ਅਬੋਹਰ ਦੇ ਪਿੰਡ ਤਾਜਾ ਪੱਟੀ ਵਿੱਚ ਫੂਡ ਪੁਆਇਜ਼ਨਿੰਗ ਕਾਰਣ ਇੱਕ ਦੀ ਮੌਤ, ਇਲਾਕੇ ਵਿੱਚ ਸਹਮ

ਅਬੋਹਰ ‘ਚ ਕਰੀਬ 10 ਦਿਨ ਪਹਿਲਾਂ ਪਿੰਡ ਤਾਜਾ ਪੱਟੀ ਇਲਾਕੇ ‘ਚ ਇਕ ਹੀ ਪਰਿਵਾਰ ਦੇ ਦਰਜਨ ਤੋਂ ਵੱਧ ਲੋਕ ਦੋ ਦਿਨਾਂ ਵਿੱਚ ਅੰਦਰ ਫੂਡ ਪੁਆਇਜ਼ਨਿੰਗ ਕਾਰਨ ਬੇਹੋਸ਼ ਹੋ ਗਏ ਸਨ। ਜਿਨਾਂ ਨੂੰ ਬੇਹੋਸ਼ੀ ਦੀ ਹਾਲਤ ‘ਚ ਲੋਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿਨ੍ਹਾਂ ਵਿੱਚੋਂ ਕੁਝ ਨੂੰ ਫਰੀਦਕੋਟ ਰੈਫਰ ਵੀ ਕੀਤਾ ਗਿਆ। ਇਨ੍ਹਾਂ ਵਿੱਚੋਂ ਇੱਕ […]

Share:

ਅਬੋਹਰ ‘ਚ ਕਰੀਬ 10 ਦਿਨ ਪਹਿਲਾਂ ਪਿੰਡ ਤਾਜਾ ਪੱਟੀ ਇਲਾਕੇ ‘ਚ ਇਕ ਹੀ ਪਰਿਵਾਰ ਦੇ ਦਰਜਨ ਤੋਂ ਵੱਧ ਲੋਕ ਦੋ ਦਿਨਾਂ ਵਿੱਚ ਅੰਦਰ ਫੂਡ ਪੁਆਇਜ਼ਨਿੰਗ ਕਾਰਨ ਬੇਹੋਸ਼ ਹੋ ਗਏ ਸਨ। ਜਿਨਾਂ ਨੂੰ ਬੇਹੋਸ਼ੀ ਦੀ ਹਾਲਤ ‘ਚ ਲੋਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿਨ੍ਹਾਂ ਵਿੱਚੋਂ ਕੁਝ ਨੂੰ ਫਰੀਦਕੋਟ ਰੈਫਰ ਵੀ ਕੀਤਾ ਗਿਆ। ਇਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਬੀਤੀ ਰਾਤ ਮੌਤ ਹੋ ਗਈ। ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ, ਛੁੱਟੀ ਤੋਂ ਬਾਅਦ ਘਰ ਆ ਕੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਜੈਮਲ ਰਾਮ ਦੀ ਹਾਲਤ ਵਿੱਚ ਸੁਧਾਰ ਹੋਣ ਦੇ ਬਾਅਦ ਉਸ ਨੂੰ ਮੰਗਲਵਾਰ ਨੂੰ ਫਰੀਦਕੋਟ ਹਸਪਤਾਲ ਤੋਂ ਛੂੱਟੀ ਮੀਲੀ ਸੀ। ਰਾਤ ਨੂੰ ਉਸ ਦੀ ਤਬੀਅਤ ਫੇਰ ਵਿਗੜ ਗਈ ਅਤੇ ਬੁੱਧਵਾਰ ਸਵੇਰੇ ਉਸ ਦੀ ਮੌਤ ਹੋ ਗਈ। ਜਿਕਰਯੋਗ ਹੈ ਕਿ ਦੱਸ ਦਿਨ ਪਹਿਲਾਂ ਪਿੰਡ ਤਾਜਾ ਪੱਟੀ ਵਿੱਚ ਰਾਜ ਬਾਲਾ, ਜੈਮਲ ਰਾਮ, ਮਨਜੋਤ, ਮਨਰਾਜ ਅਤੇ ਸੀਰਤ ਨੂੰ ਅਚਾਨਕ ਉਲਟੀਆਂ ਆਉਣ ਲੱਗੀਆਂ ਸਨ। ਪੂਰੇ ਪਰਿਵਾਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆਂ ਗਿਆ ਸੀ, ਜਿੱਥੇ ਹਾਲਤ ਨਾਜੁਕ ਹੋਣ ਕਰ ਕੇ ਉਨ੍ਹਾਂ ਨੂੰ ਫਰੀਦਕੋਟ ਰੈਫ਼ਰ ਕਰ ਦੀਤਾ ਗਿਆ ਸੀ। ਇਸ ਤੋਂ ਇਲਾਵਾ ਇਸੇ ਪਿੰਡ ਦੀ ਰਹਿਣ ਵਾਲੀ ਇੰਦਰਾ ਦੇਵੀ, ਵਰਿੰਦਾ, ਸਾਰਿਆ ਅਤੇ ਪੂਨਮ ਨੂੰ ਵੀ ਹਸਪਤਾਲ ਲੈ ਕੇ ਜਾਣਾ ਪਿਆ ਸੀ।