Pahalgam Attack: NIA ਕਰੇਗੀ ਪਹਿਲਗਾਮ ਅੱਤਵਾਦੀ ਹਮਲੇ ਦੀ ਜਾਂਚ,ਫੌਜ ਨੇ ਕਈ ਅੱਤਵਾਦੀਆਂ ਦੇ ਘਰ ਢਾਹੇ

ਸੁਰੱਖਿਆ ਬਲਾਂ ਨੇ ਕਸ਼ਮੀਰ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਹੈ ਅਤੇ ਅੱਤਵਾਦੀਆਂ ਦੀ ਭਾਲ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ। ਸ਼ਨੀਵਾਰ ਨੂੰ, ਚਾਰ ਹੋਰ ਅੱਤਵਾਦੀਆਂ ਦੇ ਘਰ ਧਮਾਕਿਆਂ ਰਾਹੀਂ ਢਾਹ ਦਿੱਤੇ ਗਏ। ਇਸ ਤਰ੍ਹਾਂ 2 ਦਿਨਾਂ ਵਿੱਚ 8 ਅੱਤਵਾਦੀਆਂ ਦੇ ਘਰ ਢਾਹ ਦਿੱਤੇ ਗਏ ਹਨ।

Share:

Pahalgam Attack: ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਪਹਿਲਗਾਮ ਹਮਲੇ ਦੀ ਜਾਂਚ ਐਨਆਈਏ  ਨੂੰ ਸੌਂਪ ਦਿੱਤੀ ਹੈ। ਇਸ ਦੌਰਾਨ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ 'ਤੇ ਗੱਲ ਕੀਤੀ ਅਤੇ ਹਮਲੇ ਦੀ ਨਿੰਦਾ ਕੀਤੀ। ਰਾਸ਼ਟਰਪਤੀ ਮਸੂਦ ਨੇ ਕਿਹਾ, 'ਈਰਾਨ ਅੱਤਵਾਦ ਵਿਰੁੱਧ ਭਾਰਤ ਦੇ ਨਾਲ ਹੈ।' ਇੱਕ ਦਿਨ ਪਹਿਲਾਂ, ਈਰਾਨ ਨੇ ਭਾਰਤ-ਪਾਕਿਸਤਾਨ ਤਣਾਅ 'ਤੇ ਵਿਚੋਲਗੀ ਕਰਨ ਦੀ ਪੇਸ਼ਕਸ਼ ਕੀਤੀ ਸੀ।

ਪਾਕਿਸਤਾਨ ਨੂੰ ਕੀਤਾ ਜਾ ਰਿਹਾ ਬਦਨਾਮ- ਸ਼ਾਹਬਾਜ਼ ਸ਼ਰੀਫ

ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਉਹ ਪਹਿਲਗਾਮ ਹਮਲੇ ਦੀ ਹਰ ਨਿਰਪੱਖ ਜਾਂਚ ਵਿੱਚ ਹਿੱਸਾ ਲੈਣਗੇ। ਉਨ੍ਹਾਂ ਕਿਹਾ- ਪਾਕਿਸਤਾਨ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਪਾਕਿਸਤਾਨ 'ਤੇ ਹਰ ਵਾਰ ਦੋਸ਼ ਲਗਾਏ ਜਾਂਦੇ ਹਨ ਅਤੇ ਇਹ ਬਰਦਾਸ਼ਤਯੋਗ ਨਹੀਂ ਹੈ।

2 ਦਿਨਾਂ ਵਿੱਚ 8 ਅੱਤਵਾਦੀਆਂ ਦੇ ਘਰ ਢਹਿ ਢੇਰੀ

ਸੁਰੱਖਿਆ ਬਲਾਂ ਨੇ ਕਸ਼ਮੀਰ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਹੈ ਅਤੇ ਅੱਤਵਾਦੀਆਂ ਦੀ ਭਾਲ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ। ਸ਼ਨੀਵਾਰ ਨੂੰ, ਚਾਰ ਹੋਰ ਅੱਤਵਾਦੀਆਂ ਦੇ ਘਰ ਧਮਾਕਿਆਂ ਰਾਹੀਂ ਢਾਹ ਦਿੱਤੇ ਗਏ। ਇਸ ਤਰ੍ਹਾਂ 2 ਦਿਨਾਂ ਵਿੱਚ 8 ਅੱਤਵਾਦੀਆਂ ਦੇ ਘਰ ਢਾਹ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ  22 ਅਪ੍ਰੈਲ ਨੂੰ ਅੱਤਵਾਦੀਆਂ ਨੇ ਪਹਿਲਗਾਮ ਵਿੱਚ ਗੋਲੀਬਾਰੀ ਕਰਕੇ 26 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ 5 ਅੱਤਵਾਦੀ ਸ਼ਾਮਲ ਸਨ। 3 ਅੱਤਵਾਦੀਆਂ ਦੇ ਸਕੈੱਚ ਵੀ ਜਾਰੀ ਕੀਤੇ ਗਏ ਹਨ।

ਪੜ੍ਹੋ ਹੁਣ ਤੱਕ ਦੀ ਫੌਜ ਅਤੇ ਸਰਕਾਰ ਦੀ ਕਾਰਵਾਈ

ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਨੇ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੇ ਖੂਨ-ਖਰਾਬੇ ਦੇ ਧਮਕੀ ਭਰੇ ਬਿਆਨ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ- ਭਾਰਤ ਅਜਿਹੀਆਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹੈ। ਉਥੇ ਹੀ ਕਸ਼ਮੀਰ ਵਿੱਚ ਫੌਜ ਬਹੁਤ ਸਰਗਰਮ ਹੈ। ਤ੍ਰਾਲ, ਅਨੰਤਨਾਗ, ਪੁਲਵਾਮਾ, ਕੁਲਗਾਮ ਅਤੇ ਸ਼ੋਪੀਆਂ ਦੇ ਹੋਰ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ। ਹੁਣ ਤੱਕ 7 ਅੱਤਵਾਦੀਆਂ ਦੇ ਘਰ ਧਮਾਕਿਆਂ ਨਾਲ ਢਾਹ ਦਿੱਤੇ ਗਏ ਹਨ।

ਕੁਲਗਾਮ ਵਿੱਚ ਅੱਤਵਾਦੀਆਂ ਦੇ ਮਦਦਗਾਰਾਂ ਨੂੰ ਫੜਿਆ

ਕੁਲਗਾਮ ਵਿੱਚ ਅੱਤਵਾਦੀ ਸੰਗਠਨਾਂ ਦੇ 2 ਮਦਦਗਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ। ਘਾਟੀ ਵਿੱਚ ਸਰਗਰਮ 14 ਸਥਾਨਕ ਅੱਤਵਾਦੀਆਂ ਦੀ ਸੂਚੀ ਜਾਰੀ ਕੀਤੀ। ਭਾਰਤ ਸਰਕਾਰ ਨੇ ਸਾਰੇ ਮੀਡੀਆ ਹਾਊਸਾਂ ਨੂੰ ਸਲਾਹ ਜਾਰੀ ਕੀਤੀ। ਇਸ ਵਿੱਚ ਕਿਹਾ ਗਿਆ ਹੈ ਕਿ ਰੱਖਿਆ ਕਾਰਜਾਂ ਅਤੇ ਫੌਜਾਂ ਦੀ ਗਤੀਵਿਧੀ ਨੂੰ ਕਵਰ ਨਹੀਂ ਕੀਤਾ ਜਾਣਾ ਚਾਹੀਦਾ। ਸ਼ਨੀਵਾਰ ਸਵੇਰੇ ਗੁਜਰਾਤ ਵਿੱਚ 1000 ਤੋਂ ਵੱਧ ਘੁਸਪੈਠੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਸੂਰਤ ਅਤੇ ਅਹਿਮਦਾਬਾਦ ਵਿੱਚ ਘੁਸਪੈਠੀਆਂ ਵਿਰੁੱਧ ਕਾਰਵਾਈ ਕੀਤੀ।

ਇਹ ਵੀ ਪੜ੍ਹੋ