ਹਿੰਦੀ ਦਿਵਸ ਤੇ ਪੀਐਮ ਮੋਦੀ ਨੇ ਕੀਤੀ ਇਜ਼ਰਾਈਲੀ ਦੂਤਅਰ ਦੀ ਪ੍ਰਸ਼ੰਸਾ

ਹਿੰਦੀ ਦਿਵਸ ਨੂੰ ਲੈਕੇ ਹਰ ਪਾਸੇ ਬਹੁਤ ਸਾਰੀਆਂ ਪੋਸਟ ਅਤੇ ਵੀਡੀਓ ਸਾਝੀਆਂ ਕੀਤੀਆ ਗਈਆਂ ਸਨ। ਕਿਸੇ ਨੇ ਉਸ ਪੋਸਟ ਜਾਂ ਵੀਡੀਓ ਦੇ ਜਰੀਏ ਇਸ ਦਿਨ ਦੀ ਮਹੱਤਤਾ ਦਸਣ ਦੀ ਕੋਸ਼ਿਸ਼ ਕੀਤੀ ਤੇ ਕਿਸੇ ਨੇ ਇਤਿਹਾਸ ਤੇ ਚਾਨੰਣਾ ਪਾਇਆ। ਹਾਲਾਂਕਿ ਇਸ ਨਾਲ ਜੁੜੀ ਇੱਕ ਵੀਡੀਓ ਇੰਨੀ ਜਿਆਦਾ ਚਰਚਾ ਵਿੱਚ ਆਈ ਕਿ ਖੁਦ ਭਾਰਤ ਦੇ ਪ੍ਰਧਾਨ ਮੰਤਰੀ […]

Share:

ਹਿੰਦੀ ਦਿਵਸ ਨੂੰ ਲੈਕੇ ਹਰ ਪਾਸੇ ਬਹੁਤ ਸਾਰੀਆਂ ਪੋਸਟ ਅਤੇ ਵੀਡੀਓ ਸਾਝੀਆਂ ਕੀਤੀਆ ਗਈਆਂ ਸਨ। ਕਿਸੇ ਨੇ ਉਸ ਪੋਸਟ ਜਾਂ ਵੀਡੀਓ ਦੇ ਜਰੀਏ ਇਸ ਦਿਨ ਦੀ ਮਹੱਤਤਾ ਦਸਣ ਦੀ ਕੋਸ਼ਿਸ਼ ਕੀਤੀ ਤੇ ਕਿਸੇ ਨੇ ਇਤਿਹਾਸ ਤੇ ਚਾਨੰਣਾ ਪਾਇਆ। ਹਾਲਾਂਕਿ ਇਸ ਨਾਲ ਜੁੜੀ ਇੱਕ ਵੀਡੀਓ ਇੰਨੀ ਜਿਆਦਾ ਚਰਚਾ ਵਿੱਚ ਆਈ ਕਿ ਖੁਦ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਉਸਦੀ ਤਾਰੀਫ਼ ਕਰਦੇ ਦੇਖੇ ਗਏ। ਜੀ ਹਾਂ ਅਸੀ ਗੱਲ ਕਰ ਰਹੇ ਹਾਂ ਹਿੰਦੀ ਦਿਵਸ ਦੇ ਮੌਕੇ ਤੇ ਇਜ਼ਰਾਈਲੀ ਦੂਤਘਰ ਤੋਂ ਜਾਰੀ ਹੋਈ ਵੀਡੀਓ ਦੀ। ਪੀਐਮ ਮੋਦੀ ਨੇ ਮੂਵੀ ਡਾਇਲਾਗਸ ਦੀ ਵਰਤੋਂ ਕਰਦੇ ਹੋਏ ਇਜ਼ਰਾਈਲੀ ਦੂਤਘਰ ਦੇ ਹਿੰਦੀ ਦਿਵਸ ਵੀਡੀਓ ਦੀ ਪ੍ਰਸ਼ੰਸਾ ਕੀਤੀ। ਉਹਨਾਂ ਕਿਹਾ ਕਿ ਪਰੰਪਰਾ, ਪ੍ਰਤਿਸ਼ਠਾ ਅਤੇ ਅਨੁਸ਼ਾਸਨ ਇਸ ਇਜ਼ਰਾਈਲੀ ਦੂਤਘਰ ਦੇ ਤਿੰਨ ਥੰਮ੍ਹ ਹਨ। ਮੋਦੀ ਨੇ 2007 ਦੀ ਫਿਲਮ “ਮੁਹੱਬਤੇਂ” ਦੇ ਇੱਕ ਸੰਵਾਦ ਤੇ ਐਕਸ ਇਜ਼ਰਾਈਲੀ ਰਾਜਦੂਤ ਨੋਰ ਗਿਲੋਨ ਦੇ ਸ਼ਬਦ-ਪਲੇ ਤੇ ਪੋਸਟ ਕਰਦੇ ਕੀਤੀ। ਇਸ ਪੋਸਟ ਨੂੰ ਕਈ ਵਿਊਜ ਅਤੇ ਲਾਈਕ ਮਿਲੇ ਹਨ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਹਿੰਦੀ ਦਿਵਸ ਦੇ ਮੌਕੇ ਤੇ ਇਜ਼ਰਾਈਲ ਦੇ ਦੂਤਾਵਾਸ ਦੇ ਕਈ ਮਸ਼ਹੂਰ ਹਿੰਦੀ ਫਿਲਮਾਂ ਦੇ ਸੰਵਾਦਾਂ ਦੇ ਮੂੰਹੋਂ ਬੋਲਣ ਵਾਲੇ ਅਧਿਕਾਰੀਆਂ ਦੀ ਵੀਡੀਓ ਜਾਰੀ ਕਰਨ ਲਈ ਪ੍ਰਸ਼ੰਸਾ ਕੀਤੀ। ਪਰੰਪਰਾ, ਪ੍ਰਤਿਸ਼ਠਾ ਅਤੇ ਅਨੁਸ਼ਾਸਨ ਇਸ ਇਜ਼ਰਾਈਲੀ ਦੂਤਘਰ ਦੇ ਤਿੰਨ ਥੰਮ੍ਹ ਹਨ। ਮੋਦੀ ਨੇ 2007 ਦੀ ਫਿਲਮ “ਮੁਹੱਬਤੇਂ” ਦੇ ਇੱਕ ਸੰਵਾਦ ਤੇ ਸੋਸ਼ਲ ਮੀਡੀਆ ਸਾਈਟ ਐਕਸ ਤੇ ਇਜ਼ਰਾਈਲੀ ਰਾਜਦੂਤ ਨੋਰ ਗਿਲੋਨ ਦੇ ਸ਼ਬਦ-ਪਲੇ ਤੇ ਪੋਸਟ ਕਰਦੇ ਹੋਏ ਆਪਣੀ ਭਾਵਨਾ ਜਾਹਿਰ ਕੀਤੀ। ਮੋਦੀ ਨੇ ਕਿਹਾ ਕਿ ਹਿੰਦੀ ਫਿਲਮਾਂ ਦੇ ਸੰਵਾਦਾਂ ਰਾਹੀਂ ਹਿੰਦੀ ਬਾਰੇ ਦੂਤਾਵਾਸ ਦਾ ਇਹ ਯਤਨ ਪ੍ਰਭਾਵਸ਼ਾਲੀ ਹੈ। ਦੂਤਾਵਾਸ ਨੇ ਆਪਣੇ ਅਧਿਕਾਰੀਆਂ ਦੀ ਕਈ ਹਿੰਦੀ ਫਿਲਮਾਂ ਦੇ ਡਾਇਲਾਗ ਬੋਲਣ ਅਤੇ ਕੰਮ ਕਰਨ ਦੀ ਵੀਡੀਓ ਪੋਸਟ ਕੀਤੀ ਸੀ। ਇਸ ਵੀਡੀਓ ਦੇ ਜ਼ਰੀਏ ਇਜ਼ਰਾਇਲੀ ਦੂਤਾਵਾਸ ਨੇ ਹਿੰਦੀ ਦਿਵਸ ਨੂੰ ਸਮਪਰਪਿਤ ਆਪਣੀਆਂ ਭਾਵਨਾਵਾਂ ਬਹੁਤ ਹੀ ਸੋਹਣੇ ਅੰਦਾਜ ਨਾਲ ਪ੍ਰਸਤੁਤ ਕੀਤੀਆਂ। ਉਹਨਾਂ ਦਾ ਇਹ ਅੰਦਾਜ ਲਗਭਗ ਹਰ ਭਾਰਤੀ ਨੂੰ ਪਸੰਦ ਆਇਆ ਹੈ। ਫ਼ਿਲਮ ਮੁੱਹਬਤੇ ਦੇ ਇਸ ਡਾਇਲਾਗ ਨੇ ਹਿੰਦੀ ਦੀ ਅਹਮਿਅਤ ਨੂੰ ਤਾ ਖੂਬਸੂਰਤੀ ਨਾਲ ਉਜਾਗਰ ਕੀਤਾ ਹੀ ਸਗੋਂ ਲੋਕਾਂ ਦੀਆਂ ਪੁਰਾਣੀਆਂ ਯਾਦਾ ਵੀ ਤਰੋਂ ਤਾਜਾ ਕਰ ਦਿੱਤੀ। ਫਿਲਮ ਵਿੱਚ ਵਰਤੇ ਗਏ ਸ਼ੁੱਧ ਹਿੰਦੀ ਦੇ ਡਾਇਲਾਗ ਅੱਜ ਤਕ ਲੋਕਾਂ ਦੇ ਦਿਲਾਂ ਵਿੱਚ ਜਗਾ ਕਰੀ ਬੈਠੇ ਹਨ। ਜੋ ਇਸ ਵੀਡੀਓ ਤੋਂ ਬਾਅਦ ਇਕ ਵਾਰ ਫਿਰ ਤਾਜ਼ਾ ਹੋ ਕੇ ਉਮੜੇ ਹਨ ਅਤੇ ਲੋਕਾਂ ਨੂੰ ਦੁਬਾਰਾ ਉਸ ਵੱਲ ਆਕਰਸ਼ਿਤ ਕਰਦੇ ਦਿਖਾਈ ਦੇ ਰਹੇ ਹਨ।