀ ਕੱਲ੍ਹ ਛੱਤੀਸਗੜ੍ਹ ਅਤੇ ਯੂਪੀ ਦਾ ਦੌਰਾ ਕਰ ਰਹੇ ਹਨ। ਇੱਕ ਦਿਨ ਬਾਅਦ ਉਹ ਤੇਲੰਗਾਨਾ ਅਤੇ ਰਾਜਸਥਾਨ ਵਿੱਚ ਹੋਣਗੇ। ਰਮੇਸ਼ ਨੇ ਟਵਿੱਟਰ ਤੇ ਟਵੀਟ ਕਰਕੇ ਕਿਹਾ ਕਿ ” ਹੋਰ ਫੋਟੋਆਂ, ਹੋਰ ਤੋੜ-ਮਰੋੜ ਕੇ ਤੱਥ, ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਣ ਲਈ ਹੋਰ ਬੇਇੱਜ਼ਤੀ । ਹੋਰ ਸਵੈ-ਵਡਿਆਈ। ਪਰ ਇੱਕ ਸ਼ਬਦ ਵੀ ਮਣੀਪੁਰ ਤੇ ਨਹੀਂ ਬੋਲਿਆ । 66 ਦਿਨਾਂ ਬਾਅਦ ਵੀ ਮਣੀਪੁਰ ਤੇ ਓਹ ਚੁੱਪ ਹਨ। ਉਨਾਂ ਨੇ ਦਰਦ, ਸੋਗ ਅਤੇ ਪੀੜਾ ਦਾ ਕੋਈ ਪ੍ਰਗਟਾਵਾ ਨਹੀਂ ਕੀਤਾ । ਸ਼ਾਂਤੀ, ਸਦਭਾਵਨਾ ਅਤੇ ਮੇਲ-ਮਿਲਾਪ ਦੀ ਕੋਈ ਅਪੀਲ ਨਹੀਂ। ਮਨੀਪੁਰ ਤੇ ਮੋਦੀ ਦਾ ਵਿਵਹਾਰ ਹੈਰਾਨ ਕਰਨ ਵਾਲਾ ਹੈ “। ਮਨੀਪੁਰ ਵਿੱਚ 3 ਮਈ ਤੋਂ ਨਸਲੀ ਹਿੰਸਾ ਵਿੱਚ ਕਰੀਬ 120 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 3000 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਮਨੀਪੁਰ ਕਾਂਗਰਸ ਦੇ ਬੁਲਾਰੇ ਨਿੰਗੋਂਬਮ ਬੁਪੇਂਡਾ ਮੇਈਤੀ ਨੇ ਵੀ ਟਵੀਟ ਕੀਤਾ। ਉਨਾਂ ਨੇ ਕਿਹਾ ”ਰਾਹੁਲ ਗਾਂਧੀ ਜੀ, ਜੋ ਨਾ ਤਾਂ ਪ੍ਰਧਾਨ ਮੰਤਰੀ ਹਨ ਅਤੇ ਨਾ ਹੀ ਸੰਸਦ ਮੈਂਬਰ, ਮਨੀਪੁਰ ਚ ਸਾਨੂੰ ਮਿਲਣ ਆਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਮਨੀਪੁਰ ਵਿੱਚ ਸਾਨੂੰ ਮਿਲਣ ਤੋਂ ਕੀ ਰੋਕ ਰਿਹਾ ਹੈ, ਰਾਜ ਵਿੱਚ 2 ਮਹੀਨਿਆਂ ਦੀ ਲਗਾਤਾਰ ਗੜਬੜ ਦੇ ਬਾਅਦ ਵੀ ਓਹ ਨਹੀਂ ਆਏ “। ਕਾਂਗਰਸ ਇਸ ਮੁੱਦੇ ਤੇ ਪ੍ਰਧਾਨ ਮੰਤਰੀ ਦੀ ਚੁੱਪ ਤੇ ਸਵਾਲ ਉਠਾ ਰਹੀ ਹੈ ਅਤੇ ਦੋਸ਼ ਲਾਇਆ ਹੈ ਕਿ ਇਹ ਭਾਜਪਾ ਦੀ ਨਫ਼ਰਤ ਦੀ ਰਾਜਨੀਤੀ ਹੈ ਜੋ ਮਨੀਪੁਰ ਵਿਚ ਹਿੰਸਾ ਲਈ ਜ਼ਿੰਮੇਵਾਰ ਹੈ।