ਪਾਕਿਸਤਾਨ ਦੀ ਨਾਪਾਕ ਹਰਕਤ - 48 ਘੰਟਿਆਂ ਮਗਰੋਂ ਵੀ ਰਿਹਾਅ ਨਹੀਂ ਕੀਤਾ BSF ਜਵਾਨ, ਪਰਿਵਾਰ ਚਿੰਤਤ 

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਹੈ। ਪਾਕਿਸਤਾਨੀ ਰੇਂਜਰਾਂ ਦੇ ਰਵੱਈਏ ਨੂੰ ਇਸ ਨਾਲ ਜੋੜਿਆ ਜਾ ਰਿਹਾ ਹੈ। 

Courtesy: ਪਾਕਿਸਤਾਨੀ ਰੇਂਜਰਾਂ ਵੱਲੋਂ ਫੜਿਆ ਬੀਐਸਐਫ ਜਵਾਨ

Share:

ਪਾਕਿਸਤਾਨੀ ਰੇਂਜਰਾਂ ਨੇ 48 ਘੰਟਿਆਂ ਬਾਅਦ ਵੀ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸਰਹੱਦ ਤੋਂ ਫੜੇ ਬੀਐਸਐਫ ਜਵਾਨ ਨੂੰ ਰਿਹਾਅ ਨਹੀਂ ਕੀਤਾ। ਬੀਐਸਐਫ ਦੇ ਡਾਇਰੈਕਟਰ ਜਨਰਲ (DG) ਦਲਜੀਤ ਸਿੰਘ ਚੌਧਰੀ ਨੇ ਜਵਾਨ ਦੀ ਰਿਹਾਈ ਸਬੰਧੀ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਨਾਲ ਗੱਲ ਕੀਤੀ ਹੈ। ਇਸਤੋਂ ਪਹਿਲਾਂ ਬੀਐਸਐਫ ਅਤੇ ਪਾਕਿਸਤਾਨੀ ਰੇਂਜਰਾਂ ਵਿਚਕਾਰ ਹੋਈ ਮੀਟਿੰਗ ਵੀ ਬੇਸਿੱਟਾ ਰਹੀ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਹੈ। ਪਾਕਿਸਤਾਨੀ ਰੇਂਜਰਾਂ ਦੇ ਰਵੱਈਏ ਨੂੰ ਇਸ ਨਾਲ ਜੋੜਿਆ ਜਾ ਰਿਹਾ ਹੈ। 

ਬੀਐਸਐਫ ਅਧਿਕਾਰੀਆਂ ਨੂੰ ਤੁਰੰਤ ਦਖਲ ਦੇਣ ਦੀ ਅਪੀਲ

ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੀਐਸਐਫ ਜਵਾਨ ਪੀਕੇ ਸਾਹੂ ਦੇ ਭਰਾ ਸ਼ਿਆਮਸੁੰਦਰ ਸਾਹੂ ਨੇ ਕੇਂਦਰ ਸਰਕਾਰ ਅਤੇ ਬੀਐਸਐਫ ਅਧਿਕਾਰੀਆਂ ਨੂੰ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ। ਉਹਨਾਂ  ਕਿਹਾ, "ਅਸੀਂ ਚਾਹੁੰਦੇ ਹਾਂ ਕਿ ਸਰਕਾਰ ਉਸਦੀ ਸੁਰੱਖਿਅਤ ਅਤੇ ਤੁਰੰਤ ਵਾਪਸੀ ਨੂੰ ਯਕੀਨੀ ਬਣਾਏ। ਪੂਰਾ ਪਰਿਵਾਰ ਬਹੁਤ ਚਿੰਤਤ ਹੈ"। ਬੀਐਸਐਫ ਜਵਾਨ ਦੀ ਪਤਨੀ ਰਜਨੀ ਸਾਹੂ ਨੇ ਕਿਹਾ- ਮੈਂ ਆਖਰੀ ਵਾਰ ਮੰਗਲਵਾਰ ਰਾਤ ਨੂੰ ਉਹਨਾਂ ਨਾਲ ਗੱਲ ਕੀਤੀ ਸੀ। ਮੈਂ ਬੱਸ ਇਹੀ ਚਾਹੁੰਦੀ ਹਾਂ ਕਿ ਉਹ ਜਲਦੀ ਘਰ ਵਾਪਸ ਆ ਜਾਣ। 

ਬੀਤੇ ਕੱਲ੍ਹ ਸਰਹੱਦ ਪਾਰ ਕਰ ਗਿਆ ਸੀ ਜਵਾਨ 

ਪਾਕਿਸਤਾਨੀ ਰੇਂਜਰਾਂ ਨੇ ਪੰਜਾਬ ਵਿੱਚ ਭਾਰਤ-ਪਾਕਿ ਸਰਹੱਦ 'ਤੇ ਇੱਕ ਬੀਐਸਐਫ ਜਵਾਨ ਨੂੰ ਹਿਰਾਸਤ ਵਿੱਚ ਲਿਆ ਸੀ। ਇਸ ਦੌਰਾਨ ਉਸਦੇ ਹੱਥੋਂ ਏਕੇ-47 ਵੀ ਖੋਹ ਲਈ ਗਈ। ਉਸਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ, ਉਹ ਸਿਪਾਹੀ ਨੂੰ ਆਪਣੇ ਨਾਲ ਲੈ ਗਏ। ਇਸਤੋਂ ਬਾਅਦ ਪਾਕਿਸਤਾਨੀ ਮੀਡੀਆ ਵਿੱਚ ਸਿਪਾਹੀ ਦੀਆਂ ਦੋ ਫੋਟੋਆਂ ਜਾਰੀ ਕੀਤੀਆਂ ਗਈਆਂ। ਇੱਕ ਫੋਟੋ ਵਿੱਚ, ਅੱਖਾਂ 'ਤੇ ਪੱਟੀ ਬੰਨ੍ਹੀ ਹੋਈ ਹੈ ਅਤੇ ਦੂਜੀ ਵਿੱਚ, ਇੱਕ ਬੀਐਸਐਫ ਜਵਾਨ ਏਕੇ-47 ਅਤੇ ਪਾਣੀ ਦੀ ਬੋਤਲ ਲੈ ਕੇ ਖੜ੍ਹਾ ਹੈ। ਗ੍ਰਿਫ਼ਤਾਰ ਕੀਤਾ ਗਿਆ ਬੀਐਸਐਫ ਜਵਾਨ ਪੀਕੇ ਸਿੰਘ ਮੂਲ ਰੂਪ ਵਿੱਚ ਕੋਲਕਾਤਾ ਦੇ ਹੁਗਲੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸਨੂੰ ਅਜੇ ਰਿਹਾਅ ਨਹੀਂ ਕੀਤਾ ਗਿਆ ਹੈ। ਬੀਐਸਐਫ ਦੇ ਅਧਿਕਾਰੀ ਪਾਕਿ ਰੇਂਜਰਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਬੀਐਸਐਫ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੈਨਿਕ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਇੱਕ ਫਲੈਗ ਮੀਟਿੰਗ ਬੁਲਾਈ ਗਈ ਸੀ, ਪਰ ਮੀਟਿੰਗ ਬੇਸਿੱਟਾ ਰਹੀ।

ਸ਼੍ਰੀਨਗਰ ਤੋਂ ਮਮਦੋਟ ਆਈ ਹੈ ਬਟਾਲੀਅਨ

ਦਰਅਸਲ ਬੀਐਸਐਫ ਬਟਾਲੀਅਨ-24 ਸ੍ਰੀਨਗਰ ਤੋਂ ਮਮਦੋਟ ਆਈ ਹੈ। ਬੁੱਧਵਾਰ ਸਵੇਰੇ ਕਿਸਾਨ ਕਣਕ ਦੀ ਵਾਢੀ ਕਰਨ ਲਈ ਆਪਣੀ ਕੰਬਾਈਨ ਮਸ਼ੀਨ ਨਾਲ ਖੇਤ ਗਿਆ। ਇਹ ਖੇਤ ਵਾੜ 'ਤੇ ਗੇਟ ਨੰਬਰ-208/1 ਦੇ ਨੇੜੇ ਸੀ। ਕਿਸਾਨਾਂ ਦੀ ਨਿਗਰਾਨੀ ਲਈ ਦੋ ਬੀਐਸਐਫ ਜਵਾਨ ਵੀ ਉਨ੍ਹਾਂ ਦੇ ਨਾਲ ਸਨ। ਉਸੇ ਸਮੇਂ ਇੱਕ ਸਿਪਾਹੀ ਗਲਤੀ ਨਾਲ ਸਰਹੱਦ ਪਾਰ ਕਰ ਗਿਆ। ਫਿਰ ਪਾਕਿਸਤਾਨੀ ਰੇਂਜਰ ਜੱਲੋਕੇ ਵਿਖੇ ਬੀਐਸਐਫ ਚੈੱਕ ਪੋਸਟ 'ਤੇ ਪਹੁੰਚ ਗਏ। ਉਨ੍ਹਾਂ ਨੇ ਬੀਐਸਐਫ ਜਵਾਨ ਨੂੰ ਫੜ ਲਿਆ ਅਤੇ ਉਸਦਾ ਹਥਿਆਰ ਵੀ ਖੋਹ ਲਿਆ। ਜਾਣਕਾਰੀ ਅਨੁਸਾਰ, ਜਿਸ ਸਿਪਾਹੀ ਨੂੰ ਫੜਿਆ ਗਿਆ ਹੈ, ਉਸਦਾ ਕੁਝ ਦਿਨ ਪਹਿਲਾਂ ਹੀ ਤਬਾਦਲਾ ਹੋ ਗਿਆ ਸੀ। ਉਸਨੂੰ ਜ਼ੀਰੋ ਲਾਈਨ ਬਾਰੇ ਨਹੀਂ ਪਤਾ ਸੀ। ਕਿਸਾਨਾਂ ਨੇ ਆਪਣੀਆਂ ਫ਼ਸਲਾਂ ਦੀ ਵਾਢੀ ਲਈ ਮਸ਼ੀਨਾਂ ਲੈ ਲਈਆਂ ਸਨ। ਇਸ ਦੌਰਾਨ ਦੋ ਸਿਪਾਹੀ ਵੀ ਉਹਨਾਂ ਦੇ ਨਾਲ ਸਨ। ਬਹੁਤ ਜ਼ਿਆਦਾ ਗਰਮੀ ਕਾਰਨ ਉਹ ਇੱਕ ਦਰੱਖਤ ਹੇਠ ਬੈਠ ਗਿਆ। ਇਸ ਦੌਰਾਨ ਪਾਕਿ ਰੇਂਜਰਾਂ ਨੇ ਉਸਨੂੰ ਘੇਰ ਲਿਆ। ਉਸਦੀ ਰਾਈਫਲ ਵੀ ਖੋਹ ਲਈ। ਇਸ ਤੋਂ ਬਾਅਦ ਉਸਨੂੰ ਕੈਦੀ ਬਣਾ ਲਿਆ ਗਿਆ।

 

 

ਇਹ ਵੀ ਪੜ੍ਹੋ