Oh My God - ਇੰਨਾ ਪੈਸਾ, ਮਸ਼ੀਨਾਂ ਵੀ ਨੋਟ ਗਿਣਦੇ ਥੱਕ ਗਈਆਂ, ਜਾਣੋ ਪੂਰਾ ਮਾਮਲਾ

ਸ਼ਰਾਬ ਬਣਾਉਣ ਵਾਲੀ ਕੰਪਨੀ ਦੇ ਟਿਕਾਣਿਆਂ ਉਪਰ ਆਮਦਨ ਕਰ ਵਿਭਾਗ ਨੇ ਛਾਪੇ ਮਾਰੇ। ਜਿੱਥੋਂ ਭਾਰੀ ਮਾਤਰਾ 'ਚ ਨਕਦੀ ਬਰਾਮਦ ਹੋਈ। ਇਸ ਦੌਰਾਨ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

Share:

ਹਾਈਲਾਈਟਸ

  • 150 ਕਰੋੜ
  • ਆਮਦਨ ਕਰ

ਇਨਕਮ ਟੈਕਸ ਵਿਭਾਗ ਨੇ ਬੁੱਧਵਾਰ ਨੂੰ ਓਡੀਸ਼ਾ ਦੇ ਬੋਲਾਂਗੀਰ ਅਤੇ ਸੰਬਲਪੁਲ 'ਚ ਸ਼ਰਾਬ ਬਣਾਉਣ ਵਾਲੀ ਕੰਪਨੀ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਆਈਟੀ ਟੀਮ ਨੇ ਭਾਰੀ ਮਾਤਰਾ ਵਿੱਚ ਨਕਦੀ ਬਰਾਮਦ ਕੀਤੀ ਹੈ। ਅਧਿਕਾਰਤ ਸੂਤਰਾਂ ਮੁਤਾਬਕ ਟੀਮ ਨੇ ਛਾਪੇਮਾਰੀ ਦੌਰਾਨ ਬਰਾਮਦ ਹੋਈ ਰਕਮ ਦੀ ਗਿਣਤੀ ਲਈ ਮਸ਼ੀਨਾਂ ਲਿਆਉਣੀਆਂ ਪਈਆਂ। ਰਕਮ ਇੰਨੀ ਜ਼ਿਆਦਾ ਸੀ ਕਿ ਦੋ ਦਿਨਾਂ ਵਿੱਚ 200 ਅਤੇ 500 ਦੇ ਨੋਟਾਂ ਦੀ ਗਿਣਤੀ ਕਰ ਰਹੀ ਮਸ਼ੀਨ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ।

2 ਟਰੱਕਾਂ 'ਚ ਭੇਜੇ ਨੋਟ 

ਹੁਣ ਤੱਕ 50 ਕਰੋੜ ਰੁਪਏ ਗਿਣੇ ਜਾ ਚੁੱਕੇ ਹਨ। ਨੋਟਾਂ ਨੂੰ ਦੋ ਟਰੱਕਾਂ ਵਿੱਚ ਲੱਦ ਕੇ ਬੈਂਕ ਭੇਜਿਆ ਗਿਆ। ਇਨਕਮ ਟੈਕਸ ਵਿਭਾਗ ਨੇ ਬੁੱਧਵਾਰ ਨੂੰ ਓਡੀਸ਼ਾ ਅਤੇ ਝਾਰਖੰਡ 'ਚ ਬੌਧ ਡਿਸਟਿਲਰੀ ਪ੍ਰਾਈਵੇਟ ਲਿਮਟਿਡ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਜਾਂਚ ਟੀਮ ਨੇ ਸੰਬਲਪੁਰ ਅਤੇ ਬੋਲਾਂਗੀਰ ਵਿੱਚ ਛਾਪੇਮਾਰੀ ਕੀਤੀ। ਇਸਤੋਂ ਇਲਾਵਾ ਜਾਂਚ ਟੀਮ ਨੇ ਝਾਰਖੰਡ ਦੇ ਰਾਂਚੀ ਅਤੇ ਲੋਹਰਦਗਾ ਵਿੱਚ ਵੀ ਕੰਪਨੀ ਦੇ ਟਿਕਾਣਿਆਂ ਦੀ ਤਲਾਸ਼ੀ ਲਈ।

150 ਕਰੋੜ ਬਰਾਮਦ

ਦੱਸਿਆ ਜਾ ਰਿਹਾ ਹੈ ਕਿ ਆਮਦਨ ਕਰ ਵਿਭਾਗ ਨੇ 150 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਜਿਸ ਕੰਪਨੀ ਦੇ ਦਫਤਰ 'ਚ ਇੰਨੀ ਵੱਡੀ ਰਕਮ ਮਿਲੀ ਹੈ, ਉਹ ਪੱਛਮੀ ਓਡੀਸ਼ਾ ਦੀ ਸਭ ਤੋਂ ਵੱਡੀ ਸ਼ਰਾਬ ਬਣਾਉਣ ਵਾਲੀ ਕੰਪਨੀ ਮੰਨੀ ਜਾਂਦੀ ਹੈ। ਆਈਟੀ ਕੰਪਨੀ ਨੇ ਤੀਤਲਗੜ੍ਹ 'ਚ ਸ਼ਰਾਬ ਮਾਫੀਆ ਦੇ ਘਰਾਂ 'ਤੇ ਵੀ ਛਾਪੇਮਾਰੀ ਕੀਤੀ। ਹਾਲਾਂਕਿ ਜਿਵੇਂ ਹੀ ਉਨ੍ਹਾਂ ਨੂੰ ਛਾਪੇਮਾਰੀ ਦੀ ਖਬਰ ਮਿਲੀ ਤਾਂ ਸਾਰੇ ਮੁਲਜ਼ਮ ਫਰਾਰ ਹੋ ਗਏ। ਇਸਤੋਂ ਇਲਾਵਾ ਆਈਟੀ ਟੀਮ ਨੇ ਇੱਕ ਹੋਰ ਸ਼ਰਾਬ ਬਣਾਉਣ ਵਾਲੀ ਕੰਪਨੀ ਦੇ ਦਫ਼ਤਰ 'ਤੇ ਛਾਪਾ ਮਾਰ ਕੇ 110 ਕਰੋੜ ਰੁਪਏ ਜ਼ਬਤ ਕੀਤੇ ਹਨ।

ਇਹ ਵੀ ਪੜ੍ਹੋ