ਪ੍ਰਧਾਨ ਮੰਤਰੀ ਮੋਦੀ ਮੰਗਲਵਾਰ ਨੂੰ ਕੋਚੀ ਵਿੱਚ ਭਾਰਤ ਦੇ ਪਹਿਲੇ ਵਾਟਰ ਮੈਟਰੋ ਪ੍ਰੋਜੈਕਟ ਨੂੰ ਹਰੀ ਝੰਡੀ ਦਿਖਾਉਣਗੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਦੇਸ਼ ਦੀ ਪਹਿਲੀ ਵਾਟਰ ਮੈਟਰੋ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਜੋ ਕੇਰਲ ਦੇ ਬੰਦਰਗਾਹ ਵਾਲੇ ਸ਼ਹਿਰ ਕੋਚੀ ਦੇ ਆਲੇ-ਦੁਆਲੇ ਦੇ ਦਸ ਛੋਟੇ ਟਾਪੂਆਂ ਨੂੰ ਜੋੜਦੀ ਹੈ। ਵਾਟਰ ਮੈਟਰੋ ਦੇ ਅਧਿਕਾਰੀਆਂ ਨੇ ਕਿਹਾ ਕਿ ਮੈਟਰੋ ਪ੍ਰੋਜੈਕਟ ਕੋਚੀਨ ਸ਼ਿਪਯਾਰਡ ਲਿਮਟਿਡ ਦੁਆਰਾ ਨਿਰਮਿਤ ਅੱਠ ਇਲੈਕਟ੍ਰਿਕ ਹਾਈਬ੍ਰਿਡ ਕਿਸ਼ਤੀਆਂ ਨਾਲ ਸ਼ੁਰੂ ਹੋਵੇਗਾ। […]

Share:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਦੇਸ਼ ਦੀ ਪਹਿਲੀ ਵਾਟਰ ਮੈਟਰੋ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ ਜੋ ਕੇਰਲ ਦੇ ਬੰਦਰਗਾਹ ਵਾਲੇ ਸ਼ਹਿਰ ਕੋਚੀ ਦੇ ਆਲੇ-ਦੁਆਲੇ ਦੇ ਦਸ ਛੋਟੇ ਟਾਪੂਆਂ ਨੂੰ ਜੋੜਦੀ ਹੈ। ਵਾਟਰ ਮੈਟਰੋ ਦੇ ਅਧਿਕਾਰੀਆਂ ਨੇ ਕਿਹਾ ਕਿ ਮੈਟਰੋ ਪ੍ਰੋਜੈਕਟ ਕੋਚੀਨ ਸ਼ਿਪਯਾਰਡ ਲਿਮਟਿਡ ਦੁਆਰਾ ਨਿਰਮਿਤ ਅੱਠ ਇਲੈਕਟ੍ਰਿਕ ਹਾਈਬ੍ਰਿਡ ਕਿਸ਼ਤੀਆਂ ਨਾਲ ਸ਼ੁਰੂ ਹੋਵੇਗਾ।

ਉਨ੍ਹਾਂ ਨੇ ਕਿਹਾ ਕਿ ਰੇਲ, ਸੜਕ ਅਤੇ ਪਾਣੀ ਨੂੰ ਜੋੜਨ ਵਾਲੀ ਏਕੀਕ੍ਰਿਤ ਮੈਟਰੋ ਪ੍ਰਣਾਲੀ ਰਾਜ ਦੇ ਵਿਕਾਸ ਲਈ ਨਿਰਣਾਇਕ ਸਿੱਧ ਹੋਵੇਗੀ ਜੋ ਕਿ ਆਪਣੇ ਬਹੁਤ ਸਾਰੇ ਅੰਦਰੂਨੀ ਜਲ ਸਰੋਤਾਂ ਦੀ ਸਹੀ ਵਰਤੋਂ ਕਰਨ ਦੀ ਜ਼ਰੂਰਤ ‘ਤੇ ਬਲ ਦਿੰਦੀ ਹੈ ਅਤੇ ਇੰਨਾ ਹੀ ਨਹੀਂ ਇਹ ਮੌਜੂਦਾ ਆਵਾਜਾਈ ਦੇ ਬੋਝ ਨੂੰ ਘੱਟ ਕਰਨ ਵਿੱਚ ਮਦਦਗਾਰੀ ਸਾਬਿਤ ਹੋਵੇਗੀ। ਇਹ ਕੋਚੀ ਦੇ ਸੁੰਦਰ ਬੈਕਵਾਟਰਾਂ ਰਾਹੀਂ ਸਭ ਤੋਂ ਸਸਤੀ ਯਾਤਰਾ ਉਪਲਬਧ ਕਰਵਾਏਗੀ।

ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ ਵਾਟਰ ਮੈਟਰੋ ਰਾਜ ਵਿੱਚ ਜਲ ਆਵਾਜਾਈ ਦੇ ਖੇਤਰ ਵਿੱਚ ਇੱਕ ਵੱਡੀ ਕ੍ਰਾਂਤੀ ਲਿਆਵੇਗੀ ਜੋ ਕਿ ਸੈਰ-ਸਪਾਟਾ ਖੇਤਰ ਨੂੰ ਵੀ ਹੁਲਾਰਾ ਦੇਵੇਗੀ। ਉਨ੍ਹਾਂ ਕਿਹਾ ਕਿ ਊਰਜਾ-ਕੁਸ਼ਲਤਾ ਅਤੇ ਵਾਤਾਵਰਨ ਪੱਖੀ ਵਾਟਰ ਮੈਟਰੋ ਸੇਵਾ, ਸ਼ਹਿਰੀ ਆਉਣ-ਜਾਣ (ਆਵਾਜਾਈ) ਦੇ ਸੰਕਲਪ ਨੂੰ ਬਦਲ ਦੇਵੇਗੀ।

ਵਾਟਰ ਮੈਟਰੋ ਪ੍ਰੋਜੈਕਟ ਕਿਫਾਇਤੀ ਕੀਮਤ ’ਤੇ ਆਵਾਜਾਈ ਨੂੰ ਉਤਸ਼ਾਹਿਤ ਕਰੇਗਾ। ਮੈਟਰੋ 15 ਰੂਟਾਂ ਨੂੰ ਸੁਚਾਰੂ ਬਣਾਉਣ ਸਮੇਤ 75 ਕਿਲੋਮੀਟਰ ਨੂੰ ਕਵਰ ਕਰਦੀ ਹੈ। ਇਸ ਤੋਂ ਛੁੱਟ, ਕੋਚੀਨ ਸ਼ਿਪਯਾਰਡ ਤੋਂ ਹੋਰ ਇਲੈਕਟ੍ਰਿਕਲੀ-ਪ੍ਰੋਪੇਲਡ ਹਾਈਬ੍ਰਿਡ ਕਿਸ਼ਤੀਆਂ ਦੀ ਉਮੀਦ ਵੀ ਜਤਾਈ ਜਾ ਰਹੀ ਹੈ। ਯਾਤਰੀ ਵਾਟਰ ਮੈਟਰੋ ਵਿੱਚ ਸਿੰਗਲ ਰੂਟ ਟਿਕਟਾਂ ਲੈਣ ਤੋਂ ਇਲਾਵਾ ਹਫ਼ਤਾਵਾਰੀ, ਮਾਸਿਕ ਅਤੇ ਤਿਮਾਹੀ ਪਾਸ ਵੀ ਲੈ ਸਕਦੇ ਹਨ। ਰੂਟ, ਸ਼ੁਰੁਆਤੀ ਤੌਰ ’ਤੇ ਹਰ 15 ਮਿੰਟ ਬਾਅਦ ਚਾਲੂ ਕੀਤਾ ਜਾਵੇਗਾ।

ਕੇਰਲ ਵਾਟਰ ਮੈਟਰੋ ਲਿਮਟਿਡ ਦੇ ਜਨਰਲ ਮੈਨੇਜਰ (ਸੰਚਾਲਨ) ਸਾਜਨ ਪੀ ਜੌਨ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਇੰਨੀ ਵੱਡੀ ਗਿਣਤੀ ਵਿੱਚ ਇਲੈਕਟ੍ਰਿਕ ਹਾਈਬ੍ਰਿਡ ਕਿਸ਼ਤੀਆਂ ਜਨਤਕ ਖੇਤਰ ਵਿੱਚ ਇੱਕ ਕਮਾਂਡ ਅਧੀਨ ਬੇੜੇ ਦੇ ਰੂਪ ਵਿੱਚ ਕੰਮ ਕਰਨਗੀਆਂ। ਉਹਨਾਂ ਅੱਗੇ ਨੇ ਕਿਹਾ ਕਿ ਉਹ ਵਾਟਰ ਮੈਟਰੋ ਵਿੱਚ ਸਭ ਤੋਂ ਉੱਨਤ ਲਿਥੀਅਮ ਟਾਈਟੈਨਾਈਟ ਸਪਿਨਲ ਬੈਟਰੀਆਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਚੌੜੀਆਂ ਖਿੜਕੀਆਂ ਵਾਲੀਆਂ ਪੂਰੀ ਤਰ੍ਹਾਂ ਏਅਰ ਕੰਡੀਸ਼ਨਡ ਕਿਸ਼ਤੀਆਂ ਬੈਕਵਾਟਰਾਂ ਦੇ ਦ੍ਰਿਸ਼ਾਂ ਲਈ ਸੁਵਿਧਾਜਨਕ ਯਾਤਰਾ ਦੀ ਪੇਸ਼ਕਸ਼ ਕਰਨ ਸਮੇਤ ਸੁਰੱਖਿਆ ਨੂੰ ਯਕੀਨੀ ਬਣਾਉਣਗੀਆਂ। ਪ੍ਰੋਜੈਕਟ ਦੀ ਕੁੱਲ ਲਾਗਤ 1,137 ਕਰੋੜ ਰੁਪਏ ਹੈ। ਜਰਮਨ ਫੰਡਿੰਗ ਏਜੰਸੀ ਕੇਐੱਫਡਬਲਿਊ ਅਤੇ ਰਾਜ ਸਰਕਾਰ ਨੇ ਇਸ ਪ੍ਰੋਜੈਕਟ ਲਈ ਫੰਡ ਦਿੱਤੇ ਹਨ।