ਹੁਣ Bengaluru ਵਿੱਚ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ 'ਤੇ ਹਮਲਾ, ਪਲਿਸ 'ਤੇ ਅਣਗਹਿਲੀ ਕਰਨ ਦੇ ਆਰੋਪ, ਵੇਖੋ ਵੀਡਿਓ

ਬੰਗਲੁਰੂ ਪੁਲਿਸ ਦਾ ਕਹਿਣਾ ਹੈ ਕਿ ਸੋਮਵਾਰ ਸਵੇਰੇ ਬੰਗਲੁਰੂ ਵਿੱਚ ਕੰਨੜ ਬੋਲਣ ਵਾਲੇ ਲੋਕਾਂ ਦੇ ਇੱਕ ਸਮੂਹ ਦੁਆਰਾ ਇੱਕ ਭਾਰਤੀ ਹਵਾਈ ਸੈਨਾ ਦੇ ਅਧਿਕਾਰੀ 'ਤੇ ਕਥਿਤ ਤੌਰ 'ਤੇ ਹਮਲਾ ਕੀਤਾ ਗਿਆ ਅਤੇ ਦੁਰਵਿਵਹਾਰ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਆਪਣੀ ਪਤਨੀ, ਜੋ ਕਿ ਭਾਰਤੀ ਹਵਾਈ ਸੈਨਾ (IAF) ਦੀ ਅਧਿਕਾਰੀ ਵੀ ਹੈ, ਨਾਲ ਹਵਾਈ ਅੱਡੇ ਜਾ ਰਹੇ ਸਨ।

Share:

Indian Air Force officer attacked in Bengaluru : ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਭਾਰਤੀ ਹਵਾਈ ਸੈਨਾ ਦੇ ਇੱਕ ਵਿੰਗ ਕਮਾਂਡਰ ਨੂੰ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਵਿੰਗ ਕਮਾਂਡਰ 'ਤੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਆਪਣੀ ਪਤਨੀ ਨਾਲ ਹਵਾਈ ਅੱਡੇ ਜਾ ਰਹੇ ਸਨ। ਇਸ ਘਟਨਾ ਵਿੱਚ ਉਨ੍ਹਾਂ ਦੇ ਸਿਰ ਵਿੱਚ ਸੱਟਾਂ ਲੱਗੀਆਂ ਹਨ। ਉਨ੍ਹਾਂ ਨੇ ਘਟਨਾ ਤੋਂ ਬਾਅਦ ਪੁਲਿਸ ਦੀ ਅਣਗਹਿਲੀ ਲਈ ਵੀ ਆਲੋਚਨਾ ਕੀਤੀ ਹੈ, ਜਿਸਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡਿਓ ਵਿੱਚ  ਵਿੰਗ ਕਮਾਂਡਰ ਬੁਰੀ ਤਰ੍ਹਾਂ ਜ਼ਖਮੀ ਅਤੇ ਖੂਨ ਨਾਲ ਲੱਥਪੱਥ ਦਿਖਾਈ ਦੇ ਰਹੇ ਹਨ।

ਇੰਸਟਾਗ੍ਰਾਮ 'ਤੇ ਵੀਡੀਓ ਸਾਂਝਾ ਕੀਤਾ

ਵਿੰਗ ਕਮਾਂਡਰ ਸ਼ਿਲਾਦਿਤਿਆ ਬੋਸ ਨੇ ਦੋਸ਼ ਲਗਾਇਆ ਕਿ ਰੋਡ ਰੇਜ ਦੀ ਇੱਕ ਘਟਨਾ ਵਿੱਚ ਦੋਪਹੀਆ ਵਾਹਨ 'ਤੇ ਉਨ੍ਹਾਂ ਦਾ ਪਿੱਛਾ ਕਰ ਰਹੇ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਅਤੇ ਦੁਰਵਿਵਹਾਰ ਕੀਤਾ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਘਟਨਾ ਦਾ ਵੇਰਵਾ ਦਿੱਤਾ ਅਤੇ ਆਪਣੇ ਚਿਹਰੇ ਅਤੇ ਗਰਦਨ 'ਤੇ ਸੱਟਾਂ ਦਿਖਾਈਆਂ, ਜਿਨ੍ਹਾਂ ਤੋਂ ਖੂਨ ਵਹਿ ਰਿਹਾ ਸੀ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਹ ਪੁਲਿਸ ਸਟੇਸ਼ਨ ਗਏ ਪਰ ਉਨ੍ਹਾਂ ਨੂੰ ਤੁਰੰਤ ਮਦਦ ਨਹੀਂ ਮਿਲੀ।

ਪਤਨੀ ਨਾਲ ਦੁਰਵਿਵਹਾਰ ਕੀਤਾ

ਉਨ੍ਹਾਂ ਨੇ ਵੀਡੀਓ ਵਿੱਚ ਦੱਸਿਆ, 'ਅਸੀਂ ਡੀਆਰਡੀਓ, ਸੀਵੀ ਰਮਨ ਨਗਰ ਫੇਜ਼ ਵਨ ਵਿੱਚ ਰਹਿੰਦੇ ਹਾਂ।' ਅੱਜ ਸਵੇਰੇ, ਮੇਰੀ ਪਤਨੀ ਮੈਨੂੰ ਹਵਾਈ ਅੱਡੇ ਲੈ ਜਾ ਰਹੀ ਸੀ, ਜਦੋਂ ਪਿੱਛੇ ਤੋਂ ਇੱਕ ਮੋਟਰਸਾਈਕਲ ਆਈ ਅਤੇ ਸਾਡੀ ਕਾਰ ਨੂੰ ਰੋਕ ਲਿਆ। ਮੈਂ ਡੈਸ਼ ਕੈਮ ਫੁਟੇਜ ਵੀ ਸਾਂਝਾ ਕਰਾਂਗਾ। ਇੱਕ ਬਾਈਕ ਸਵਾਰ ਨੇ ਮੈਨੂੰ ਕੰਨੜ ਵਿੱਚ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਮੇਰੀ ਕਾਰ 'ਤੇ DRDO ਦਾ ਸਟਿੱਕਰ ਦੇਖ ਕੇ, ਉਸਨੇ ਕਿਹਾ, 'ਤੁਸੀਂ DRDO ਦੇ ਲੋਕ ਹੋ', ਇਸ ਤੋਂ ਬਾਅਦ ਕੰਨੜ ਵਿੱਚ ਹੋਰ ਗਾਲ੍ਹਾਂ ਨਿਕਾਲੀਆਂ। ਫਿਰ ਉਸਨੇ ਮੇਰੀ ਪਤਨੀ ਨਾਲ ਦੁਰਵਿਵਹਾਰ ਕੀਤਾ। ਮੈਂ ਇਹ ਬਰਦਾਸ਼ਤ ਨਹੀਂ ਕਰ ਸਕਿਆ।

ਲਗਾਤਾਰ ਕਰਦੇ ਰਹੇ ਹਮਲਾ

ਵਿੰਗ ਕਮਾਂਡਰ ਨੇ ਅੱਗੇ ਕਿਹਾ, 'ਜਦੋਂ ਮੈਂ ਕਾਰ ਤੋਂ ਬਾਹਰ ਨਿਕਲਿਆ, ਤਾਂ ਉਨ੍ਹਾਂ ਨੇ ਤੁਰੰਤ ਆਪਣੀਆਂ ਚਾਬੀਆਂ ਨਾਲ ਮੇਰੇ ਮੱਥੇ 'ਤੇ ਵਾਰ ਕੀਤਾ।' ਮੈਂ ਉੱਥੇ ਖੜ੍ਹਾ ਰਿਹਾ, ਚੀਕਿਆ, ਪੁੱਛਿਆ ਕਿ ਕੀ ਲੋਕ ਫੌਜ ਜਾਂ ਰੱਖਿਆ ਬਲਾਂ ਦੇ ਕਿਸੇ ਵਿਅਕਤੀ ਨਾਲ ਇਸ ਤਰ੍ਹਾਂ ਪੇਸ਼ ਆਉਂਦੇ ਹਨ। ਇਸ ਦੌਰਾਨ ਹੋਰ ਲੋਕ ਇਕੱਠੇ ਹੋ ਗਏ ਅਤੇ ਸਾਨੂੰ ਗਾਲ੍ਹਾਂ ਕੱਢਣ ਲੱਗ ਪਏ। ਇਸ ਤੋਂ ਇਲਾਵਾ, 'ਉਸ ਆਦਮੀ ਨੇ ਇੱਕ ਪੱਥਰ ਵੀ ਚੁੱਕਿਆ ਅਤੇ ਮੇਰੀ ਕਾਰ 'ਤੇ ਸੁੱਟਣ ਦੀ ਕੋਸ਼ਿਸ਼ ਕੀਤੀ।' ਜਦੋਂ ਮੈਂ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਉਸਨੇ ਮੈਨੂੰ ਫਿਰ ਮਾਰਿਆ। 

ਇਹ ਵੀ ਪੜ੍ਹੋ