ਪਾਇਲਟ ਬਨਾਮ ਗਹਿਲੋਤ ਦੇ ਮੁੱਦੇ ਤੇ ਬੋਲੇ ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨਿਵਾਰ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਕਾਂਗਰਸ ਆਗੂ ‘ਸੂਬੇ ਨੂੰ ਲੁੱਟ ਕੇ’ ਪਾਰਟੀ ਦਾ ਖਜ਼ਾਨਾ ਭਰ ਰਿਹਾ ਹੈ।  ਇਤਿਹਾਸ ਵਿੱਚ ਸਭ ਤੋਂ ਭ੍ਰਿਸ਼ਟ ਸਰਕਾਰ ਹੋਣ ਦਾ ਲਗਾਇਆ ਦੋਸ਼ ਰਾਜਸਥਾਨ ਦੇ ਭਰਤਪੁਰ ਵਿੱਚ ਬੂਥ ਪੱਧਰੀ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ, […]

Share:

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨਿਵਾਰ ਨੂੰ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਕਾਂਗਰਸ ਆਗੂ ‘ਸੂਬੇ ਨੂੰ ਲੁੱਟ ਕੇ’ ਪਾਰਟੀ ਦਾ ਖਜ਼ਾਨਾ ਭਰ ਰਿਹਾ ਹੈ। 

ਇਤਿਹਾਸ ਵਿੱਚ ਸਭ ਤੋਂ ਭ੍ਰਿਸ਼ਟ ਸਰਕਾਰ ਹੋਣ ਦਾ ਲਗਾਇਆ ਦੋਸ਼

ਰਾਜਸਥਾਨ ਦੇ ਭਰਤਪੁਰ ਵਿੱਚ ਬੂਥ ਪੱਧਰੀ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ, ਸੀਨੀਅਰ ਭਾਜਪਾ ਆਗੂ ਨੇ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਆਪਣੇ ਸਾਬਕਾ ਡਿਪਟੀ ਸੀਐਮ ਸਚਿਨ ਪਾਇਲਟ ਨਾਲੋਂ ਗਹਿਲੋਤ ਨੂੰ ਮੁੱਖ ਮੰਤਰੀ ਵਜੋਂ ਤਰਜੀਹ ਦਿੰਦੀ ਹੈ ਕਿਉਂਕਿ “ਭ੍ਰਿਸ਼ਟਾਚਾਰ” ਦੇ ਪੈਸੇ ਨਾਲ ਪਾਰਟੀ ਦਾ ਖਜ਼ਾਨਾ ਭਰਨ ਵਿੱਚ ਉਨ੍ਹਾਂ ਦਾ ਯੋਗਦਾਨ ਵੱਧ ਹੈ। ਸ਼ਾਹ ਨੇ ਕਿਹਾ, ”ਪਾਇਲਟ ਕਿਸੇ ਵੀ ਬਹਾਨੇ ਧਰਨੇ ਤੇ ਬੈਠਦਾ ਹੈ। ਜ਼ਮੀਨ ਤੇ ਉਸ ਦਾ ਯੋਗਦਾਨ ਜ਼ਿਆਦਾ ਹੋ ਸਕਦਾ ਹੈ ਪਰ ਉਸ ਦੀ ਵਾਰੀ ਕਦੇ ਨਹੀਂ ਆਵੇਗੀ ਕਿਉਂਕਿ ਕਾਂਗਰਸ ਪਾਰਟੀ ਦਾ ਖਜ਼ਾਨਾ ਭਰਨ ਚ ਉਸ ਦਾ ਯੋਗਦਾਨ ਘੱਟ ਹੈ ਅਤੇ ਗਹਿਲੋਤ ਦਾ ਯੋਗਦਾਨ ਜ਼ਿਆਦਾ ਹੈ” ।  ਦੋਵੇਂ ਕਾਂਗਰਸੀ ਨੇਤਾਵਾਂ ਚ ਲੰਬੇ ਸਮੇਂ ਤੋਂ ਟਕਰਾਅ ਚੱਲ ਰਿਹਾ ਹੈ ਪਰ ਪਾਇਲਟ ਵੱਲੋਂ ਗਹਿਲੋਤ ਦੀ ਲੀਡਰਸ਼ਿਪ ਖਿਲਾਫ ਬਗਾਵਤ ਕਰਨ ਤੋਂ ਬਾਅਦ ਸੰਕਟ ਹੋਰ ਡੂੰਘਾ ਹੋ ਗਿਆ। ਪਾਰਟੀ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਦੋਵੇ ਨੇਤਾਵਾਂ ਵਿਚਕਾਰ ਪਾੜਾ ਫਿਰ ਕਾਂਗਰਸ ਲਈ ਸ਼ਰਮਨਾਕ ਸਥਿਤੀ ਦਾ ਕਾਰਨ ਬਣ ਗਿਆ ਜਦੋਂ ਗਹਿਲੋਤ ਦੇ ਵਫਾਦਾਰਾਂ ਨੇ ਹਾਈ ਕਮਾਂਡ ਦੇ ਵਿਰੁੱਧ ਬਗਾਵਤ ਕੀਤੀ ਅਤੇ ਸੀਐਲਪੀ ਦੀ ਮੀਟਿੰਗ ਨੂੰ ਛੱਡ ਦਿੱਤਾ। ਹਾਲ ਹੀ ਚ ਪਾਇਲਟ ਨੇ ਪਿਛਲੀ ਵਸੁੰਧਰਾ ਰਾਜੇ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਆਪਣੀ ਹੀ ਸਰਕਾਰ ਵਿਰੁੱਧ ਇਕ ਦਿਨ ਦਾ ਵਰਤ ਰੱਖਿਆ ਸੀ। ਅਮਿਤ ਸ਼ਾਹ ਨੇ ਦੋਸ਼ ਲਾਇਆ ਕਿ ਗਹਿਲੋਤ ਨੇ ਰਾਜਸਥਾਨ ਸਰਕਾਰ ਨੂੰ ਭ੍ਰਿਸ਼ਟਾਚਾਰ ਦਾ ‘ਹੱਬ’ ਬਣਾ ਦਿੱਤਾ ਹੈ ਅਤੇ ਸੂਬੇ ਨੂੰ ਲੁੱਟਿਆ ਹੈ। ਭ੍ਰਿਸ਼ਟਾਚਾਰ ਦਾ ਇਹ ਪੈਸਾ ਕਾਂਗਰਸ ਪਾਰਟੀ ਦੇ ਖਜ਼ਾਨੇ ਵਿੱਚ ਚਲਾ ਗਿਆ ਹੈ। ਸ਼ਾਹ ਨੇ ਲੋਕਾ ਨੂੰ ਸੰਬੋਧਨ ਕਰਦਿਆ ਕਿਹਾ, “ਰਾਜਸਥਾਨ ਵਿੱਚ ਦੋ ਦਰਜਨ ਤੋਂ ਵੱਧ ਪੇਪਰ ਲੀਕ ਹੋ ਚੁੱਕੇ ਹਨ ਅਤੇ ਸ੍ਰੀ ਗਹਿਲੋਤ ਅਜੇ ਵੀ ਸੱਤਾ ਚਾਹੁੰਦੇ ਹਨ। ਕੀ ਤੁਸੀਂ ਸੈਂਕੜਾ ਲਗਾਉਣਾ ਚਾਹੁੰਦੇ ਹੋ? ਰਾਜਸਥਾਨ ਦੇ ਲੋਕ ਹੁਣ ਤੁਹਾਨੂੰ ਨਹੀਂ ਚਾਹੁੰਦੇ ਹਨ,” । ਉਨਾਂ ਨੇ ਅੱਗੇ ਦਾਵਾ ਕੀਤਾ ਕਿ ਅਸ਼ੋਕ ਗਹਿਲੋਤ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਰਾਜਸਥਾਨ ਦੇ ਇਤਿਹਾਸ ਵਿੱਚ ਸਭ ਤੋਂ ਭ੍ਰਿਸ਼ਟ ਸਰਕਾਰਾਂ ਵਿੱਚੋਂ ਇੱਕ ਹੈ।