ਉੱਤਰਕਾਸ਼ੀ ਸੁਰੰਗ ਹਾਦਸਾ, ਦੂਸਰੇ ਦਿਨ ਵੀ ਨਹੀਂ ਕੱਡੇ ਜਾ ਸਕੇ ਅਜੇ ਤੱਕ ਫਸੇ ਹੋਏ ਮਜਦੂਰ

ਉੱਤਰਕਾਸ਼ੀ ਦੇ ਸੀਓ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਅਸੀਂ ਸੁਰੰਗ ਦੇ ਅੰਦਰ 15 ਮੀਟਰ ਚਲੇ ਗਏ ਹਾਂ ਅਤੇ ਲਗਭਗ 35 ਮੀਟਰ ਹੋਰ ਅੰਦਰ ਜਾਣਾ ਹੈ। ਦੇਰ ਰਾਤ ਤੱਕ ਵਰਕਰਾਂ ਨਾਲ ਸੰਪਰਕ ਕੀਤਾ ਗਿਆ ਸੀ। ਸਾਰੇ ਸੁਰੱਖਿਅਤ ਹਨ। ਪਾਈਪਾਂ ਰਾਹੀਂ ਉਨ੍ਹਾਂ ਨੂੰ ਆਕਸੀਜਨ, ਭੋਜਨ ਅਤੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ।

Share:

ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਦੀਵਾਲੀ ਵਾਲੇ ਦਿਨ ਸਵੇਰੇ 4 ਵਜੇ ਇੱਕ ਨਿਰਮਾਣ ਅਧੀਨ ਸੁਰੰਗ ਡਿੱਗ ਗਈ ਸੀ, ਜਿਸ ਵਿੱਚ 40 ਮਜ਼ਦੂਰ ਫਸ ਗਏ ਸਨ। ਇਹ ਸੁਰੰਗ ਬ੍ਰਹਮਕਮਲ ਅਤੇ ਯਮੁਨੋਤਰੀ ਰਾਸ਼ਟਰੀ ਰਾਜਮਾਰਗ 'ਤੇ ਸਿਲਕਿਆਰਾ ਅਤੇ ਦੰਦਲਗਾਓਂ ਵਿਚਕਾਰ ਬਣਾਈ ਜਾ ਰਹੀ ਹੈ। ਫਸੇ ਹੋਏ ਮਜ਼ਦੂਰ ਅੱਲਗ-ਅੱਲਗ ਰਾਜਾਂ ਦੇ ਵਸਨੀਕ ਹਨ। NDRF, SDRF, ਫਾਇਰ ਬ੍ਰਿਗੇਡ, ਨੈਸ਼ਨਲ ਹਾਈਵੇ ਦੇ 200 ਤੋਂ ਵੱਧ ਲੋਕ ਪਿਛਲੇ 24 ਘੰਟਿਆਂ ਤੋਂ ਬਚਾਅ ਕਾਰਜਾਂ 'ਚ ਲੱਗੇ ਹੋਏ ਹਨ।
ਇਸ ਲਈ ਵਾਪਰਿਆ ਹਾਦਸਾ
NDRF ਦੇ ਸਹਾਇਕ ਕਮਾਂਡਰ ਕਰਮਵੀਰ ਸਿੰਘ ਨੇ ਦੱਸਿਆ - ਸਾਢੇ 4 ਕਿਲੋਮੀਟਰ ਲੰਬੀ ਅਤੇ 14 ਮੀਟਰ ਚੌੜੀ ਸੁਰੰਗ ਨੂੰ ਸ਼ੁਰੂਆਤੀ ਬਿੰਦੂ ਤੋਂ 200 ਮੀਟਰ ਤੱਕ ਪਲੱਸਤਰ ਕੀਤਾ ਗਿਆ ਸੀ। ਉਸ ਤੋਂ ਅੱਗੇ ਕੋਈ ਪਲੱਸਤਰ ਨਹੀਂ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਉਮੀਦ ਹੈ ਕਿ ਅੱਜ ਸ਼ਾਮ ਤੱਕ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਜਾਵੇਗਾ।

ਮਲਬਾ ਹਟਾਉਣ 'ਚ ਆ ਰਹਿਆ ਮੁਸ਼ਕਲਾਂ
ਜ਼ਿਲ੍ਹਾ ਐੱਮਰਜੈਂਸੀ ਆਪ੍ਰੇਸ਼ਨ ਸੈਂਟਰ ਅਨੁਸਾਰ, ਫਸੇ ਮਜ਼ਦੂਰਾਂ ਨੂੰ ਬਚਾਉਣ ਲਈ ਰਸਤਾ ਤਿਆਰ ਕੀਤਾ ਜਾ ਰਿਹਾ ਹੈ। ਇਸਦੇ ਲਈ, ਸੁਰੰਗ ਦੇ ਅੰਦਰ ਮਲਬੇ ਵਿੱਚ ਡਰੇਡਿੰਗ ਅਤੇ ਡਰਿਲਿੰਗ ਚੱਲ ਰਹੀ ਹੈ। ਜਿਵੇਂ ਹੀ ਮਸ਼ੀਨਾਂ ਰਾਹੀਂ ਮਲਬਾ ਹਟਾਇਆ ਜਾ ਰਿਹਾ ਹੈ, ਉਥੇ ਮਿੱਟੀ ਅਤੇ ਪੱਥਰ ਮੁੜ ਤੋਂ ਡਿੱਗ ਰਹੇ ਹਨ। ਅਜਿਹਾ ਹੁਣ ਤੱਕ ਦੋ-ਤਿੰਨ ਵਾਰ ਹੋ ਚੁੱਕਾ ਹੈ।
ਵਾਕੀ-ਟਾਕੀ ਰਾਹੀਂ ਸੰਪਰਕ ਕੀਤਾ
ਸਟੇਟ ਡਿਜ਼ਾਸਟਰ ਮੈਨੇਜਮੈਂਟ ਅਨੁਸਾਰ ਸੁਰੰਗ ਦੇ ਅੰਦਰ ਝਾਰਖੰਡ ਤੋਂ 15 ਮਜ਼ਦੂਰ, ਉੱਤਰ ਪ੍ਰਦੇਸ਼ ਤੋਂ 8, ਉੜੀਸਾ ਤੋਂ 5, ਬਿਹਾਰ ਤੋਂ 4, ਪੱਛਮੀ ਬੰਗਾਲ ਤੋਂ 3, ਉੱਤਰਾਖੰਡ ਤੋਂ 2, ਅਸਾਮ ਤੋਂ 2 ਅਤੇ ਹਿਮਾਚਲ ਪ੍ਰਦੇਸ਼ ਤੋਂ ਇੱਕ ਮਜ਼ਦੂਰ ਫਸੇ ਹੋਏ ਹਨ। ਉਹਨਾਂ ਨਾਲ ਵਾਕੀ-ਟਾਕੀ ਰਾਹੀਂ ਸੰਪਰਕ ਕੀਤਾ ਜਾ ਰਿਹਾ ਹੈ।
ਚਾਰਧਾਮ ਰੋਡ ਪ੍ਰੋਜੈਕਟ ਦੇ ਤਹਿਤ ਨਿਰਮਾਣ
ਇਹ  ਸੁਰੰਗ ਚਾਰਧਾਮ ਰੋਡ ਪ੍ਰੋਜੈਕਟ ਦੇ ਤਹਿਤ ਬਣਾਈ ਜਾ ਰਹੀ ਹੈ ਜੋ ਕਿ ਹਰ ਮੌਸਮ ਵਿੱਚ ਖੁਲੀ ਰਹੇਗੀ। ਇਸ ਦੇ ਨਿਰਮਾਣ ਤੋਂ ਬਾਅਦ, ਉੱਤਰਕਾਸ਼ੀ ਅਤੇ ਯਮੁਨੋਤਰੀ ਧਾਮ ਵਿਚਕਾਰ ਦੂਰੀ 26 ਕਿਲੋਮੀਟਰ ਘੱਟ ਜਾਵੇਗੀ। ਚਾਰਧਾਮ ਯਾਤਰਾ ਦੇ ਮੁੱਖ ਸਟਾਪ ਧਾਰਸੂ ਤੋਂ ਯਮੁਨੋਤਰੀ ਰਾਸ਼ਟਰੀ ਰਾਜਮਾਰਗ ਸ਼ੁਰੂ ਹੁੰਦਾ ਹੈ। ਇਹ ਹਾਈਵੇਅ ਜਾਨਕੀਚੱਟੀ 'ਤੇ ਜਾ ਕੇ ਖਤਮ ਹੁੰਦਾ ਹੈ। ਧਾਰਸੂ ਤੋਂ ਜਾਨਕੀਚੱਟੀ ਦੀ ਦੂਰੀ 106 ਕਿਲੋਮੀਟਰ ਹੈ। ਇਸ ਦੇ ਵਿੱਚ ਰਾੜੀ ਟਾਪ ਦਾ ਇਲਾਕਾ ਆਉਂਦਾ ਹੈ। ਹਾਲਾਂਕਿ, ਜਦੋਂ ਸਰਦੀਆਂ ਵਿੱਚ ਬਰਫਬਾਰੀ ਹੁੰਦੀ ਹੈ, ਤਾਂ ਰਾੜੀ ਟਾਪ ਇਲਾਕੇ ਵਿੱਚ ਯਮੁਨੋਤਰੀ ਹਾਈਵੇ ਬੰਦ ਹੋ ਜਾਂਦਾ ਹੈ। ਜਿਸ ਕਾਰਨ ਯਮੁਨਾ ਘਾਟੀ ਦੇ ਤਿੰਨ ਤਹਿਸੀਲ ਹੈੱਡਕੁਆਰਟਰ ਬਰਕੋਟ, ਪੁਰੋਲਾ ਅਤੇ ਮੋਰੀ ਜ਼ਿਲ੍ਹਾ ਹੈੱਡਕੁਆਰਟਰ ਉੱਤਰਕਾਸ਼ੀ ਤੋਂ ਕੱਟੇ ਜਾਂਦੇ ਹਨ। ਚਾਰਧਾਮ ਯਾਤਰਾ ਦੀ ਸਹੂਲਤ ਅਤੇ ਰਾੜੀ ਟਾਪ ਵਿੱਚ ਬਰਫਬਾਰੀ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਆਲ ਵੇਦਰ ਰੋਡ ਪ੍ਰੋਜੈਕਟ ਤਹਿਤ ਇੱਥੇ ਡਬਲ ਲੇਨ ਸੁਰੰਗ ਬਣਾਉਣ ਦੀ ਯੋਜਨਾ ਬਣਾਈ ਗਈ ਸੀ।
 

ਇਹ ਵੀ ਪੜ੍ਹੋ