ਦਿੱਲੀ ਵਿੱਚ ਪ੍ਰਦੂਸ਼ਣ ਦੀ ਮਾਰ, OLA-UBER ਸਮੇਤ ਐਪ ਆਧਾਰਿਤ ਟੈਕਸੀਆਂ ‘ਤੇ ਲਗੀ ਰੋਕ

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ। ਹੁਣ ਤੱਕ ਦਿੱਲੀ ਸਰਕਾਰ ਵਲੋਂ ਪ੍ਰਦੂਸ਼ਣ ਘਟਾਉਣ ਲਈ ਕਈ ਕਦਮ ਪੁੱਟੇ ਗਏ ਹਨ। ਵੀਰਵਾਰ ਨੂੰ ਦਿੱਲੀ ਦੀ ਕੇਜਰੀਵਾਰ ਸਰਕਾਰ ਵਲੋਂ ਨਵਾਂ ਫੈਸਲਾ ਲਿਤਾ ਗਿਆ ਹੈ। ਹੁਣ ਰਾਜਧਾਨੀ ਵਿੱਚ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਐਪ ਆਧਾਰਿਤ ਟੈਕਸੀਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕੇਜਰੀਵਾਲ ਸਰਕਾਰ ਨੇ […]

Share:

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ। ਹੁਣ ਤੱਕ ਦਿੱਲੀ ਸਰਕਾਰ ਵਲੋਂ ਪ੍ਰਦੂਸ਼ਣ ਘਟਾਉਣ ਲਈ ਕਈ ਕਦਮ ਪੁੱਟੇ ਗਏ ਹਨ। ਵੀਰਵਾਰ ਨੂੰ ਦਿੱਲੀ ਦੀ ਕੇਜਰੀਵਾਰ ਸਰਕਾਰ ਵਲੋਂ ਨਵਾਂ ਫੈਸਲਾ ਲਿਤਾ ਗਿਆ ਹੈ। ਹੁਣ ਰਾਜਧਾਨੀ ਵਿੱਚ ਦੂਜੇ ਸੂਬਿਆਂ ਤੋਂ ਆਉਣ ਵਾਲੀਆਂ ਐਪ ਆਧਾਰਿਤ ਟੈਕਸੀਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕੇਜਰੀਵਾਲ ਸਰਕਾਰ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਦਿੱਲੀ ਤੋਂ ਬਾਹਰ ਰਜਿਸਟਰਡ ਓਲਾ-ਉਬੇਰ (OLA-UBER) ਅਤੇ ਹੋਰ ਐਪ ਆਧਾਰਿਤ ਟੈਕਸੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾਈ ਗਈ ਹੈ। ਦਿੱਲੀ ਵਿੱਚ ਸਿਰਫ਼ ਦਿੱਲੀ ਰਜਿਸਟਰਡ ਐਪ ਆਧਾਰਿਤ ਟੈਕਸੀਆਂ ਹੀ ਚੱਲਣਗੀਆਂ। ਮਨਿਸਟ੍ਰੀ ਆਫ ਅਰਥ ਸਾਇੰਸ ਮੰਤਰਾਲੇ ਦਾ ਕਹਿਣਾ ਹੈ ਕਿ ਅਗਲੇ ਪੰਜ ਤੋਂ ਛੇ ਦਿਨਾਂ ਤੱਕ ਦਿੱਲੀ-ਐਨਸੀਆਰ ਵਿੱਚ ਹਵਾ ਦੀ ਗੁਣਵੱਤਾ ਗੰਭੀਰ ਰਹੇਗੀ। ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਵੀਰਵਾਰ ਨੂੰ ਦਿੱਲੀ ਨੇ 440 ਦਾ ਹਵਾ ਗੁਣਵੱਤਾ ਸੂਚਕ ਅੰਕ (AQI) ਦਰਜ ਕੀਤਾ।

ਦਿੱਲੀ-ਐਨਸੀਆਰ ਵਿੱਚ ਸਾਹ ਲੈਣਾ 10 ਸਿਗਰਟ ਪੀਣ ਦੇ ਬਰਾਬਰ : ਡਾਕਟਰ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁਤਾਬਕ ਦਿੱਲੀ ਦੇ ਨਾਲ ਲੱਗਦੇ ਸ਼ਹਿਰਾਂ ਦੀ ਹਵਾ ਵੀ ਜ਼ਹਿਰੀਲੀ ਹੋ ਚੁੱਕੀ ਹੈ। ਅੱਜ ਗੁਣਵੱਤਾ ਸੂਚਕ ਅੰਕ (AQI) ਗ੍ਰੇਟਰ ਨੋਇਡਾ ਵਿੱਚ ਵਿੱਚ 450, ਫਰੀਦਾਬਾਦ ਵਿੱਚ ਵਿੱਚ 413, ਗਾਜ਼ੀਆਬਾਦ ਵਿੱਚ 369, ਗੁਰੂਗ੍ਰਾਮ ਵਿੱਚ 396 ਅਤੇ ਨੋਇਡਾ ਵਿੱਚ 394 ਸੀ। ਦਿੱਲੀ ਦੇ ਇੰਦਰਪ੍ਰਸਥ ਅਪੋਲੋ ਹਸਪਤਾਲ ਦੇ ਡਾਕਟਰ ਰਾਜੇਸ਼ ਚਾਵਲਾ ਨੇ ਕਿਹਾ ਕਿ ਦਿੱਲੀ-ਐਨਸੀਆਰ ਵਿੱਚ ਸਾਹ ਲੈਣਾ ਦਿਨ ਵਿੱਚ 10 ਸਿਗਰਟ ਪੀਣ ਦੇ ਬਰਾਬਰ ਹੈ। ਖਰਾਬ ਹਵਾ ਦੀ ਗੁਣਵੱਤਾ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਸਾਹ ਦੀਆਂ ਬਿਮਾਰੀਆਂ ਜਿਵੇਂ ਕਿ ਦਮੇ, ਬ੍ਰੌਨਕਾਈਟਸ ਅਤੇ ਕ੍ਰੋਨਿਕ ਔਬਸਟਰਕਟਿਵ ਪਲਮਨਰੀ ਡਿਜ਼ੀਜ਼ (ਸੀਓਪੀਡੀ) ਹੋ ਸਕਦੀਆਂ ਹਨ।