PM ਮੋਦੀ ਦੀ ਕੈਬਨਿਟ ਮੰਤਰੀਆਂ ਨੂੰ ਸਲਾਹ, ਲੋਕਾਂ ਦੀ ਸੁਵਿਧਾ ਲਈ ਫਿਲਹਾਲ ਨਾ ਜਾਣ ਅਯੁੱਧਿਆ

ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਟਰੱਸਟੀ ਅਨਿਲ ਮਿਸ਼ਰਾ ਨੇ ਦੱਸਿਆ ਕਿ ਪਾਵਨ ਰਸਮ ਤੋਂ ਬਾਅਦ ਖੋਲ੍ਹੇ ਗਏ 10 ਕਾਊਂਟਰਾਂ 'ਤੇ ਸ਼ਰਧਾਲੂਆਂ ਤੋਂ ਅਤੇ ਆਨਲਾਈਨ ਮੋਡ ਰਾਹੀਂ ਇਕ ਦਿਨ 'ਚ ਕੁੱਲ 3.17 ਕਰੋੜ ਰੁਪਏ ਦਾ ਦਾਨ ਪ੍ਰਾਪਤ ਹੋਇਆ ਹੈ।

Share:

ਹਾਈਲਾਈਟਸ

  • ਉਨ੍ਹਾਂ ਨੂੰ ਮਾਰਚ ਵਿੱਚ ਆਪਣੇ ਦਰਸ਼ਨਾਂ ਦੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਗਈ ਹੈ

ਅਯੁੱਧਿਆ 'ਚ ਰਾਮ ਮੰਦਿਰ ਦੇ ਦਰਸ਼ਨ ਕਰਨ ਜਾ ਰਹੇ ਲੋਕਾਂ ਨੂੰ ਵੀਆਈਪੀ ਪ੍ਰੋਟੋਕੋਲ ਕਾਰਨ ਹੋਣ ਵਾਲੀ ਅਸੁਵਿਧਾ ਤੋਂ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਬਨਿਟ ਮੰਤਰੀਆਂ ਨੂੰ ਫਿਲਹਾਲ ਅਯੁੱਧਿਆ ਨਾ ਜਾਣ ਲਈ ਕਿਹਾ ਹੈ। ਉਨ੍ਹਾਂ ਨੂੰ ਮਾਰਚ ਵਿੱਚ ਆਪਣੇ ਦਰਸ਼ਨਾਂ ਦੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਗਈ ਹੈ। ਕਾਬਿਲੇ ਗੌਰ ਹੈ ਕਿ ਇੱਕ ਦਿਨ ਪਹਿਲਾਂ ਹੀ ਉੱਤਰ ਪ੍ਰਦੇਸ਼ ਦੇ ਸੀਐਮ ਯੋਗੀ ਨੇ ਵੀ ਅਯੁੱਧਿਆ ਆਉਣ ਵਾਲੇ ਵੀਵੀਆਈਪੀਜ਼ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਦੌਰੇ ਤੋਂ ਇੱਕ ਹਫ਼ਤਾ ਪਹਿਲਾਂ ਰਾਜ ਸਰਕਾਰ, ਮੰਦਰ ਟਰੱਸਟ ਅਤੇ ਸਥਾਨਕ ਪ੍ਰਸ਼ਾਸਨ ਨੂੰ ਸੂਚਿਤ ਕਰਨ। ਦੂਜੇ ਪਾਸੇ ਅਯੁੱਧਿਆ ਦੇ ਡੀਸੀ ਨਿਤੀਸ਼ ਕੁਮਾਰ ਨੇ ਦੱਸਿਆ ਕਿ ਪਵਿੱਤਰ ਰਸਮ ਦੇ ਦੂਜੇ ਦਿਨ ਬੁੱਧਵਾਰ ਰਾਤ 10 ਵਜੇ ਤੱਕ 2.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਮੰਦਰ ਦੇ ਦਰਸ਼ਨ ਕੀਤੇ ਹਨ।

ਮੋਦੀ ਨੂੰ ਦੱਸਿਆ ਜਨਤਕ ਨੇਤਾ

ਉਧਰ, ਕੇਂਦਰੀ ਮੰਤਰੀ ਮੰਡਲ ਨੇ ਇਕ ਮਤੇ ਰਾਹੀਂ ਕਿਹਾ ਹੈ ਕਿ 1947 ਵਿਚ ਦੇਸ਼ ਦੇ ਸਰੀਰ ਨੂੰ ਆਜ਼ਾਦੀ ਤਾਂ ਮਿਲ ਗਈ ਸੀ, ਪਰ ਇਸ ਦੀ ਆਤਮਾ ਦੀ ਪ੍ਰਾਣ ਪ੍ਰਤਿਛਠਾ 22 ਜਨਵਰੀ ਨੂੰ ਹੋਈ ਹੈ। ਮੰਤਰੀ ਮੰਡਲ ਦੇ ਮਤੇ ਵਿੱਚ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਦਾ ਪਿਆਰ ਮੋਦੀ ਨੂੰ ਲੋਕਾਂ ਤੋਂ ਮਿਲਿਆ ਹੈ, ਉਸ ਨੇ ਉਨ੍ਹਾਂ ਨੂੰ ਇੱਕ ਜਨਤਕ ਨੇਤਾ ਵਜੋਂ ਸਥਾਪਿਤ ਕੀਤਾ ਹੈ। ਅਨੁਰਾਗ ਠਾਕੁਰ ਨੇ ਇਹ ਵੀ ਦੱਸਿਆ ਕਿ ਮੰਤਰੀਆਂ ਦੇ ਅਯੁੱਧਿਆ ਜਾਣ ਦਾ ਫਿਲਹਾਲ ਕੋਈ ਪ੍ਰਸਤਾਵ ਨਹੀਂ ਹੈ।

ਲੰਬਾ ਇੰਤਜਾਰ

ਭਗਵਾਨ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੇ ਉਤਸ਼ਾਹ ਨੂੰ ਦੇਖਦਿਆਂ ਜਨਮ ਭੂਮੀ ਟਰੱਸਟ ਨੇ ਫੈਸਲਾ ਕੀਤਾ ਹੈ ਕਿ ਸ਼੍ਰੀ ਰਾਮ ਦੇ ਦਰਸ਼ਨ ਸਵੇਰੇ 7 ਵਜੇ ਤੋਂ ਰਾਤ 10 ਵਜੇ ਤੱਕ ਲਗਾਤਾਰ ਕਰਵਾਏ ਜਾਣਗੇ। ਮੰਦਰ ਦੇ ਪੰਡਿਤ ਅਸ਼ੋਕ ਉਪਾਧਿਆਏ ਨੇ ਦੱਸਿਆ ਕਿ ਭਗਵਾਨ ਦਿਨ ਵੇਲੇ 12:30 ਤੋਂ 2 ਵਜੇ ਤੱਕ ਆਰਾਮ ਨਹੀਂ ਕਰਨਗੇ। ਫਿਲਹਾਲ ਇਹ ਆਰਜ਼ੀ ਪ੍ਰਬੰਧ ਕੀਤਾ ਗਿਆ ਹੈ। ਭੀੜ ਹੋਣ ਕਾਰਨ ਫਿਲਹਾਲ ਪਾਵਨ ਅਸਥਾਨ ਤੱਕ ਪਹੁੰਚਣ ਲਈ 40-50 ਮਿੰਟ ਲੱਗ ਰਹੇ ਹਨ। ਇੱਥੇ ਸ਼ਰਧਾਲੂ ਕੇਵਲ 2 ਸਕਿੰਟ ਲਈ ਪ੍ਰਭੂ ਦੇ ਦਰਸ਼ਨ ਕਰ ਸਕਦੇ ਹਨ।

ਇਹ ਵੀ ਪੜ੍ਹੋ