ਨੂਹ ਐਡਮਿਨ ਨੇ ਯਾਤਰਾ ਨਹੀਂ ਕਰਨ ਦੇ ਦਿੱਤੇ ਆਦੇਸ਼

 ਨੂਹ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਭੜਕੀ ਫਿਰਕੂ ਝੜਪਾਂ ਵਿਚ ਛੇ ਲੋਕ ਮਾਰੇ ਗਏ ਸਨ। ਇਹ ਹਾਦਸਾ ਉਦੋਂ ਹੋਇਆ ਜਦੋਂ ਪਿਛਲੇ ਮਹੀਨੇ ਯਾਤਰਾ ਤੇ ਭੀੜ ਦੁਆਰਾ ਹਮਲਾ ਕੀਤਾ ਗਿਆ ਸੀ।  ਹਿੰਦੂ ਦੱਖਣਪੰਥੀ ਸਮੂਹ  ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਨੇ ਕਿਹਾ ਹੈ ਕਿ ਉਹ ਨੂਹ ਵਿੱਚ ਆਪਣੀ ਯੋਜਨਾਬੱਧ ਬ੍ਰਜ ਮੰਡਲ ਜਲਾਭਿਸ਼ੇਕ ਯਾਤਰਾ ਦੇ ਨਾਲ ਅੱਗੇ […]

Share:

 ਨੂਹ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਭੜਕੀ ਫਿਰਕੂ ਝੜਪਾਂ ਵਿਚ ਛੇ ਲੋਕ ਮਾਰੇ ਗਏ ਸਨ। ਇਹ ਹਾਦਸਾ ਉਦੋਂ ਹੋਇਆ ਜਦੋਂ ਪਿਛਲੇ ਮਹੀਨੇ ਯਾਤਰਾ ਤੇ ਭੀੜ ਦੁਆਰਾ ਹਮਲਾ ਕੀਤਾ ਗਿਆ ਸੀ।  ਹਿੰਦੂ ਦੱਖਣਪੰਥੀ ਸਮੂਹ  ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਨੇ ਕਿਹਾ ਹੈ ਕਿ ਉਹ ਨੂਹ ਵਿੱਚ ਆਪਣੀ ਯੋਜਨਾਬੱਧ ਬ੍ਰਜ ਮੰਡਲ ਜਲਾਭਿਸ਼ੇਕ ਯਾਤਰਾ ਦੇ ਨਾਲ ਅੱਗੇ ਵਧੇਗਾ ਭਾਵੇਂ ਪ੍ਰਸ਼ਾਸਨ ਨੇ ਇਸ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਯਾਤਰਾ ਸੋਮਵਾਰ ਨੂੰ ਹੋਣੀ ਸੀ। ਇਸ ਵਾਰ ਮੇਵਾਤ ਦੇ ਹਿੰਦੂ ਸਮਾਜ ਨੇ ਦ੍ਰਿੜਤਾ ਅਤੇ ਸੰਕਲਪ ਨਾਲ ਯਾਤਰਾ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ।  ਇਸ ਕਾਰਨ ਵੀਐਚਪੀ ਪੂਰੇ ਸੂਬੇ ਲਈ ਪ੍ਰੋਗਰਾਮ ਦਾ ਐਲਾਨ ਕਰ ਰਹੀ ਹੈ।  ਸੋਮਵਾਰ ਨੂੰ ਸਵੇਰੇ 11 ਵਜੇ ਰਾਜ ਦੇ ਹਰ ਬਲਾਕ ਦੇ ਸ਼ਿਵ ਮੰਦਰ ਵਿੱਚ ਸਮੂਹਿਕ ਜਲਾਭਿਸ਼ੇਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ ਅਤੇ ਉਥੋਂ ਦੇ ਹਿੰਦੂ ਸਮਾਜ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।  ਨੂਹ ਦੀ ਯਾਤਰਾ ਵਿੱਚ ਬਾਹਰੀ ਲੋਕ ਹਿੱਸਾ ਨਹੀਂ ਲੈਣਗੇ। ਵੀਐਚਪੀ ਦੇ ਕੇਂਦਰੀ ਸੰਯੁਕਤ ਜਨਰਲ ਸਕੱਤਰ ਡਾ: ਸੁਰਿੰਦਰ ਕੁਮਾਰ ਜੈਨ ਨੇ  ਇੰਡੀਅਨ ਐਕਸਪ੍ਰਸ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ।  ਸੀਨੀਅਰ ਪੁਲਿਸ ਅਧਿਕਾਰੀਆਂ ਦੇ ਹਵਾਲੇ ਤੋਂ ਆਈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਨੇ 3 ਤੋਂ 7 ਸਤੰਬਰ ਤੱਕ ਜ਼ਿਲ੍ਹੇ ਵਿੱਚ ਹੋਣ ਵਾਲੀ ਜੀ-20 ਸ਼ੇਰਪਾ ਸਮੂਹ ਦੀ ਮੀਟਿੰਗ ਅਤੇ 31 ਜੁਲਾਈ ਦੀ ਹਿੰਸਾ ਤੋਂ ਬਾਅਦ ਅਮਨ-ਕਾਨੂੰਨ ਬਣਾਈ ਰੱਖਣ ਲਈ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।

 ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਅਧਿਕਾਰੀਆਂ ਨੇ 28 ਅਗਸਤ ਨੂੰ ਵਿਦਿਅਕ ਅਦਾਰੇ ਅਤੇ ਬੈਂਕਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਅਲਾਵਾ ਮੋਬਾਈਲ ਇੰਟਰਨੈਟ ਅਤੇ ਬਲਕ ਐਸਐਮਐਸ ਸੇਵਾਵਾਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪੂਰੇ ਜ਼ਿਲ੍ਹੇ ਵਿੱਚ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਤੇ ਸਖਤ ਕਾਰਵਾਈ ਕੀਤੀ ਜਾਵੇਗੀ।  ਵੀਐਚਪੀ ਦੇ ਮੈਂਬਰਾਂ ਨੇ ਕਿਹਾ ਹੈ ਕਿ ਯਾਤਰਾ ਸਵੇਰੇ 11 ਵਜੇ ਨੂਹ ਦੇ ਨਲਹਾਰ ਮਹਾਦੇਵ ਮੰਦਰ ਤੋਂ ਕੱਢੀ ਜਾਵੇਗੀ।  ਪਹਿਲਾਂ ਫਿਰੋਜ਼ਪੁਰ ਝਿਰਕਾ ਦੇ ਝੀਰ ਮੰਦਰ ਅਤੇ ਬਾਅਦ ਵਿੱਚ ਪੁਨਹਾਣਾ ਦੇ ਸਿੰਗਰ ਮੰਦਰ ਵਿੱਚ ਜਾਵੇਗੀ । ਯਾਤਰਾ  ਸ਼ਾਮ 4 ਵਜੇ ਤੱਕ ਸਮਾਪਤ ਹੋਵੇਗੀ।  ਉਹਲਾਂ ਅੱਗੇ  ਕਿਹਾ ਕਿ ਸਰਵ ਹਿੰਦੂ ਸਮਾਜ ਦੇ ਬੈਨਰ ਹੇਠ ਸਮਾਗਮ ਦਾ ਆਯੋਜਨ ਕਰਨ ਵਾਲੇ ਵੀਐਚਪੀ ਦੇ ਯੂਥ ਵਿੰਗ, ਬਜਰੰਗ ਦਲ ਦੇ ਮੈਂਬਰਾਂ ਦੇ ਅਨੁਸਾਰ  ਉਹ ਸਾਰੀਆਂ ਸਾਵਧਾਨੀਆਂ ਵਰਤ ਰਹੇ ਹਨ। ਤਾਂਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਉਹਨਾਂ ਨੇ ਸੱਪਸ਼ਟ ਕਰ ਦਿੱਤਾ ਹੈ ਕਿ ਯਾਤਰਾ ਹਰ ਹਾਲ ਵਿੱਚ ਕੱਢੀ ਜਾਵੇਗੀ, ਚਾਹੇ ਕੋਈ ਕਿੰਨਾਂ ਵੀ ਵਿਰੋਧ ਕਿਉਂ ਨ ਕਰੇ। ਇਸ ਤੋਂ ਅਲਾਵਾ ਸਭ ਨੂੰ ਨਾਲ ਹੀ ਸਾਵਧਾਨੀ ਰੱਖਣ ਦੀ ਵੀ ਅਪੀਲ ਕੀਤੀ ਗਈ ਹੈ।