EPFO ਦਾ ਵੱਡਾ ਝਟਕਾ, ਹੁਣ ਆਧਾਰ ਕਾਰਡ ਨੂੰ ਜਨਮ ਮਿਤੀ ਦੇ ਸਬੂਤ ਲਈ ਨਹੀਂ ਮੰਨਿਆ ਜਾਵੇਗਾ ਵੈਧ ਦਸਤਾਵੇਜ਼ 

EPFO ਨੇ ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਦੇ ਹੁਕਮਾਂ ਤੋਂ ਬਾਅਦ ਜਨਮ ਮਿਤੀ ਦੇ ਸਬੂਤ ਲਈ ਵੈਧ ਦਸਤਾਵੇਜ਼ਾਂ ਦੀ ਸੂਚੀ ਵਿੱਚੋਂ ਆਧਾਰ ਕਾਰਡ ਨੂੰ ਹਟਾਉਣ ਦਾ ਫੈਸਲਾ ਲਿਆ ਹੈ।

Share:

ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਵੱਡਾ ਝਟਕਾ ਦਿੱਤਾ ਹੈ। ਈਪੀਐਫਓ ਵਲੋਂ ਹੁਣ ਜਨਮ ਮਿਤੀ ਦੇ ਸਬੂਤ ਲਈ ਆਧਾਰ ਕਾਰਡ ਨੂੰ ਵੈਧ ਦਸਤਾਵੇਜ਼ ਨਹੀਂ ਮੰਨਿਆ ਜਾਵੇਗਾ। EPFO ਨੇ ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਦੇ ਹੁਕਮਾਂ ਤੋਂ ਬਾਅਦ ਜਨਮ ਮਿਤੀ ਦੇ ਸਬੂਤ ਲਈ ਵੈਧ ਦਸਤਾਵੇਜ਼ਾਂ ਦੀ ਸੂਚੀ ਵਿੱਚੋਂ ਆਧਾਰ ਕਾਰਡ ਨੂੰ ਹਟਾਉਣ ਦਾ ਫੈਸਲਾ ਲਿਆ ਹੈ। UIDAI ਨੇ 22 ਦਸੰਬਰ 2023 ਨੂੰ ਨਿਰਦੇਸ਼ ਜਾਰੀ ਕਰਕੇ ਕਿਹਾ ਸੀ ਕਿ ਆਧਾਰ ਕਾਰਡ ਦੀ ਵਰਤੋਂ ਕਿਸੇ ਵਿਅਕਤੀ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਕੀਤੀ ਜਾ ਸਕਦੀ ਹੈ, ਪਰ ਇਹ ਜਨਮ ਮਿਤੀ ਦਾ ਸਬੂਤ ਨਹੀਂ ਹੈ।

UIDAI ਨੇ ਜਾਰੀ ਕੀਤਾ ਸੀ ਸਰਕੂਲਰ

UIDAI ਨੇ ਕਿਹਾ ਸੀ ਕਿ ਆਧਾਰ ਕਾਰਡ ਨੂੰ ਜਨਮ ਮਿਤੀ ਦੇ ਸਬੂਤ ਵਜੋਂ ਦਿੱਤੇ ਜਾਣ ਵਾਲੇ ਦਸਤਾਵੇਜ਼ਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਗਿਆ ਹੈ। UIDAI ਨੇ ਆਪਣੇ ਸਰਕੂਲਰ 'ਚ ਕਿਹਾ ਸੀ ਕਿ ਆਧਾਰ 12 ਅੰਕਾਂ ਦੀ ਵਿਲੱਖਣ ਆਈ.ਡੀ. ਨੂੰ ਭਾਰਤ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ। ਇਹ ਤੁਹਾਡੀ ਪਛਾਣ ਅਤੇ ਸਥਾਈ ਨਿਵਾਸ ਦੇ ਸਬੂਤ ਵਜੋਂ ਪੂਰੇ ਦੇਸ਼ ਵਿੱਚ ਵੈਧ ਹੈ। ਇਸ 'ਤੇ ਜਨਮ ਮਿਤੀ ਲਿਖੀ ਹੋਈ ਹੈ, ਪਰ ਇਸ ਨੂੰ ਜਨਮ ਸਬੂਤ ਵਜੋਂ ਨਹੀਂ ਵਰਤਿਆ ਜਾਣਾ ਚਾਹੀਦਾ।

ਕਿਹੜੇ ਸਬੂਤ ਨੇ ਵੈਧ ਦਸਤਾਵੇਜ਼?

  • ਜਨਮ ਅਤੇ ਮੌਤ ਦੇ ਰਜਿਸਟਰਾਰ ਦੁਆਰਾ ਜਾਰੀ ਜਨਮ ਸਰਟੀਫਿਕੇਟ
  • ਕਿਸੇ ਮਾਨਤਾ ਪ੍ਰਾਪਤ ਸਰਕਾਰੀ ਬੋਰਡ ਜਾਂ ਯੂਨੀਵਰਸਿਟੀ ਦੁਆਰਾ ਜਾਰੀ ਕੀਤੀ ਮਾਰਕਸ਼ੀਟ
  • ਸਕੂਲ ਛੱਡਣ ਦਾ ਸਰਟੀਫਿਕੇਟ ਜਿਸ ਵਿੱਚ ਨਾਮ ਅਤੇ ਜਨਮ ਮਿਤੀ ਹੋਵੇ
  • ਕੇਂਦਰ ਜਾਂ ਰਾਜ ਸਰਕਾਰ ਦੇ ਸੇਵਾ ਰਿਕਾਰਡ 'ਤੇ ਆਧਾਰਿਤ ਸਰਟੀਫਿਕੇਟ
  • ਇਨਕਮ ਟੈਕਸ ਵਿਭਾਗ ਦੁਆਰਾ ਜਾਰੀ ਕੀਤਾ ਗਿਆ ਪੈਨ ਕਾਰਡ
  • ਸਰਕਾਰ ਦੁਆਰਾ ਜਾਰੀ ਡੋਮੀਸਾਈਲ ਸਰਟੀਫਿਕੇਟ
  • ਸਿਵਲ ਸਰਜਨ ਵੱਲੋਂ ਜਾਰੀ ਮੈਡੀਕਲ ਸਰਟੀਫਿਕੇਟ

ਇਹ ਵੀ ਪੜ੍ਹੋ