ਪੀਐਮ ਮੋਦੀ ਨੇ ਗਣੇਸ਼ ਚਤੁਰਥੀ ਤੇ ਲੋਕਾਂ ਲਈ ਸਫਲਤਾ ਦੀ ਕਾਮਨਾ ਕੀਤੀ

ਦੇਸ਼ ਦੇ ਲਗਭਰ ਹਰ ਕੋਨੇ ਅਤੇ ਹਰ ਪਾਸੇ ਵਿੱਚ ਗਣੇਸ਼ ਚਤੁਰਥੀ ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਹਰ ਕਿਸੇ ਦੇ ਚੇਹਰੇ ਉੱਤੇ ਇਸ ਤਿਉਹਾਰ ਨੂੰ ਲੈਕੇ ਵੱਖਰਾ ਹੀ ਉੱਤਸਾਹ ਦਿੱਖਾਈ ਦੇ ਰਿਹਾ ਹੈ। ਬੱਚਿਆਂ ਤੋਂ ਲੈ ਕੇ ਵੱਡਿਆ ਵਿੱਚ ਬਰਾਬਰ ਦੀ ਖੁਸ਼ੀ ਜਾਹਿਰ ਹੋ ਰਹੀ ਹੈ। ਮੰਗਲਵਾਰ ਤੋਂ ਸ਼ੁਰੂ ਹੋਏ ਇਸ ਉਤਸਵ ਨੂੰ ਲੈਕੇ […]

Share:

ਦੇਸ਼ ਦੇ ਲਗਭਰ ਹਰ ਕੋਨੇ ਅਤੇ ਹਰ ਪਾਸੇ ਵਿੱਚ ਗਣੇਸ਼ ਚਤੁਰਥੀ ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਹਰ ਕਿਸੇ ਦੇ ਚੇਹਰੇ ਉੱਤੇ ਇਸ ਤਿਉਹਾਰ ਨੂੰ ਲੈਕੇ ਵੱਖਰਾ ਹੀ ਉੱਤਸਾਹ ਦਿੱਖਾਈ ਦੇ ਰਿਹਾ ਹੈ। ਬੱਚਿਆਂ ਤੋਂ ਲੈ ਕੇ ਵੱਡਿਆ ਵਿੱਚ ਬਰਾਬਰ ਦੀ ਖੁਸ਼ੀ ਜਾਹਿਰ ਹੋ ਰਹੀ ਹੈ। ਮੰਗਲਵਾਰ ਤੋਂ ਸ਼ੁਰੂ ਹੋਏ ਇਸ ਉਤਸਵ ਨੂੰ ਲੈਕੇ ਮਹਾਰਾਸ਼ਟ ਵਿੱਚ ਵੱਖਰਾ ਹੀ ਮੇਲਾ ਵੇਖਣ ਨੂੰ ਮਿਲਦਾ ਹੈ। ਇਸ ਉਤਸਵ ਨੂੰ ਬੁੱਧ ਦੇ ਦੇਵਤਾ ਦੇ ਜਨਮ ਦੀ ਨਿਸ਼ਾਨਦੇਹੀ ਕਰਨ ਲਈ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ। ਇਹੀ ਨਹੀਂ ਕੋਈ ਵੀ ਨਵੀਂ ਸ਼ੁਰੂਆਤ ਕਰਨ ਤੋਂ ਪਹਿਲਾਂ ਗਣੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ। ਇਹ ਉਤਸਵ ਇਸੀ ਪੂਜਾ ਦੀ ਮਹੱਤਤਾ ਨੂੰ ਦਰਸ਼ਾਉਣ ਅਤੇ ਵਧੀਆ ਢੰਗ ਨਾਲ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਮਦਦ ਕਰਦਾ ਹੈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਗਣੇਸ਼ ਚਤੁਰਥੀ ਦੇ ਮੌਕੇ ਉੱਤੇ ਲੋਕਾਂ ਨੂੰ ਵਧਾਈ ਦਿੱਤੀ। ਉਹਨਾਂ ਨੇ ਦੇਸ਼ਵਾਸੀਆਂ ਲਈ ਕਾਮਨਾ ਕੀਤੀ ਕਿ ਇਹ ਤਿਉਹਾਰ ਸਾਰਿਆਂ ਦੇ ਜੀਵਨ ਵਿੱਚ ਚੰਗੀ ਕਿਸਮਤ, ਸਫਲਤਾ ਅਤੇ ਖੁਸ਼ਹਾਲੀ ਲੈ ਕੇ ਆਵੇ। ਗਣੇਸ਼ ਚਤੁਰਥੀ ਨੂੰ ਬੁੱਧ ਦੇ ਦੇਵਤਾ ਦੇ ਜਨਮ ਦੀ ਨਿਸ਼ਾਨਦੇਹੀ ਕਰਨ ਲਈ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ। ਜਿਸਦੀ ਕੋਈ ਵੀ ਨਵੀਂ ਸ਼ੁਰੂਆਤ ਕਰਨ ਤੋਂ ਪਹਿਲਾਂ ਪੂਜਾ ਕੀਤੀ ਜਾਂਦੀ ਹੈ। ਤੁਹਾਡੇ ਘਰ ਵਿੱਚ ਕੋਈ ਖੁਸ਼ੀ ਦਾ ਆਗਮਨ ਹੋਵੇ, ਵਿਆਹ ਦਾ ਮੌਕਾ ਜਾਂ ਨਵੇਂ ਕੰਮ ਦੀ ਸ਼ੁਰੂਆਤ, ਕੋਈ ਵੀ ਕੰਮ ਭਗਵਾਨ ਗਣੇਸ਼ ਜੀ ਦੀ ਪੂਜਾ ਤੋਂ ਬਗੈਰ ਅਧੂਰਾ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਹਰ ਚੰਗੇ ਕੰਮ ਦੀ ਸ਼ੁਰੂਆਤ ਗਣੇਸ਼ ਜੀ ਦੀ ਪੂਜਾ ਨਾਲ ਹੀ ਹੁੰਦੀ ਹੈ।  ਪੀ.ਐਮ. ਮੋਦੀ ਨੇ ਸੋਸ਼ਲ ਮੀਡੀਆ ਦੇ ਪੋਸਟ ਕਰਦੇ ਹੋਏ ਕਿਹਾ ਕਿ ਦੇਸ਼ ਭਰ ਵਿੱਚ ਮੇਰੇ ਪਰਿਵਾਰਕ ਮੈਂਬਰਾਂ ਨੂੰ ਗਣੇਸ਼ ਚਤੁਰਥੀ ਦੀਆਂ ਮੁਬਾਰਕਾਂ। ਵਿਘਨਹਰਤਾ-ਵਿਨਾਇਕ ਦੀ ਪੂਜਾ ਨਾਲ ਜੁੜਿਆ ਇਹ ਪਵਿੱਤਰ ਤਿਉਹਾਰ ਤੁਹਾਡੇ ਸਾਰਿਆਂ ਦੇ ਜੀਵਨ ਵਿੱਚ ਚੰਗੀ ਕਿਸਮਤ, ਸਫਲਤਾ ਅਤੇ ਖੁਸ਼ਹਾਲੀ ਲੈ ਕੇ ਆਵੇ। ਸੋਸ਼ਲ ਮੀਡੀਆ ਪਲੈਟਫਾਰਮ ਐਕਸ ਨੇ ਪੋਸਟ ਕਰਦੇ ਹੋਏ ਪੀ.ਐਮ ਮੋਦੀ ਨੇ ਲਿੱਖਿਆ ਗਣਪਤੀ ਬੱਪਾ ਮੋਰਿਆ। ਇਸ ਪੋਸਟ ਨੂੰ ਪ੍ਰਸ਼ੰਸਕਾ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਬਲਦੇ ਵਿੱਚ ਪ੍ਰਸ਼ੰਸਕ ਵੀ ਆਪਣੀਆਂ ਭਾਵਨਾਵਾਂ ਲਿੱਖ ਕੇ ਵਿਅਕਤ ਕਰ ਰਹੇ ਹਨ। ਹਰ ਕੋਈ ਹਰ ਕਿਸੇ ਨੂੰ ਗਣੇਸ਼ ਉਤਸਵ ਦੀਆਂ ਵਧਾਈਆਂ ਦੇ ਰਿਹਾ ਹੈ। ਸਾਰੇ ਇੱਕ ਦੂਜ਼ੇ ਦੀ ਤਰੱਕੀ, ਵੱਧੀਆ ਜ਼ਿੰਦਗੀ ਅਤੇ ਤੰਦਰੁਸਤੀ ਦੀ ਕਾਮਨਾ ਕਰ ਰਹੇ ਹਨ।