ਆਨਲਾਈਨ ਪਾਸਪੋਰਟ ਖ਼ਤਰੇ ਦੀ ਘੰਟੀ, ਡਾਟਾ ਹੋ ਰਿਹਾ ਲੀਕ !

ਆਨਲਾਈਨ ਪਾਸਪੋਰਟ ਅਪਲਾਈ ਕਰਨਾ ਵੱਡੇ ਖ਼ਤਰੇ ਦੀ ਘੰਟੀ ਹੈ। ਸਪੋਰਟ ਬਣਾਉਣ ਦੀ ਆੜ ‘ਚ ਆਨਲਾਈਨ ਧੋਖਾਧੜੀ ਦਾ ਧੰਦਾ ਕੀਤਾ ਜਾ ਰਿਹਾ ਹੈ। ਪਾਸਪੋਰਟ ਜਲਦੀ ਬਣਵਾਉਣ ਦੇ ਨਾਂ ‘ਤੇ ਕਈ ਗਰੋਹ ਲੋਕਾਂ ਤੋਂ ਮੋਟੀਆਂ ਰਕਮਾਂ ਵਸੂਲ ਰਹੇ ਹਨ। ਅਜਿਹੇ ‘ਚ ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਬਣਾਉਣ ਜਾ ਰਹੇ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਤਹਿਤ ਲੋਕਾਂ ਨੂੰ […]

Share:

ਆਨਲਾਈਨ ਪਾਸਪੋਰਟ ਅਪਲਾਈ ਕਰਨਾ ਵੱਡੇ ਖ਼ਤਰੇ ਦੀ ਘੰਟੀ ਹੈ। ਸਪੋਰਟ ਬਣਾਉਣ ਦੀ ਆੜ ‘ਚ ਆਨਲਾਈਨ ਧੋਖਾਧੜੀ ਦਾ ਧੰਦਾ ਕੀਤਾ ਜਾ ਰਿਹਾ ਹੈ। ਪਾਸਪੋਰਟ ਜਲਦੀ ਬਣਵਾਉਣ ਦੇ ਨਾਂ ‘ਤੇ ਕਈ ਗਰੋਹ ਲੋਕਾਂ ਤੋਂ ਮੋਟੀਆਂ ਰਕਮਾਂ ਵਸੂਲ ਰਹੇ ਹਨ। ਅਜਿਹੇ ‘ਚ ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਬਣਾਉਣ ਜਾ ਰਹੇ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਤਹਿਤ ਲੋਕਾਂ ਨੂੰ ਪਾਸਪੋਰਟ ਬਣਾਉਣ ਵਾਲੀਆਂ ਫਰਜ਼ੀ ਵੈੱਬਸਾਈਟਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪਾਸਪੋਰਟ ਸੰਬੰਧੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਕਈ ਫਰਜ਼ੀ ਵੈੱਬਸਾਈਟਾਂ ਆਨਲਾਈਨ ਪਾਸਪੋਰਟ ਅਰਜ਼ੀ ਫਾਰਮ ਭਰਨ ਅਤੇ ਅਪਾਇੰਟਮੈਂਟਾਂ ਦੀ ਸਮਾਂ-ਸਾਰਣੀ ਕਰਨ ਲਈ ਬਿਨੈਕਾਰਾਂ ਤੋਂ ਨਾ ਸਿਰਫ਼ ਭਾਰੀ ਫੀਸਾਂ ਵਸੂਲ ਰਹੀਆਂ ਹਨ, ਸਗੋਂ ਉਨ੍ਹਾਂ ਦਾ ਡਾਟਾ ਵੀ ਇਕੱਠਾ ਕਰ ਰਹੀਆਂ ਹਨ।

ਫਰਜ਼ੀ ਵੈੱਬਸਾਈਟਾਂ ਕੀਤੀਆਂ ਜਨਤਕ

ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ‘ਚ ਪਾਸਪੋਰਟ ਬਣਾਉਣ ਦੇ ਨਾਂ ‘ਤੇ ਕਈ ਗਰੋਹਾਂ ਨੇ ਪਾਸਪੋਰਟ ਬਣਾਉਣ ਵਾਲੀ ਵੈੱਬਸਾਈਟ ਵਰਗੀਆਂ ਹੋਰ ਸਾਈਟਾਂ ਬਣਾਈਆਂ ਹਨ। ਇਸ ਤਰ੍ਹਾਂ ਦਾ ਗਰੋਹ ਲੋਕਾਂ ਨੂੰ ਜਲਦੀ ਨਿਯੁਕਤੀਆਂ ਅਤੇ ਰਸੀਦ ਵੀ ਦੇ ਰਿਹਾ ਹੈ। ਪਰ ਇਸ ਵਿੱਚ ਫਾਰਮ ਜਮ੍ਹਾਂ ਨਹੀਂ ਕਰਵਾਏ ਜਾਂਦੇ।  ਵਿਦੇਸ਼ ਮੰਤਰਾਲੇ ਮੁਤਾਬਕ ਹਰ ਮਹੀਨੇ 100 ਤੋਂ ਵੱਧ ਲੋਕ ਇਨ੍ਹਾਂ ਫਰਜ਼ੀ ਵੈੱਬਸਾਈਟਾਂ ਦਾ ਸ਼ਿਕਾਰ ਹੋ ਰਹੇ ਹਨ। ਇਸਨੂੰ ਮੁੱਖ ਰੱਖਦਿਆਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਸੇਵਾ ਪ੍ਰਦਾਨ ਕਰਨ ਵਾਲੀ ਵੈੱਬਸਾਈਟ ‘ਤੇ ਛੇ ਫਰਜ਼ੀ ਪਾਸਪੋਰਟ ਬਣਾਉਣ ਵਾਲੀਆਂ ਵੈੱਬਸਾਈਟਾਂ ਦੀ ਸੂਚੀ ਜਨਤਕ ਕੀਤੀ। www.passport-seva.inwww.applypassport.orgwww.indiapassport.orgwww.online-passportindia.comwww.passportindiaportal.inwww.passport-india.inਨੂੰ ਜਾਅਲੀ ਕਰਾਰ ਦਿੱਤਾ ਗਿਆ। 

ਧਿਆਨ ਰੱਖਣ ਯੋਗ ਗੱਲਾਂ 

ਆਪਣਾ ਪਾਸਪੋਰਟ ਬਣਾਉਣ ਲਈ ਜਾਂ ਸੰਬੰਧਿਤ ਸੇਵਾਵਾਂ ਲਈ ਸਿਰਫ ਵਿਦੇਸ਼ ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ www.passportindia.gov.in ‘ਤੇ ਲੌਗਇਨ ਕਰੋ। ਇਸਤੋਂ ਇਲਾਵਾ ਕੋਈ ਹੋਰ ਵੈੱਬਸਾਈਟ ਨਹੀਂ ਹੈ। ਜਦਕਿ ਅਧਿਕਾਰਤ ਮੋਬਾਈਲ ਐਪ mPassport ਹੈ। ਇਸਦੇ ਨਾਲ ਹੀ ਵਿਦੇਸ਼ ਮੰਤਰਾਲੇ ਨੇ ਭਾਰਤੀ ਪਾਸਪੋਰਟ ਲਈ ਅਪਲਾਈ ਕਰਨ ਅਤੇ ਸਬੰਧਤ ਸੇਵਾਵਾਂ ਦਾ ਲਾਭ ਲੈਣ ਸਮੇਂ ਕਿਸੇ ਵੀ ਫਰਜ਼ੀ ਵੈੱਬਸਾਈਟਾਂ ‘ਤੇ ਨਾ ਜਾਣ ਦੀ ਸਲਾਹ ਦਿੱਤੀ ਹੈ। ਪਾਸਪੋਰਟ ਸੇਵਾਵਾਂ ਨਾਲ ਸਬੰਧਤ ਕੋਈ ਭੁਗਤਾਨ ਵੀ ਨਾ ਕੀਤਾ ਜਾਵੇ।