PM Modi: ਪ੍ਰਧਾਨ ਮੰਤਰੀ ਮੋਦੀ ਮਹਾਰਾਸ਼ਟਰ ਵਿੱਚ 500 ਤੋਂ ਵੱਧ ਪੇਂਡੂ ਹੁਨਰ ਵਿਕਾਸ ਕੇਂਦਰਾਂ ਦੀ ਸ਼ੁਰੂਆਤ ਕਰਨਗੇ

PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਮਹਾਰਾਸ਼ਟਰਾ ਵਿੱਚ ਪੇਂਡੂ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ ਕਰਨਗੇ। ਇਹ ਪ੍ਰਕ੍ਰਿਆ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮਹਾਰਾਸ਼ਟਰ (Maharashtra)  ਵਿੱਚ ਭਾਰਤੀ ਜਨਤਾ ਪਾਰਟੀ ਦੇ ਮਰਹੂਮ ਨੇਤਾ ਪ੍ਰਮੋਦ ਮਹਾਜਨ ਦੇ ਨਾਂ ਉੱਤੇ 511 ਪੇਂਡੂ ਹੁਨਰ ਵਿਕਾਸ ਕੇਂਦਰਾਂ ਦੀ ਸ਼ੁਰੂਆਤ ਕਰਨਗੇ। ਇੱਕ ਅਧਿਕਾਰਤ ਬਿਆਨ ਅਨੁਸਾਰ ਇਹ ਕੇਂਦਰ ਮਹਾਰਾਸ਼ਟਰ ਦੇ 34 […]

Share:

PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਮਹਾਰਾਸ਼ਟਰਾ ਵਿੱਚ ਪੇਂਡੂ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ ਕਰਨਗੇ। ਇਹ ਪ੍ਰਕ੍ਰਿਆ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮਹਾਰਾਸ਼ਟਰ (Maharashtra)  ਵਿੱਚ ਭਾਰਤੀ ਜਨਤਾ ਪਾਰਟੀ ਦੇ ਮਰਹੂਮ ਨੇਤਾ ਪ੍ਰਮੋਦ ਮਹਾਜਨ ਦੇ ਨਾਂ ਉੱਤੇ 511 ਪੇਂਡੂ ਹੁਨਰ ਵਿਕਾਸ ਕੇਂਦਰਾਂ ਦੀ ਸ਼ੁਰੂਆਤ ਕਰਨਗੇ। ਇੱਕ ਅਧਿਕਾਰਤ ਬਿਆਨ ਅਨੁਸਾਰ ਇਹ ਕੇਂਦਰ ਮਹਾਰਾਸ਼ਟਰ ਦੇ 34 ਪੇਂਡੂ ਜ਼ਿਲ੍ਹਿਆਂ ਵਿੱਚ ਸਥਾਪਿਤ ਕੀਤੇ ਜਾ ਰਹੇ ਹਨ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਹ ਪੇਂਡੂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵੱਖ-ਵੱਖ ਖੇਤਰਾਂ ਵਿੱਚ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਨਗੇ। ਖਾਸ ਗੱਲ ਇਹ ਹੈ ਕਿ ਇਹ ਕੇਂਦਰ ਹਰ ਵਰਗ ਅਤੇ ਉੱਮਰ ਦੇ ਲੋਕਾਂ ਲਈ ਹੋਣਗੇ। ਜੋ ਆਪਣੇ ਹੁਨਰ ਨੂੰ ਨਿਖਾਰ ਕੇ ਰੋਜ਼ਗਾਰ ਕੇ ਕਈ ਮੌਕੇ ਹਾਸਲ ਕਰ ਸਕਦੇ ਹਨ। ਜਿਸ ਨਾਲ ਉਹਨਾਂ ਦਾ ਭਵਿੱਖ ਬੇਹਤਰ ਬਣੇਗਾ। ਇਹ ਕੇਂਦਰ ਪੇਂਡੂ ਨੌਜਵਾਨਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਹਨ। 

ਵੋਕੇਸ਼ਨਲ ਕੋਰਸਾਂ ਦੀ ਮਿਲੇਗੀ ਸਿਖਲਾਈ

ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਕੇਂਦਰਾਂ ਵਿੱਚ ਵੋਕੇਸ਼ਨਲ ਕੋਰਸਾਂ ਦੀ ਸਿਖਲਾਈ ਦਿੱਤੀ ਜਾਵੇਗੀ। ਹਰੇਕ ਕੇਂਦਰ ਘੱਟੋ-ਘੱਟ ਦੋ ਵੋਕੇਸ਼ਨਲ ਕੋਰਸ ਹੋਣਗੇ। ਜਿਸ ਵਿੱਚ ਲਗਭਗ 100 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ।  ਇਹ ਸਿਖਲਾਈ ਰਾਸ਼ਟਰੀ ਹੁਨਰ ਵਿਕਾਸ ਕੌਂਸਲ ਦੇ ਅਧੀਨ ਸੂਚੀਬੱਧ ਉਦਯੋਗ ਭਾਈਵਾਲਾਂ ਅਤੇ ਏਜੰਸੀਆਂ ਦੁਆਰਾ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਦੌਰਾਨ ਦੱਸਿਆ ਗਿਆ ਹੈ ਕਿ ਇਨ੍ਹਾਂ ਕੇਂਦਰਾਂ ਦੀ ਸਥਾਪਨਾ ਨਾਲ ਖੇਤਰ ਨੂੰ ਵਧੇਰੇ ਸਮਰੱਥ ਅਤੇ ਹੁਨਰਮੰਦ  ਮਨੁੱਖੀ ਸ਼ਕਤੀ ਵਿਕਸਿਤ ਕਰਨ ਲਈ ਮਹੱਤਵਪੂਰਨ ਕਦਮ ਚੁੱਕਣ ਵਿੱਚ ਮਦਦ ਮਿਲੇਗੀ। ਮਹਾਜਨ ਭਾਜਪਾ ਦੇ ਪ੍ਰਮੁੱਖ ਰਾਸ਼ਟਰੀ ਨੇਤਾ ਸਨ। 2006 ਵਿੱਚ 56 ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋ ਗਈ ਸੀ।

ਸਮੇਂ ਦੀ ਜ਼ਰੂਰਤ ਹਨ ਇਹ ਕੇਂਦਰ

ਵਿਸ਼ੇਸ਼ਕ ਦੱਸਦੇ ਹਨ ਕਿ ਮੌਜੂਦਾ ਸਮੇਂ ਵਿੱਚ ਪੜਾਈ ਦੇ ਨਾਲ ਨਾਲ ਕੋਈ ਨ ਕੋਈ ਹੁਨਰ ਹੱਥ ਵਿੱਚ ਹੋਣਾ ਜ਼ਰੂਰੀ ਹੈ। ਇਹ ਅੱਜ ਦੇ ਸਮੇਂ ਦੀ ਲੋੜ ਹੈ। ਜੇ ਤੁਹਾਡੇ ਹੱਥ ਵਿੱਚ ਕੋਈ ਹੁਨਰ ਹੋਵੇਗਾ ਤਾਂ ਕਈ ਰਾਸਤੇ ਖੁੱਲਦੇ ਹਨ। ਜਿਸ ਦੀ ਚੋਣ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ। ਇਹਨਾਂ ਕੇਂਦਰਾਂ ਵਿੱਚ ਕੋਰਸ ਦੀ ਸਿਖਲਾਈ ਦੇ ਨਾਲ ਨਾਲ ਵਿਅਕਤੀਗਤ ਨਿਖਾਰ ਤੇ ਵੀ ਜ਼ੋਰ ਦਿੱਤਾ ਜਾਵੇਗਾ। ਜਿਸ ਵਿੱਚ ਨੌਜਵਾਨਾ ਦੇ ਮਨੋਬਲ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਤਾਕਿ ਉਹ ਹਰ ਤਰਾਂ ਦੀ ਸੰਭਾਵਨਾ ਦਾ ਲਾਭ ਲੈਕੇ ਅੱਗੇ ਵਧ ਸਕਣ।