ਭਾਰਤ ਆਈ ਪਾਕਿਸਤਾਨੀ ਸੀਮਾ ਹੈਦਰ ’ਤੇ ਜਾਸੂਸ ਹੋਣ ਦਾ ਸ਼ੱਕ

ਉੱਤਰ ਪ੍ਰਦੇਸ਼ ਦੇ ਵਿਸ਼ੇਸ਼ ਪੁਲਿਸ ਡਾਇਰੈਕਟਰ ਜਨਰਲ ਪ੍ਰਸ਼ਾਂਤ ਕੁਮਾਰ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਕਹਿਣਾ ਉਚਿਤ ਨਹੀਂ ਹੋਵੇਗਾ ਕਿ ਕੀ ਪਾਕਿਸਤਾਨੀ ਨਾਗਰਿਕ ਸੀਮਾ ਹੈਦਰ, ਜੋ ਮਈ ਵਿੱਚ ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿੱਚ ਦਾਖਲ ਹੋਈ ਸੀ ਅਤੇ ਨੋਇਡਾ ਵਿੱਚ ਆਪਣੇ ਸਾਥੀ ਨਾਲ ਰਹਿ ਰਹੀ ਹੈ ਇਕ ਜਾਸੂਸ ਹੈ। ਉਸਨੇ ਕਿਹਾ ਕਿ ਜਦ ਤੱਕ ਸਾਡੇ ਕੋਲ […]

Share:

ਉੱਤਰ ਪ੍ਰਦੇਸ਼ ਦੇ ਵਿਸ਼ੇਸ਼ ਪੁਲਿਸ ਡਾਇਰੈਕਟਰ ਜਨਰਲ ਪ੍ਰਸ਼ਾਂਤ ਕੁਮਾਰ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਕਹਿਣਾ ਉਚਿਤ ਨਹੀਂ ਹੋਵੇਗਾ ਕਿ ਕੀ ਪਾਕਿਸਤਾਨੀ ਨਾਗਰਿਕ ਸੀਮਾ ਹੈਦਰ, ਜੋ ਮਈ ਵਿੱਚ ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿੱਚ ਦਾਖਲ ਹੋਈ ਸੀ ਅਤੇ ਨੋਇਡਾ ਵਿੱਚ ਆਪਣੇ ਸਾਥੀ ਨਾਲ ਰਹਿ ਰਹੀ ਹੈ ਇਕ ਜਾਸੂਸ ਹੈ। ਉਸਨੇ ਕਿਹਾ ਕਿ ਜਦ ਤੱਕ ਸਾਡੇ ਕੋਲ ਪੁਖਤਾ ਸਬੂਤ ਨਹੀਂ ਹਨ ਕਿ ਓਹ ਇੱਕ ਜਾਸੂਸ ਹੈ , ਉਦੋਂ ਤੱਕ ਕੁਝ ਨਹੀਂ ਕਿਹਾ ਜਾ ਸਕਦਾ। ਉਸਨੂੰ ਸਿੱਧੇ ਜਵਾਬ ਦੇਣ ਤੋਂ ਬਚਦਿਆ ਦੇਖਿਆ ਗਿਆ ਜਦੋਂ ਇਹ ਪੁੱਛਿਆ ਗਿਆ ਕਿ ਕੀ ਸੀਮਾ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇਗਾ ਅਤੇ ਨਾਲ ਹੀ ਕੀ ਭਾਰਤ-ਨੇਪਾਲ ਸਰਹੱਦ ਦੇ ਨਾਲ ਸੁਰੱਖਿਆ ਵਿੱਚ ਕਿਸੇ ਤਰਾਂ ਦੀ ਕਮੀ ਹੈ, ਜਿਸ ਰਾਹੀਂ ਉਹ ਭਾਰਤ ਵਿੱਚ ਦਾਖਲ ਹੋਈ ਸੀ।

ਸੀਮਾ (30) ਅਤੇ ਉਸ ਦੇ ਭਾਰਤੀ ਸਾਥੀ ਸਚਿਨ ਮੀਨਾ (22) ਤੋਂ ਸੋਮਵਾਰ ਅਤੇ ਮੰਗਲਵਾਰ ਨੂੰ ਉੱਤਰ ਪ੍ਰਦੇਸ਼ ਪੁਲਸ ਦੇ ਅੱਤਵਾਦ ਵਿਰੋਧੀ ਦਸਤੇ ਨੇ ਪੁੱਛਗਿੱਛ ਕੀਤੀ। ਉਨ੍ਹਾਂ ਨੂੰ ਗ੍ਰੇਟਰ ਨੋਇਡਾ ਦੀ ਸਥਾਨਕ ਪੁਲਿਸ ਨੇ 4 ਜੁਲਾਈ ਨੂੰ ਗ੍ਰਿਫਤਾਰ ਕੀਤਾ ਸੀ, ਪਰ 7 ਜੁਲਾਈ ਨੂੰ ਅਦਾਲਤ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ। ਏਟੀਐਸ ਦੀ ਪੁੱਛਗਿੱਛ ’ਤੇ ਰਾਜ ਪੁਲਿਸ ਨੇ ਕਿਹਾ ਕਿ ਸੀਮਾ ਹੈਦਰ ਤੋਂ ਦੋ ਵੀਡੀਓ ਕੈਸੇਟ, ਚਾਰ ਮੋਬਾਈਲ ਫੋਨ, ਪੰਜ ਅਧਿਕਾਰਤ ਪਾਕਿਸਤਾਨੀ ਪਾਸਪੋਰਟ ਅਤੇ ਇੱਕ ਅਣਵਰਤਿਆ ਪਾਸਪੋਰਟ, ਅਧੂਰੇ ਨਾਮ ਅਤੇ ਪਤੇ ਵਾਲਾ ਅਤੇ ਇੱਕ ਪਛਾਣ ਪੱਤਰ ਮਿਲਿਆ ਹੈ। ਇਹ ਪੁੱਛੇ ਜਾਣ ਤੇ ਕਿ ਕੀ ਸੀਮਾ ਪਾਕਿਸਤਾਨੀ ਜਾਸੂਸ ਹੋ ਸਕਦੀ ਹੈ, ਵਿਸ਼ੇਸ਼ ਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਜ਼ੋਰ ਦੇ ਕੇ ਕਿਹਾ ਕਿ ਜਲਦੀਬਾਜ਼ੀ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਦੋ ਦੇਸ਼ਾਂ ਨਾਲ ਸਬੰਧਤ ਹੈ। ਜਦੋਂ ਤੱਕ ਸਾਡੇ ਕੋਲ ਪੁਖਤਾ ਸਬੂਤ ਨਹੀਂ ਹਨ, ਇਸ ਸਬੰਧ ਵਿੱਚ ਕੁਝ ਕਹਿਣਾ ਉਚਿਤ ਨਹੀਂ ਹੋਵੇਗਾ। 

ਆਪਣੀ ਜ਼ਮਾਨਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਵਿੱਚ, ਸੀਮਾ ਹੈਦਰ ਇਹ ਕਹਿ ਰਹੀ ਹੈ ਕਿ ਉਹ ਨੇਪਾਲ ਸਰਹੱਦ ਰਾਹੀਂ ਭਾਰਤ ਵਿੱਚ ਦਾਖਲ ਹੋਈ ਸੀ ਅਤੇ ਸਚਿਨ ਨਾਲ ਰਹਿਣ ਲਈ ਇੱਕ ਬੱਸ ਵਿੱਚ ਨੋਇਡਾ ਗਈ ਸੀ, ਜਿਸ ਨਾਲ ਉਹ ਪੱਬਜੀ ਗੇਮ ਖੇਡਦੇ ਹੋਏ ਆਨਲਾਈਨ ਮਿਲੀ ਸੀ। ਇਹ ਪੁੱਛੇ ਜਾਣ ਤੇ ਕਿ ਕੀ ਨੇਪਾਲ ਸਰਹੱਦ ਰਾਹੀਂ ਕਿਸੇ ਪਾਕਿਸਤਾਨੀ ਨਾਗਰਿਕ ਦਾ ਭਾਰਤ ਵਿੱਚ ਦਾਖਲ ਹੋਣਾ ਸੁਰੱਖਿਆ ਵਿੱਚ ਕਮੀ ਸੀ, ਸ੍ਰੀ ਕੁਮਾਰ ਨੇ ਕਿਹਾ, “ਅਜਿਹਾ ਨਹੀਂ ਹੈ। ਸਾਡੀ ਨੇਪਾਲ ਨਾਲ ਲਗਦੀ ਸਰਹੱਦ ਖੁੱਲੀ ਹੈ। ਉੱਥੇ ਕਿਸੇ ਪਾਸਪੋਰਟ ਦੀ ਲੋੜ ਨਹੀਂ ਹੈ ਪਰ ਕਿਸੇ ਦੇ ਚਿਹਰੇ ’ਤੇ ਕੁਝ ਨਹੀਂ ਲਿਖਿਆ ਹੁੰਦਾ।”