ਪਰਿਣੀਤੀ ਚੋਪੜਾ -ਰਾਘਵ ਚੱਢਾ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

ਜਿਸ ਪਲ ਦਾ ਇੰਤਜਾਰ ਸੀ ਆਖਰਕਾਰ ਉਹ ਆ ਹੀ ਗਿਆ। ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਅਤੇ ਰਾਜਨੇਤਾ ਰਾਘਵ ਚੱਢਾ 24 ਸਤੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਜੋੜੀ ਨੇ ਆਪਣੇ ਪਰਿਵਾਰ, ਖਾਸ ਰਿਸ਼ਤੇਦਾਰ ਅਤੇ ਦੋਸਤਾਂ ਦੇ ਨਾਲ ਇਸ ਦਿਨ ਨੂੰ ਯਾਦਗਾਰ ਬਣਾਇਆ। ਦੋਵਾਂ ਦੇ ਚੇਹਰੇ ਤੋਂ ਸਾਫ਼ ਝਲਕ ਰਿਹਾ ਹੈ ਕਿ ਉਹਨਾਂ ਲਈ ਇਹ ਦਿਨ […]

Share:

ਜਿਸ ਪਲ ਦਾ ਇੰਤਜਾਰ ਸੀ ਆਖਰਕਾਰ ਉਹ ਆ ਹੀ ਗਿਆ। ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਅਤੇ ਰਾਜਨੇਤਾ ਰਾਘਵ ਚੱਢਾ 24 ਸਤੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਜੋੜੀ ਨੇ ਆਪਣੇ ਪਰਿਵਾਰ, ਖਾਸ ਰਿਸ਼ਤੇਦਾਰ ਅਤੇ ਦੋਸਤਾਂ ਦੇ ਨਾਲ ਇਸ ਦਿਨ ਨੂੰ ਯਾਦਗਾਰ ਬਣਾਇਆ। ਦੋਵਾਂ ਦੇ ਚੇਹਰੇ ਤੋਂ ਸਾਫ਼ ਝਲਕ ਰਿਹਾ ਹੈ ਕਿ ਉਹਨਾਂ ਲਈ ਇਹ ਦਿਨ ਕਿੰਨਾ ਖਾਸ ਹੈ। ਇਹ ਕਹਿਣ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ ਸਾਲ ਦਾ ਸਭ ਤੋਂ ਵਧੀਆ ਵਿਆਹ ਸੀ। 24 ਸਤੰਬਰ ਨੂੰ ਰਾਜਸਥਾਨ ਦੇ ਉਦੈਪੁਰ ਵਿੱਚ ਇੱਕ ਖੂਬਸੂਰਤ ਸਮਾਰੋਹ ਵਿੱਚ ਲਵਬਰਡਸ ਨੇ ਵਿਆਹ ਕਰਵਾ ਲਿਆ। ਹਰ ਕਿਸੇ ਨੂੰ ਇਸ ਵਿਆਹ ਨਾਲ ਜੁੜੀ ਜਾਣਕਾਰੀ ਵਿੱਚ ਦਿਲਚਸਪੀ ਸੀ। ਵਿਆਹ ਦੇ ਆਯੋਜਨ ਤੋਂ ਲੈਕੇ ਸੰਗੀਤ,ਖਾਣੇ ਤੱਕ ਹਰ ਚੀਜ਼ ਦਾ ਖਾਸ ਧਿਆਨ ਰੱਖਿਆ ਗਿਆ ਸੀ। ‘ਆਪ ਨੇਤਾ ਰਾਘਵ ਚੱਢਾ ਨੇ ਸੋਮਵਾਰ ਸਵੇਰੇ ਪਰਿਣੀਤੀ ਚੋਪੜਾ ਨਾਲ ਆਪਣੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ਸਾਈਟ ਐਕਸ ਨੇ ਸਾਝੀਆ ਕੀਤੀਆਂ।  ਰਾਘਵ ਨੇ ਤਸਵੀਰਾਂ ਸਾਝੀਆਂ ਕਰਦੇ ਹੋਏ ਲਿਖਿਆ ਨਾਸ਼ਤੇ ਦੀ ਮੇਜ਼ ਤੇ ਹੋਈ ਪਹਿਲੀ ਗੱਲਬਾਤ ਤੋਂ ਹੀ ਸਾਡੇ ਦਿਲਾਂ ਨੂੰ ਪਤਾ ਸੀ ਕਿ ਇੱਕ ਦਿਨ ਅਸੀਂ ਇੱਕ ਹੋਵਾਂਗੇ। ਲੰਬੇ ਸਮੇਂ ਤੋਂ ਇਸ ਦਿਨ ਦਾ ਇੰਤਜ਼ਾਰ ਕਰ ਰਿਹਾ ਸੀ। ਆਖਰਕਾਰ ਸਾਨੂੰ ਸ਼੍ਰੀਮਾਨ ਅਤੇ ਸ਼੍ਰੀਮਤੀ ਬਣਨ ਲਈ ਮੁਬਾਰਕ। ਰਾਘਵ ਨੇ ਲਿੱਖਿਆ ਕਿ ਅਸੀਂ  ਇੱਕ ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੇ ਸੀ। 

ਰਾਘਵ ਚੱਢਾ ਨੇ ਐਕਸ ਉੱਤੇ ਵਿਆਹ ਦੇ ਪਲਾਂ ਨੂੰ ਤਸਵੀਰਾਂ ਰਾਹੀ ਸਾਝਾ ਕੀਤਾ। ਉਹਨਾਂ ਨੇ ਫੇਰਿਆਂ ਤੋਂ ਲੈਕੇ ਜੈ ਮਾਲਾ ਦੀਆਂ ਤਸਵੀਰਾਂ ਸਾਝੀਆਂ ਕੀਤੀਆਂ। ਇਸ ਦੌਰਾਨ ਦੋਨਾਂ ਦੇ ਚੇਹਰੇ ਤੋ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਨੂੰ ਇਸ ਦਿਨ ਦਾ ਕਿੰਨੀ ਬੇਸਬਰੀ ਨਾਲ ਇੰਤਜ਼ਾਰ ਸੀ। ਦੱਸ ਦਈਏ ਕਿ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਜਨੇਤਾ ਰਾਘਵ ਚੱਢਾ ਦਾ ਵਿਆਹ 24 ਸਿਤੰਬਰ ਨੂੰ ਰਾਜਸਥਾਨ ਦੇ ਉਦੈਪੁਰ ਵਿੱਚ ਧੂਮਧਾਮ ਨਾਲ ਹੋਇਆ। ਦੁਲਹੇ ਰਾਘਵ ਦੀ ਬਾਰਾਤ ਘੋੜੇ ਦੀ ਥਾਂ ਕਿਸ਼ਤੀ ਤੇ ਸਵਾਰ ਹੋਈ। ਵਿਆਹ ਉਦੈਪੁਰ ਦੇ ਲੀਲਾ ਪੈਲੇਸ ਅਤੇ ਤਾਜ ਝੀਲ ਵਿੱਚ ਹੋਇਆ ਸੀ। ਵਿਆਰ ਸਮਾਗਮ ਵਿੱਚ ਕਈ ਵੱਡੀਆਂ ਹਸਤੀਆਂ ਨੇ ਹਿੱਸਾ ਲਿਆ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਸਣੇ ਹਾਜਰ ਹੋਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਤਨੀ ਨਾਲ ਹਾਜਰੀ ਲਗਵਾਈ। ਇਸ ਤੋਂ ਅਲਾਵਾ ਨਾਮੀ ਰਾਜਨੇਤਾ ਸਣੇ ਬਾਲੀਵੁੱਡ ਹਸਤੀਆਂ ਮੌਜੂਦ ਰਹੀਆਂ। ਦੋਵਾਂ ਦੀ ਰਿਸੇਪਸ਼ਨ ਚੰਡੀਗੜ ਵਿਖੇ ਹੋਵੇਗੀ। ਹੁਣ ਸਾਰਿਆਂ ਦੀਆਂ ਨਿਗਾਹਾਂ ਦੋਵਾਂ ਦੀ ਰਿਸੈਪਸ਼ਨ ਤੇ ਟਿੱਕੀਆਂ ਹਨ।