Painful : ਸਵਾ ਸਾਲ ਦੇ ਬੱਚੇ ਦੀ ਪਾਣੀ ਦੀ ਬਾਲਟੀ 'ਚ ਡੁੱਬਣ ਕਾਰਨ ਮੌਤ

ਚਾਚਾ ਨੇ ਕਿਹਾ ਕਿਹਾ ਕਿ ਜੇਕਰ ਪਰਿਵਾਰ ਨੇ ਸਮੇਂ 'ਤੇ ਆਯੂਸ਼ ਨੂੰ ਦੇਖ ਲਿਆ ਹੁੰਦਾ ਤਾਂ ਉਹ ਅੱਜ ਸਾਡੇ ਵਿਚਕਾਰ ਜ਼ਿੰਦਾ ਹੁੰਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਾਪੇ ਹੀ ਨਹੀਂ ਸਗੋਂ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਛੋਟੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ।

Share:

ਹਾਈਲਾਈਟਸ

  • ਪਰਿਵਾਰ ਬਾਥਰੂਮ ਵਿੱਚ ਪਹੁੰਚਿਆ ਤਾਂ ਆਯੂਸ਼ ਪਾਣੀ ਦੀ ਬਾਲਟੀ ਵਿੱਚ ਲਟਕ ਰਿਹਾ ਸੀ

Haryana ਦੇ ਫਰੀਦਾਬਾਦ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਸਵਾ ਸਾਲ ਦੇ ਬੱਚੇ ਦੀ ਪਾਣੀ ਦੀ ਬਾਲਟੀ 'ਚ ਡੁੱਬਣ ਕਾਰਨ ਮੌਤ ਹੋ ਗਈ। ਪੁਲਿਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਬੱਚੇ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਇੰਦਰਾ ਕਲੋਨੀ ਵਾਸੀ ਰਮਨ ਨੇ ਦੱਸਿਆ ਕਿ ਉਸ ਦਾ ਭਤੀਜਾ ਆਯੂਸ਼ ਘਰ 'ਚ ਦੂਜੇ ਬੱਚਿਆਂ ਨਾਲ ਟੀਵੀ ਤੇ ਕਾਰਟੂਨ ਦੇਖ ਰਿਹਾ ਸੀ। ਉਸਦੇ ਦਾਦਾ-ਦਾਦੀ ਆਪਣੇ ਕਮਰੇ ਵਿੱਚ ਸਨ। ਆਯੂਸ਼ ਦੇ ਪਿਤਾ ਵਿਨੈ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਹਨ, ਜਦੋਂ ਕਿ ਮਾਂ ਜੋਤੀ ਘਰੇਲੂ ਕੰਮ ਕਰਦੀ ਹੈ।

ਅਚਾਨਕ ਉੱਠ ਕੇ ਚਲਾ ਗਿਆ

ਰਮਨ ਨੇ ਦੱਸਿਆ ਕਿ ਅਚਾਨਕ ਆਯੂਸ਼ ਉਥੋਂ ਉੱਠ ਕੇ ਚਲਾ ਗਿਆ। ਇਸ ਬਾਰੇ ਕਿਸੇ ਪਤਾ ਨਹੀਂ ਲੱਗਾ। ਪਰਿਵਾਰ ਨੇ ਕੁੱਝ ਸਮੇਂ ਬਾਦ ਦੇਖਿਆ ਤਾਂ ਆਯੂਸ਼ ਕਮਰੇ ਵਿੱਚ ਨਹੀਂ ਸੀ। ਹਰ ਕੋਈ ਆਯੂਸ਼ ਨੂੰ ਘਰ ਵਿੱਚ ਲੱਭਣ ਲੱਗਾ। ਜਦੋਂ ਉਹ ਬਾਥਰੂਮ ਵਿੱਚ ਪਹੁੰਚੇ ਤਾਂ ਆਯੂਸ਼ ਪਾਣੀ ਦੀ ਬਾਲਟੀ ਵਿੱਚ ਲਟਕ ਰਿਹਾ ਸੀ। ਉਸਦਾ ਸਿਰ ਪਾਣੀ ਵਿੱਚ ਸੀ। ਉਨ੍ਹਾਂ ਤੁਰੰਤ ਆਯੂਸ਼ ਨੂੰ ਬਾਹਰ ਕੱਢਿਆ, ਪਰ ਉਹ ਬੇਹੋਸ਼ ਸੀ।

ਡਾਕਟਰਾਂ ਨੇ ਮ੍ਰਿਤਕ ਐਲਾਨਿਆ

ਪਰਿਵਾਰ ਪਹਿਲਾਂ ਉਸਨੂੰ ਫਰੀਦਾਬਾਦ ਦੇ ਸੈਕਟਰ 15 ਸਥਿਤ ਇੱਕ ਪ੍ਰਾਈਵੇਟ ਨਰਸਿੰਗ ਹੋਮ ਵਿੱਚ ਲੈ ਗਿਆ। ਉੱਥੇ ਮੌਜੂਦ ਡਾਕਟਰਾਂ ਨੇ ਉਸ ਨੂੰ ਵੱਡੇ ਹਸਪਤਾਲ ਲਿਜਾਣ ਲਈ ਕਿਹਾ। ਫਿਰ ਉਸ ਨੂੰ ਸੈਕਟਰ-16 ਸਥਿਤ ਮੈਟਰੋ ਹਸਪਤਾਲ ਲੈ ਜਾਇਆ ਗਿਆ। ਉਥੇ ਡਾਕਟਰਾਂ ਨੇ ਚੈਕਅੱਪ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਰਮਨ ਨੇ ਕਿਹਾ ਕਿਹਾ ਕਿ ਜੇਕਰ ਪਰਿਵਾਰ ਨੇ ਸਮੇਂ 'ਤੇ ਆਯੂਸ਼ ਨੂੰ ਦੇਖ ਲਿਆ ਹੁੰਦਾ ਤਾਂ ਉਹ ਅੱਜ ਸਾਡੇ ਵਿਚਕਾਰ ਜ਼ਿੰਦਾ ਹੁੰਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਾਪੇ ਹੀ ਨਹੀਂ ਸਗੋਂ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਛੋਟੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ