ਮਹਾਰਾਸ਼ਟਰ 'ਚ ਦਰਦਨਾਕ ਘਟਨਾ, ਕਾਲਜ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ

ਪੁਣੇ ਦੇ ਲੋਨੀਕੰਦ ਥਾਣੇ ਦੀ ਪੁਲਿਸ ਅਨੁਸਾਰ ਮਹੇਸ਼ ਬੀਜੀਐਸ ਕਾਲਜ ਵਿੱਚ ਬੀਬੀਏ ਦੇ ਫਾਈਨਲ ਸਾਲ ਵਿੱਚ ਪੜ੍ਹਦਾ ਸੀ। ਉਹ ਇੱਥੇ ਇੱਕ ਹੋਸਟਲ ਵਿੱਚ ਰਹਿੰਦਾ ਸੀ। ਮੁਲਜ਼ਮ ਗਾਇਕਵਾੜ ਠੇਕੇਦਾਰ ਹੈ।

Share:

ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਘਟਨਾ ਸਾਹ੍ਹਮਣੇ ਆਈ ਹੈ, ਜਿੱਥੇ ਇੱਕ ਕਾਲਜ ਵਿਦਿਆਰਥੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ । ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਮਹੇਸ਼ ਸਾਧੂ ਡੋਕੇ (21) ਪੁਣੇ ਦਾ ਰਹਿਣ ਵਾਲਾ ਸੀ। ਦੋਸ਼ੀ ਗਾਇਕਵਾੜ ਮ੍ਰਿਤਕ ਨੌਜਵਾਨ ਦਾ ਸਮਲਿੰਗੀ ਸਾਥੀ ਸੀ।

ਮਰਨ ਤੋਂ ਪਹਿਲਾ ਦੱਸੀ ਪੂਰੀ ਸੱਚਾਈ

ਮਰਨ ਤੋਂ ਪਹਿਲਾਂ ਮਹੇਸ਼ ਨੇ ਸਾਰੀ ਸੱਚਾਈ ਦੱਸ ਦਿੱਤੀ। ਇਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ। ਮਹੇਸ਼ ਨੇ ਦੱਸਿਆ ਕਿ ਗਾਇਕਵਾੜ ਉਸ ਦਾ ਦੋਸਤ ਹੈ। ਦੋਵਾਂ ਵਿਚਕਾਰ ਸਮਲਿੰਗੀ ਸਬੰਧ ਸਨ। ਕੁਝ ਸਮਾਂ ਪਹਿਲਾਂ ਉਸ ਨੇ ਗਾਇਕਵਾੜ ਨਾਲ ਸਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਾਰਨ ਗਾਇਕਵਾੜ ਨਾਰਾਜ਼ ਸੀ।

ਕਾਲਜ ਤੋਂ ਆ ਰਿਹਾ ਸੀ ਵਾਪਸ 

ਮਹੇਸ਼ ਮੰਗਲਵਾਰ ਦੁਪਹਿਰ ਕਰੀਬ 2 ਵਜੇ ਆਪਣੇ ਕਾਲਜ ਤੋਂ ਘਰ ਜਾ ਰਿਹਾ ਸੀ। ਗਾਇਕਵਾੜ ਨੇ ਬਕੋਰੀ ਸਟਰੀਟ 'ਤੇ ਆਰਵ ਬਲਿਸ ਸੁਸਾਇਟੀ ਦੇ ਪਿੱਛੇ ਚਾਕੂ ਨਾਲ ਵਾਰ ਕੀਤਾ। ਗਾਇਕਵਾੜ ਨੇ ਮਹੇਸ਼ ਦੇ ਸਿਰ ਅਤੇ ਗਰਦਨ 'ਤੇ ਵਾਰ ਕੀਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗਾਇਕਵਾੜ ਉਥੋਂ ਫਰਾਰ ਹੋ ਗਿਆ। ਸਥਾਨਕ ਵਿਦਿਆਰਥੀਆਂ ਨੇ ਮਹੇਸ਼ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਹਾਲਾਂਕਿ ਜ਼ਿਆਦਾ ਖੂਨ ਵਹਿਣ ਕਾਰਨ ਡਾਕਟਰਾਂ ਨੇ ਉਸ ਨੂੰ ਤੁਰੰਤ ਸਾਸੂਨ ਹਸਪਤਾਲ ਰੈਫਰ ਕਰ ਦਿੱਤਾ।

ਲਾਸ਼ ਨੂੰ ਭੇਜਿਆ ਪੋਸਟਮਾਰਟਮ ਲਈ 

ਸੈਸੂਨ ਲਿਜਾਂਦੇ ਸਮੇਂ ਰਸਤੇ ਵਿੱਚ ਮਹੇਸ਼ ਦੀ ਮੌਤ ਹੋ ਗਈ। ਹਾਲਾਂਕਿ ਉਸ ਨੇ ਹਸਪਤਾਲ ਲੈ ਕੇ ਜਾ ਰਹੇ ਦੋਸਤਾਂ ਨੂੰ ਗਾਇਕਵਾੜ ਨਾਲ ਆਪਣੇ ਸਬੰਧਾਂ ਬਾਰੇ ਦੱਸਿਆ। ਡੋਕੇ ਨੇ ਦੱਸਿਆ ਕਿ ਉਹ ਗਾਇਕਵਾੜ ਨਾਲ ਨਹੀਂ ਰਹਿਣਾ ਚਾਹੁੰਦਾ ਸੀ। ਪੁਲਿਸ ਨੇ ਮਹੇਸ਼ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੋਸ਼ੀ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ